ਡੇਰਾਬੱਸੀ ਵਿਖੇ ਨਿੱਜੀ ਕਾਲੋਨੀਆਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਪਹਿਲੀ ਪਾਈਪ ਲਾਈਨ ਨਾਲ ਜੋੜਨ ਦੀ ਯੋਜਨਾ ਦਾ ਵਿਰੋਧ <br/>
ਡੇਰਾਬੱਸੀ ਵਿਖੇ ਏ. ਟੀ. ਐਸ. ਕਾਲੋਨੀ ਦੇ ਨੇੜੇ ਨਗਰ ਕੌਂਸਲ ਵਲੋਂ ਬਰਸਾਤੀ ਪਾਣੀ ਦੀ ਸਪਲਾਈ ਪਹਿਲਾਂ ਪਾਈ ਪਾਈਪ ਲਾਈਨ ਨਾਲ ਜੋੜੇ ਜਾਣ ਦਾ ਵਿਰੋਧ ਕਰਦੇ ਹੋਏ ਸਥਾਨਕ ਵਸਨੀਕ | ਤਸਵੀਰ : ਰਣਬੀਰ ਸਿੰਘ ਪੜ੍ਹੀ
<br/>
04-01-2026
ਲੋਕਾਂ ਦੇ ਮਸਲੇ ਨੂੰ ਹੱਲ ਕੀਤਾ ਜਾਵੇਗਾ : ਈ. ਓ.
ਇਸ ਬਾਬਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ | ਪਹਿਲਾਂ ਹੀ ਬਾਰਿਸ਼ ਮੌਕੇ ਫੈਕਟਰੀਆਂ ਸਮੇਤ ਕਈ ਕਾਲੋਨੀਆਂ 'ਚ ਪਾਣੀ ਭਰਨ ਦੀ ਸਮੱਸਿਆ ਪੇਸ਼ ਆ ਰਹੀ ਹੈ, ਜਿਸ ਦਾ ਹੱਲ ਕੱਢਣ ਲਈ ਚਾਰ ਫੁੱਟ ਦੀ ਪਾਈਪ ਲਾਈਨ ਵਿਛਾਈ ਗਈ ਹੈ, ਜਦਕਿ ਅੱਗੇ ਦੋ ਫੁੱਟ ਦੀ ਪਾਈਪ ਲਾਈਨ ਹੈ ਅਤੇ ਇਸ ਦੇ ਨਾਲ ਇਕ-ਦੋ ਫੁੱਟ ਚੌੜੀ ਪਾਈਪ ਲਾਈਨ ਹੋਰ ਵਿਛਾਈ ਜਾਵੇਗੀ ਤਾਂ ਕਿ ਇਥੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ ਅਤੇ ਸਥਾਨਕ ਲੋਕਾਂ ਨੂੰ ਕੋਈ ਵੀ ਸਮੱਸਿਆ ਪੇਸ਼ ਨਾ ਆਵੇ |