ਮਜੀਠਾ, 23 ਜਨਵਰੀ (ਮਨਿੰਦਰ ਸਿੰਘ ਸੋਖੀ)-ਦੇਸ਼ ਭਰ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ ਪੂਰੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧ ਵਿਚ ਦਾਣਾ ਮੰਡੀ ਮਜੀਠਾ ਵਿਖੇ ਵੀ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ | ਐੱਸ. ਡੀ. ਐੱਮ. ਮਜੀਠਾ ਪ੍ਰੀਤਇੰਦਰ ਸਿੰਘ ਤਿਰੰਗਾ ਝੰਡਾ ਲਹਿਰਾਉਣਗੇ ਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ | ਇਸ ਮੌਕੇ ਰੰਗਾਰੰਗ ਸਭਿਅਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਜਿਸ ਵਿਚ ਇਲਾਕੇ ਦੇ ਰਾਜਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ | ਇਸ ਸੰਬੰਧ 'ਚ ਅੱਜ ਦਾਣਾ ਮੰਡੀ ਮਜੀਠਾ ਵਿਖੇ ਫੁੱਲ ਡਰੈਸ ਰਿਹਰਸਲ ਕੀਤੀ ਗਈ ਜਿਸ ਦਾ ਐੱਸ. ਡੀ. ਐੱਮ. ਮਜੀਠਾ ਪ੍ਰੀਤਇੰਦਰ ਸਿੰਘ ਨੇ ਜਾਇਜ਼ਾ ਲਿਆ ਅਤੇ ਕੁਝ ਊਣਤਾਈਆਂ ਦੂਰ ਕਰਨ ਦੀਆਂ ਹਦਾਇਤਾਂ ਕੀਤੀਆਂ | ਉਪਰੰਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਐੱਸ. ਡੀ. ਐੱਮ. ਵਲੋਂ ਰਿਵਿਊ ਮੀਟਿੰਗ ਕੀਤੀ ਗਈ | ਐੱਸ. ਡੀ. ਐੱਮ. ਮਜੀਠਾ ਨੇ ਚਿਤਾਵਨੀ ਦਿੱਤੀ ਕਿ ਇਸ ਸਮਾਗਮ ਵਿਚ ਕੁਤਾਹੀ ਵਰਤਣ ਵਾਲਿਆਂ ਖ਼ਿਲਾਫ਼ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਤਹਿਸੀਲਦਾਰ ਮਜੀਠਾ ਹਮੀਰ ਸਿੰਘ, ਐੱਸ. ਐੱਮ. ਓ. ਡਾ: ਸਤਨਾਮ ਸਿੰਘ ਗਿੱਲ, ਏ. ਡੀ. ਓ. ਹਰਜਿੰਦਰ ਸਿੰਘ, ਮਾਰਕਫੈਡ ਤੋਂ ਹਰਵਿੰਦਰ ਸਿੰਘ, ਸੀ. ਡੀ. ਪੀ. ਓ. ਗਗਨਦੀਪ ਸਿੰਘ, ਪੀ. ਡਬਲਿਊ. ਡੀ. ਤੋਂ ਜਸਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੰਡੀ ਸੁਪਰਵਾਈਜ਼ਰ ਕੁਲਦੀਪ ਸਿੰਘ ਕਾਹਲੋਂ, ਰੀਡਰ ਵਰਿੰਦਰ ਭਾਟੀਆ, ਦੀਪਕ ਭੱਟੀ, ਸਿਖਿਆ ਦਫਤਰ ਮਜੀਠਾ ਤੋਂ ਯਸ਼ਪਾਲ, ਗੌਰਵ ਸ਼ਰਮਾ, ਨਿਤਿਨ ਵਰਮਾ, ਬਲਰਾਜ ਸਿੰਘ, ਪਿ੍ੰ: ਜੋਗਾ ਸਿੰਘ ਅਠਵਾਲ, ਪਲਵਿੰਦਰ ਸਿੰਘ ਸੁਪਰਡੈਂਟ, ਹਰਵਿੰਦਰ ਕੌਰ, ਕੁਲਦੀਪ ਕੌਰ, ਵਰਿੰਦਰਜੀਤ ਕੌਰ, ਕਮਲਦੀਪ ਸਿੰਘ ਡੀ. ਐੱਸ. ਪੀ. ਮਜੀਠਾ, ਅਰਮਿੰਦਰ ਸਿੰਘ, ਇਕਬਾਲ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |