17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਮਾਸੂਮ ਬੱਚੀ ਨਾਲ ਜਬਰ ਜਨਾਹ, ਗੁਆਂਢੀ ਨੂੰ ਗਿ੍ਫਤਾਰ ਕਰ ਭੇਜਿਆ ਪੁਲਿਸ ਰਿਮਾਂਡ 'ਤੇ <br/>

Ad Position 21
No active advertisement
ਅਜੀਤ ਡੈਸਕ 05-01-2026
ਐੱਸ. ਏ. ਐੱਸ. ਨਗਰ, 4 ਜਨਵਰੀ (ਕਪਿਲ ਵਧਵਾ)-ਨਾਬਾਲਿਗ ਬੱਚੀ ਨਾਲ ਜ਼ਬਰ ਜਨਾਹ ਕਰਨ ਦੇ ਇਕ ਮਾਮਲੇ 'ਚ ਬਲੌਂਗੀ ਥਾਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਵਲੋਂ ਮੁਲਜ਼ਮ ਅਰਜੁਨ ਰਾਮ ਖ਼ਿਲਾਫ਼ ਪੋਕਸੋ ਐਕਟ ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪੀੜਤ ਬੱਚੀ ਦੀ ਮਾਂ ਜੋਤੀ ਵਸਨੀਕ ਅੰਬੇਡਕਰ ਕਾਲੋਨੀ ਬਲੌਂਗੀ ਨੇ ਦੱਸਿਆ ਕਿ ਮੁਲਜ਼ਮ ਅਰਜੁਨ ਰਾਮ ਵਸਨੀਕ ਬਲੌਂਗੀ ਜ਼ਿਲ੍ਹਾ ਮੁਹਾਲੀ ਅਕਸਰ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ ਅਤੇ 1 ਜਨਵਰੀ ਨੂੰ ਉਹ ਉਨ੍ਹਾਂ ਦੀ 2.5 ਸਾਲਾ ਦੀ ਮਾਸੂਮ ਬੱਚੀ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਨਾਲ ਆਪਣੇ ਕਮਰੇ 'ਚ ਲੈ ਗਿਆ | ਸ਼ਿਕਾਇਤ ਮੁਤਾਬਕ ਜਦੋਂ ਬੱਚੀ ਦੀ ਮਾਂ ਬੱਚੀ ਨੂੰ ਲੈਣ ਲਈ ਅਰਜੁਨ ਦੇ ਕਮਰੇ 'ਚ ਪਹੁੰਚਣ ਵਾਲੀ ਸੀ ਤਾਂ ਉਸਦੀ ਬੱਚੀ ਦੇ ਅਜੀਬ ਤਰ੍ਹਾਂ ਰੋਣ ਦੀ ਉਸਨੂੰ ਆਵਾਜ਼ ਸੁਣਾਈ ਦਿੱਤੀ | ਇਸ ਦੌਰਾਨ ਜਦੋਂ ਉਹ ਕਮਰੇ ਅੰਦਰ ਦਾਖਲ ਹੋਈ ਤਾਂ ਉਸਨੇ ਦੇਖਿਆ ਕਿ ਅਰਜੁਨ ਰਾਮ ਬੱਚੀ ਦੇ ਕੱਪੜੇ ਉਤਾਰ ਕੇ ਉਸ ਨਾਲ ਗਲਤ ਹਰਕਤਾਂ ਕਰ ਰਿਹਾ ਸੀ | ਇਸ ਦੌਰਾਨ ਮੁਲਜ਼ਮ ਨੇ ਬੱਚੀ ਦੀ ਮਾਂ ਨੂੰ ਕਿਸੇ ਨੂੰ ਵੀ ਇਸ ਸੰਬੰਧੀ ਨਾ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਘਬਰਾਹਟ ਵਿਚ ਆ ਕੇ ਬੱਚੀ ਦੀ ਮਾਂ ਨੇ ਬੜੀ ਮੁਸ਼ਕਿਲ ਨਾਲ ਘਰ ਪਹੁੰਚ ਕੇ ਇਸ ਸੰਬੰਧੀ ਆਪਣੇ ਪਤੀ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਬਲੌਂਗੀ ਥਾਣਾ ਪੁਲਿਸ ਕੋਲ ਦਰਜ ਕਰਵਾਈ ਗਈ | ਪੁਲਿਸ ਨੇ ਬੀਤੀ 3 ਜਨਵਰੀ ਨੂੰ ਥਾਣਾ ਬਲੌਂਗੀ ਵਿਖੇ ਧਾਰਾ 65 (2), 115 (2), 351 (3) ਬੀ. ਐੱਨ. ਐੱਸ. ਅਤੇ ਪੋਕਸੋ ਐਕਟ 2012 ਦੀ ਧਾਰਾ 6 ਤਹਿਤ ਐਫ਼. ਆਈ. ਆਰ. ਦਰਜ ਕਰਕੇ ਮੁਲਜ਼ਮ ਅਰਜੁਨ ਰਾਮ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ ਪੁਲਿਸ ਰਿਮਾਂਡ 'ਚ ਭੇਜ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਪੀੜਤ ਬੱਚੀ ਨੂੰ ਕਾਨੂੰਨ ਅਨੁਸਾਰ ਸੁਰੱਖਿਆ ਅਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਪਿ੍ੰਸੀਪਲਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਤੇਜ਼ ਕਰਨ ਤੇ ਡਿਪਟੀ ਡਾਇਰੈਕਟਰ... ਅਗਲੀ ਖ਼ਬਰ ਪੰਜਾਬ ਅੰਦਰ ਕਾਨੂੰਨ ਵਿਵਸਥਾ ਢਹਿ-ਢੇਰੀ, ਚੱਲ ਰਿਹਾ ਗੈਂਗਸਟਰ ਰਾਜ-ਅਮਨਜੋਤ ਕੌਰ ਰਾਮੂਵਾਲੀਆ <br/>
Ad Position 24