03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਭਾਰੀ ਬਰਸਾਤ ਤੇ ਤੇਜ਼ ਹਨ੍ਹੇਰੀ ਕਾਰਨ ਮੁਹਾਲੀ 'ਚ ਜਨ-ਜੀਵਨ ਅਸਤ-ਵਿਅਸਤ <br/>

Ad Position 21
No active advertisement
ਅਜੀਤ ਡੈਸਕ 24-01-2026
ਐੱਸ. ਏ. ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਸ਼ਹਿਰ ਵਿਚ ਬੀਤੀ ਦੇਰ ਰਾਤ ਤੋਂ ਪੈ ਰਹੀ ਭਾਰੀ ਬਰਸਾਤ ਅਤੇ ਕਰੀਬ 40 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀ ਹਨੇ੍ਹਰੀ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ | ਹਨੇ੍ਹਰੀ ਕਾਰਨ ਮੁਹਾਲੀ ਦੇ ਫੇਜ਼-7 ਦੀ ਬੀ ਸੜਕ, ਸੈਕਟਰ-71 ਨੇੜੇ ਲਿਵਾਸਾ ਹਸਪਤਾਲ ਸੜਕ 'ਤੇ ਦਰੱਖ਼ਤਾਂ ਦੇ ਵੱਡੇ ਟਾਹਣੇ ਟੁੱਟ ਕੇ ਡਿੱਗਣ ਕਾਰਨ ਅਤੇ ਫੇਜ਼-1 ਦੇ ਥਾਣੇ ਦੇ ਸਾਹਮਣੇ ਵੱਡਾ ਦਰੱਖ਼ਤ ਡਿੱਗਣ ਕਾਰਨ ਇਨ੍ਹਾਂ ਸੜਕਾਂ 'ਤੇ ਆਵਾਜਾਈ ਕਾਫ਼ੀ ਸਮੇਂ ਤੱਕ ਪ੍ਰਭਾਵਿਤ ਰਹੀ | ਬਰਸਾਤ ਦੇ ਨਾਲ ਆਈ ਤੇਜ਼ ਹਨ੍ਹੇਰੀ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਕਿਨਾਰੇ ਲੱਗੇ ਵੱਡ ਆਕਾਰੀ ਹੋਰਡਿੰਗ ਟੁੱਟ ਕੇ ਡਿੱਗ ਗਏ, ਜਦਕਿ ਫੇਜ਼-7 ਸਮੇਤ ਸ਼ਹਿਰ ਦੀਆਂ ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਪੁੱਟੇ ਗਏ, ਜਿਸ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਸੈਕਟਰ-70 ਦੇ ਫਲੈਟਾਂ ਵਿਚ ਇਕ ਘਰ ਦੀ ਛੱਤ ਤੋਂ ਪਾਣੀ ਵਾਲੀ ਪਲਾਸਟਿਕ ਦੀ ਟੈਂਕੀ ਉੱਡ ਕੇ ਤਾਰਾਂ ਵਿਚ ਫਸ ਗਈ | ਬੀਤੀ ਰਾਤ ਹੋਈ ਹਲਕੀ ਗੜ੍ਹੇਮਾਰੀ ਕਾਰਨ ਦਰੱਖ਼ਤਾਂ ਦੇ ਪੱਤੇ ਦੂਰ-ਦੂਰ ਤੱਕ ਖਿੰਡ ਗਏ, ਜਿਸ ਕਾਰਨ ਸੜਕਾਂ 'ਤੇ ਚਿੱਕੜੀ ਹੋ ਗਈ, ਜਦਕਿ ਕਈ ਥਾਵਾਂ 'ਤੇ ਡਿੱਗੇ ਦਰੱਖ਼ਤਾਂ ਦੇ ਪੱਤੇ ਬਰਸਾਤੀ ਪਾਣੀ ਦੀਆਂ ਨਿਕਾਸੀ ਪਾਇਪਾਂ ਅੱਗੇ ਜਮ੍ਹਾਂ ਹੋ ਗਏ, ਜਿਸ ਕਾਰਨ ਸੜਕਾਂ 'ਤੇ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਅੱਜ ਸਾਰਾ ਦਿਨ ਮੀਂਹ ਪੈਂਦਾ ਰਿਹਾ ਅਤੇ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ, ਜਿਸ ਕਾਰਨ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪਿਆ | ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੁਹਾਲੀ ਸ਼ਹਿਰ ਵਿਚ ਬਿਜਲੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਇਸ ਦਾ ਤੁਰੰਤ ਸਥਾਈ ਹੱਲ ਕੱਢਣ ਲਈ ਟਰਾਂਸਫ਼ਾਰਮਰਾਂ, ਫ਼ੀਡਰਾਂ ਅਤੇ ਵਾਈਰਿੰਗ ਸਿਸਟਮ ਦੀ ਜਾਂਚ ਕਰਕੇ ਅੱਪਗ੍ਰੇਡ ਕਰਨ ਅਤੇ ਬਿਜਲੀ ਵਿਭਾਗ ਦੇ ਕਾਮਿਆਂ ਦੀ ਗਿਣਤੀ ਵਧਾ ਕੇ ਐਮਰਜੈਂਸੀ ਰਿਸਪਾਂਸ ਨੂੰ ਤੇਜ਼ ਕਰਨ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮਜੀਠਾ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ <br/> ਅਗਲੀ ਖ਼ਬਰ ਲਖਨਊ ਵਿਖੇ ਹੋਈ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ 'ਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ <br/>
Ad Position 24
No active advertisement