ਡੇਰਾਬੱਸੀ, 4 ਜਨਵਰੀ (ਗੁਰਮੀਤ ਸਿੰਘ)-ਨਵੇਂ ਸਾਲ ਦੀਆ ਖੁਸ਼ੀਆਂ ਨੂੰ ਯਾਦ ਕਰਦਿਆਂ ਪਿੰਡ ਤਿ੍ਵੇਦੀ ਕੈਂਪ ਵਿਖੇ ਸਥਿਤ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਵਿਸ਼ੇਸ਼ ਸਤਿਸੰਗ ਕਰਵਾਇਆ ਗਿਆ ਅਤੇ ਲੰਗਰ ਲਗਾਇਆ ਗਿਆ | ਇਸ ਮੌਕੇ ਅੰਸ਼ ਕੁਮਾਰ, ਬੌਬੀ ਸਚਦੇਵਾ, ਰਜਤ ਕੁਮਾਰ, ਨਿਧੀ ਸ਼ਰਮਾ, ਰਿਚਾ ਮਨੋਚਾ, ਸੁਖੀ ਗੋਣੀ, ਸੰਗੀਤਾ ਸਿੰਘ ਅਤੇ ਸਮਾਗਮ ਕਮੇਟੀ ਦੇ ਸਾਰੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਭਾਈਚਾਰੇ ਨੇ ਭਜਨਾਂ ਰਾਹੀਂ ਮਾਹੌਲ ਨੂੰ ਭਾਵੁਕ ਬਣਾ ਦਿੱਤਾ | ਇਹ ਪ੍ਰੋਗਰਾਮ ਨਵੇਂ ਸਾਲ 'ਚ ਏਕਤਾ ਅਤੇ ਭਾਈਚਾਰਕ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ |