17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਖਰੜ ਦੇ ਬੀਬੀ ਜੀ ਦੇ ਮੰਦਰ 'ਚ ਖਾਟੂ ਸ਼ਿਆਮ ਜੀ ਨੂੰ ਸਮਰਪਿਤ ਭਜਨ ਸੰਧਿਆ ਕਰਵਾਈ <br/>

Ad Position 21
No active advertisement
ਅਜੀਤ ਡੈਸਕ 05-01-2026
ਖਰੜ, 4 ਜਨਵਰੀ (ਗੁਰਮੁੱਖ ਸਿੰਘ ਮਾਨ)-ਖਰੜ ਦੇ ਬੀਬੀ ਜੀ ਦੇ ਮੰਦਰ ਵਿਖੇ ਖਾਟੂ ਸ਼ਿਆਮ ਜੀ ਨੂੰ ਸਮਰਪਿਤ ਸ੍ਰੀ ਖਾਟੂ ਸ਼ਿਆਮ ਪਰਿਵਾਰ ਵਲੋਂ ਭਜਨ ਸੰਧਿਆ ਕਰਵਾਈ ਗਈ | ਇਸ ਸੰਬੰਧੀ ਸੰਸਥਾ ਦੇ ਪ੍ਰਧਾਨ ਰਵੀਕਾਂਤ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਭਜਨ ਗਾਇਕ ਵੈਭਵ ਗਰਗ (ਚੰਡੀਗੜ੍ਹ ਵਾਲੇ) ਵਲੋਂ ਖਾਟੂ ਸ਼ਿਆਮ ਜੀ ਦਾ ਗੁਣਗਾਣ ਕੀਤਾ | ਉਨ੍ਹਾਂ ਦੱਸਿਆ ਕਿ ਖਾਟੂ ਸ਼ਿਆਮ ਚੈਰੀਟੇਬਲ ਸੁਸਾਇਟੀ ਅਤੇ ਅਗਰਵਾਲ ਸਭਾ ਖਰੜ ਵਲੋਂ ਸ੍ਰੀ ਖਾਟੂ ਸ਼ਿਆਮ ਪਰਿਵਾਰ ਦੇ ਸਹਿਯੋਗ ਨਾਲ ਸਮੇਂ-ਸਮੇਂ 'ਤੇ ਭਗਤੀ ਸਮਾਗਮ ਕਰਵਾਏ ਜਾਂਦੇ ਹਨ ਜੋ ਭਵਿੱਖ 'ਚ ਵੀ ਜਾਰੀ ਰਹਿਣਗੇ | ਉਨ੍ਹਾਂ ਸ਼ਹਿਰ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਦੌਰਾਨ ਸੰਸਥਾ ਵਲੋਂ ਸ਼ਰਧਾਲੂਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਜਤਿੰਦਰ ਗੁਪਤਾ, ਗੋਪਾਲ ਕਿ੍ਸ਼ਨ, ਦਵਿੰਦਰ ਗੁਪਤਾ, ਅਨਿਲ ਕੁਮਾਰ, ਗੌਰਵ ਗੁਪਤਾ, ਸੌਰਵ ਗੁਪਤਾ, ਭਾਜਪਾ ਮੰਡਲ ਪ੍ਰਧਾਨ ਰਾਕੇਸ਼ ਗੁਪਤਾ ਬੰਟੀ, ਸਾਹਿਲ ਗੁਪਤਾ, ਵਨੀਤ ਜੈਨ ਬਿੱਟੂ, ਅਰੁਣ ਜਿੰਦਲ, ਵਿਨੈ ਕਾਂਤ ਗੁਪਤਾ, ਨਰੇਸ਼ ਮਿੱਤਲ, ਪ੍ਰਵੀਨ ਜੈਨ, ਕੰਚਨ ਜੈਨ, ਰਾਕੇਸ਼ ਗੁਪਤਾ, ਰਿੰਕੀ ਗਰਗ, ਸ਼ਿਲਪਾ ਗਰਗ, ਸੁਨੀਤਾ ਗੁਪਤਾ, ਬੌਬੀ ਗੁਪਤਾ, ਪ੍ਰਵੇਸ਼ ਭਾਰਤੀ, ਆਸ਼ੂ ਪੁਰੀ ਅਤੇ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਮੰਦਰ ਖਰੜ ਦੀ ਉਸਾਰੀ ਲਈ ਲਾਇਨਜ਼ ਕਲੱਬ ਸਿਟੀ ਵਲੋਂ 21000 ਰੁਪਏ ਦਾ ਪਾਇਆ ਯੋਗਦਾਨ <br/> ਅਗਲੀ ਖ਼ਬਰ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਸਤਿਸੰਗ ਕਰਵਾਇਆ
Ad Position 24