17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਪਿ੍ੰਸੀਪਲਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਤੇਜ਼ ਕਰਨ ਤੇ ਡਿਪਟੀ ਡਾਇਰੈਕਟਰ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 05-01-2026
ਐੱਸ. ਏ. ਐੱਸ. ਨਗਰ, 4 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਅਨਿੰਦਤਾ ਮਿੱਤਰਾ ਅਤੇ ਡੀ.ਐੱਸ.ਈ. ਪੰਜਾਬ ਨੂੰ ਮੁੱਖ ਦਫ਼ਤਰ 'ਚ ਡਿਪਟੀ ਡਾਇਰੈਕਟਰ ਅਤੇ ਸਰਕਾਰੀ ਸ. ਸ. ਸਕੂਲਾਂ 'ਚ ਪਿ੍ੰਸੀਪਲਾਂ ਦੀਆਂ ਖਾਲੀ ਅਸਾਮੀਆਂ ਨੂੰ ਅਦਾਲਤ 'ਚ ਕੇਸ ਦੀ ਸਹੀ ਢੰਗ ਨਾਲ ਪੈਰਵਾਈ ਕਰਕੇ ਤਰੱਕੀ ਰਾਹੀਂ ਭਰਨ ਦੀ ਕਾਰਵਾਈ ਨੂੰ ਤੇਜ ਕਰਨ ਅਤੇ ਮੁੱਖ ਦਫ਼ਤਰ ਵਿਖੇ ਡਿਪਟੀ ਡਾਇਰੈਕਟਰ ਦੀਆਂ 5 ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਕਿਹਾ ਕਿ ਯੂਨੀਅਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵਿਭਾਗ ਸਰਕਾਰੀ ਸ. ਸ. ਸਕੂਲਾਂ 'ਚ ਪਿ੍ੰਸੀਪਲਾਂ ਦੀਆਂ 1100 ਦੇ ਕਰੀਬ ਖਾਲੀ ਅਸਾਮੀਆਂ ਨੂੰ ਪਦਉੱਨਤ ਕਰਕੇ ਭਰਨ ਵਿਚ ਅਸਫਲ ਰਿਹਾ ਹੈ | ਉਨ੍ਹਾਂ ਕਿਹਾ ਕਿ ਡੀ.ਐੱਸ.ਈ. ਪੰਜਾਬ ਦੇ ਪ੍ਰਮੋਸ਼ਨ ਸੈੱਲ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹੀਂ ਅਤੇ ਤਰੱਕੀਆਂ ਦੇ ਕਾਰਜ 'ਚ ਤੇਜ਼ੀ ਲਿਆਉਣ ਲਈ ਬਣਾਇਆ ਗਿਆ ਪ੍ਰਮੋਸ਼ਨ ਸੈੱਲ ਚਿੱਟਾ ਹਾਥੀ ਨਿਕਲਿਆ | ਉਨ੍ਹਾਂ ਕਿਹਾ ਕਿ 4 ਮਹੀਨੇ ਦਾ ਸਮਾਂ ਅਦਾਲਤ ਦੀ ਘੁੰਮਣ ਘੇਰੀ 'ਚ ਹੀ ਬੀਤ ਗਿਆ, ਜਿਸ ਦਾ ਸਿੱਧਾ ਨੁਕਸਾਨ ਸਿੱਖਿਆ ਕ੍ਰਾਂਤੀ, ਗਰੀਬ ਵਿਦਿਆਰਥੀਆਂ, ਤਜਰਬੇਕਾਰ ਲੈਕਚਰਾਰਾਂ ਅਤੇ ਵੋਕੇਸ਼ਨਲ ਲੈਕਚਰਾਰਾਂ ਨੂੰ ਭੁਗਤਣਾ ਪਿਆ | ਉਨ੍ਹਾਂ ਕਿਹਾ ਕਿ 31 ਮਾਰਚ 2026 ਨੂੰ ਤਕਰੀਬਨ ਹੋਰ 100 ਲੈਕਚਰਾਰ 25 ਸਾਲਾਂ ਦੀ ਸੇਵਾ ਕਰਨ ਉਪਰੰਤ ਸੇਵਾ-ਮੁਕਤ ਹੋ ਜਾਣਗੇ | ਯੂਨੀਅਨ ਦੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਦਫ਼ਤਰ ਵਿਖੇ 5 ਖਾਲੀ ਡਿਪਟੀ ਡਾਇਰੈਕਟਰ ਦੀਆਂ ਅਸਾਮੀਆਂ ਭਰਨ ਲਈ ਯੋਗ ਅਧਿਕਾਰੀ ਆਪਣੀ ਪਦਉੱਨਤੀ ਦੀ ਉਡੀਕ ਕਰਦੇ ਹੋਏ ਸੇਵਾ-ਮੁਕਤ ਹੋ ਰਹੇ ਹਨ ਅਤੇ ਵਿਭਾਗ ਸੀਨੀਅਰ ਤਜ਼ਰਬੇਕਾਰ ਅਧਿਕਾਰੀਆਂ ਦੀ ਸੇਵਾ ਦਾ ਲਾਭ ਲੈਣ ਤੋਂ ਵਾਂਝਾ ਹੋ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਘਰ ਦੇ ਬਾਹਰ ਖੜ੍ਹੀ ਸਫਾਰੀ ਗੱਡੀ ਚੋਰੀ, ਘਟਨਾ ਸੀ.ਸੀ.ਟੀ.ਵੀ. 'ਚ ਕੈਦ <br/> ਅਗਲੀ ਖ਼ਬਰ ਮਾਸੂਮ ਬੱਚੀ ਨਾਲ ਜਬਰ ਜਨਾਹ, ਗੁਆਂਢੀ ਨੂੰ ਗਿ੍ਫਤਾਰ ਕਰ ਭੇਜਿਆ ਪੁਲਿਸ ਰਿਮਾਂਡ 'ਤੇ <br/>
Ad Position 24