ਚੰਡੀਗੜ੍ਹ, 23 ਜਨਵਰੀ (ਅ. ਬ.)-ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲਖਨਊ ਵਿਖੇ ਕਰਵਾਈ 86ਵੀਂ 'ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ' (ਏ. ਆਈ. ਪੀ. ਓ. ਸੀ.) ਵਿਚ ਹਿੱਸਾ ਲਿਆ | ਉੱਤਰ ਪ੍ਰਦੇਸ਼ ਵਿਧਾਨ ਸਭਾ ਵਲੋਂ ਕਰਵਾਈ ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਦੇਸ਼ ਭਰ ਦੀਆਂ ਵਿਧਾਨ ਸਭਾਵਾਂ ਅਤੇ ਵਿਧਾਨ ਪ੍ਰੀਸ਼ਦਾਂ ਦੇ ਮੋਹਰੀ ਮੈਂਬਰਾਂ ਨੇ ਹਿੱਸਾ ਲਿਆ | ਇਸ ਕਾਨਫ਼ਰੰਸ ਦੌਰਾਨ 'ਸੁਚੱਜਾ ਪ੍ਰਸ਼ਾਸਨ', ਲੋਕਤੰਤਰੀ ਸੰਸਥਾਵਾਂ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਤੇ ਵਿਧਾਨਕ ਕੰਮਕਾਜ ਵਿੱਚ 'ਤਕਨਾਲੋਜੀ' ਦੀ ਵੱਧ ਰਹੀ ਵਰਤੋਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਅੱਗੇ ਕਿਹਾ ਕਿ ਇਹ ਵਿਚਾਰ-ਵਟਾਂਦਰੇ ਅੱਜ ਦੇ ਡਿਜੀਟਲ ਯੁੱਗ ਵਿਚ ਲੋਕਤੰਤਰ ਨੂੰ ਵਧੇਰੇ ਪਾਰਦਰਸ਼ੀ ਤੇ ਜਵਾਬਦੇਹ ਬਣਾਉਣ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ | ਸਪੀਕਰ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਸਿੱਖਿਆ ਅਤੇ ਰਿਸਰਚ ਮੰਤਰੀ ਬਲਦੇਵ ਸਿੰਘ ਅÏਲਖ ਨਾਲ ਵੀ ਇਕ ਸਕਾਰਾਤਮਕ ਤੇ ਰਚਨਾਤਮਕ ਮੁਲਾਕਾਤ ਕੀਤੀ | ਮੀਟਿੰਗ ਦੌਰਾਨ ਖੇਤੀ ਜਗਤ ਦੀਆਂ ਮੌਜੂਦਾ ਚੁਣੌਤੀਆਂ ਤੇ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਸਪੀਕਰ, ਉਨ੍ਹਾਂ ਦੀ ਸਾਦਗੀ, ਦੂਰਦਰਸ਼ੀ ਸੋਚ ਤੇ ਖੇਤੀ ਮੁੱਦਿਆਂ ਪ੍ਰਤੀ ਗੰਭੀਰਤਾ ਤੋਂ ਬਹੁਤ ਪ੍ਰਭਾਵਿਤ ਹੋਏ | ਸਪੀਕਰ ਨੇ ਖੇਤੀਬਾੜੀ ਮੰਤਰੀ ਪ੍ਰਤੀ ਆਪਣਾ ਧੰਨਵਾਦ ਤੇ ਨਿੱਘਾ ਸਤਿਕਾਰ ਪ੍ਰਗਟ ਕੀਤਾ |