22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਰੇਲ-ਗੱਡੀ ਥੱਲ੍ਹੇ ਆ ਕੇ ਬਜ਼ੁਰਗ ਵਲੋਂ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 28-01-2026
ਡੇਰਾਬੱਸੀ, 27 ਜਨਵਰੀ (ਗੁਰਮੀਤ ਸਿੰਘ)-ਬੀਤੇ ਦਿਨੀਂ ਅੰਬਾਲਾ-ਕਾਲਕਾ ਰੇਲਵੇ ਲਾਈਨ 'ਤੇ ਡੇਰਾਬੱਸੀ ਨੇੜੇ ਈਸਾਪੁਰ ਫਾਟਕ ਕੋਲ ਇਕ ਬਜ਼ੁਰਗ ਨੇ ਰੇਲ ਗੱਡੀ ਥੱਲੇ੍ਹ ਆ ਕੇ ਖ਼ੁਦਕੁਸ਼ੀ ਕਰ ਲਈ | ਹਾਦਸੇ ਮਗਰੋਂ ਫਾਟਕ 'ਤੇ ਰੇਲ-ਗੱਡੀ ਰੁਕ ਗਈ, ਜਿਸ ਕਾਰਨ ਜਾਮ ਲੱਗ ਗਿਆ | ਮਿ੍ਤਕ ਦੀ ਪਛਾਣ 70 ਸਾਲਾ ਨੈਬ ਸਿੰਘ ਵਾਸੀ ਸੁਖਦਰਸ਼ਨਪੁਰ ਖਟੋਲੀ ਤਹਿਸੀਲ ਬਰਵਾਲਾ ਪੰਚਕੂਲਾ ਵਜੋਂ ਹੋਈ ਹੈ | ਰੇਲਵੇ ਪੁਲਿਸ ਇੰਚਾਰਜ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੈਬ ਸਿੰਘ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ | ਰੇਲਵੇ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 194 ਬੀ. ਐਨ. ਐਸ. ਦੀ ਧਾਰਾ ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਵੀਵੋ ਐਕਸ 200ਟੀ ਭਾਰਤ 'ਚ ਹੋਇਆ ਲਾਂਚ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮੁਹਾਲੀ ਵਿਖੇ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਅੱਜ <br/>
Ad Position 24