29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਟਿੱਪਰ ਚਾਲਕ ਦੀ ਲਾਪਰਵਾਹੀ ਕਾਰਨ ਬਿਜਲੀ ਗਰਿੱਡ ਨੇੜੇ ਬਿਜਲੀ ਦੀ ਤਾਰ ਟਿੱਪਰ 'ਚ ਫਸੀ <br/>

Ad Position 21
No active advertisement
ਬਰਵਾਲਾ ਸੜਕ 'ਤੇ ਟਿੱਪਰ 'ਚ ਫਸੀ ਬਿਜਲੀ ਦੀ ਤਾਰ ਅਤੇ ਟਿੱਪਰ ਦੇ ਉਪਰੋਂ ਨਿਕਲਦੀਆਂ ਦਰਜਨਾਂ ਤਾਰਾਂ | ਤਸਵੀਰ : ਗੁਰਮੀਤ ਸਿੰਘ <br/> 02-02-2026
ਡੇਰਾਬੱਸੀ, 1 ਫਰਵਰੀ (ਗੁਰਮੀਤ ਸਿੰਘ)-ਮਿੱਟੀ ਦੀ ਢੋਆ ਢੁਆਈ 'ਚ ਲੱਗੇ ਟਿੱਪਰ ਟ੍ਰੈਫ਼ਿਕ ਨਿਯਮਾਂ ਦੀ ਰੱਜ ਕੇ ਧੱਜੀਆਂ ਉਡਾ ਰਹੇ ਹਨ | ਤੇਜ ਰਫ਼ਤਾਰ ਦੌੜਦੇ ਇਹ ਟਿੱਪਰ ਸੈਂਕੜੇ ਬੇਗੁਨਾਹ ਲੋਕਾਂ ਦੀ ਜਾਨ ਲੈ ਚੁੱਕੇ ਹਨ ਅਤੇ ਥਾਂ ਥਾਂ ਟਿੱਪਰ ਚਾਲਕਾਂ ਦੀ ਲਾਪਰਵਾਹੀ ਕਰਕੇ ਘਟਨਾਵਾਂ ਵਾਪਰ ਰਹੀਆਂ ਹਨ | ਇਸਦੇ ਬਾਵਜੂਦ ਪ੍ਰਸ਼ਾਸਨ ਇਨ੍ਹਾਂ ਪ੍ਰਤੀ ਮੇਹਰਬਾਨੀ ਵਾਲਾ ਰਵੱਈਆ ਅਪਣਾ ਰਿਹਾ ਹੈ ਅਤੇ ਹਾਦਸਿਆਂ ਦਾ ਸਿਲਸਿਲਾ ਜਾਰੀ ਹੈ | ਅੱਜ ਇਕ ਹਾਦਸੇ 'ਚ ਇਕ ਟਿੱਪਰ ਚਾਲਕ ਦੀ ਲਾਪਰਵਾਹੀ ਦਾ ਨਮੂਨਾ ਬਰਵਾਲਾ ਸੜਕ 'ਤੇ ਬਿਜਲੀ ਗਰਿੱਡ ਨੇੜੇ ਵੇਖਣ ਨੂੰ ਮਿਲਿਆ, ਜਿਸਦੇ ਚਾਲਕ ਵਲੋਂ ਵਰਤੀ ਲਾਪਰਵਾਹੀ ਕਾਰਨ ਇਕ ਬਿਜਲੀ ਦੀ ਮੋਟੀ ਤਾਰ ਟਿੱਪਰ 'ਚ ਫਸ ਗਈ, ਜਿਸਦਾ ਚਾਲਕ ਨੂੰ ਪਤਾ ਨਹੀਂ ਲੱਗਿਆ ਅਤੇ ਤਾਰ ਟਿੱਪਰ 'ਚ ਫਸ ਖਿੱਚੀ ਗਈ | ਇਸ ਦੌਰਾਨ ਲੋਕਾਂ ਨੇ ਰੌਲਾ ਪਾ ਕੇ ਟਿੱਪਰ ਚਾਲਕ ਨੂੰ ਰੋਕਿਆ, ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ | ਲੋਕਾਂ ਨੇ ਦੱਸਿਆ ਕਿ ਟਿੱਪਰ ਚਾਲਕ ਮਿੱਟੀ ਸੁੱਟ ਕੇ ਸੜਕ 'ਤੇ ਚੜ੍ਹ ਰਿਹਾ ਸੀ ਇਸ ਇਸ ਦੌਰਾਨ ਉਪਰੋਂ ਨਿਕਲਦੀ ਤਾਰ ਟਿੱਪਰ ਦੇ ਉੱਪਰਲੇ ਹਿੱਸੇ 'ਚ ਫ਼ਸ ਗਈ | ਟਿੱਪਰ ਚਾਲਕ ਨੂੰ ਇਸ ਦਾ ਪਤਾ ਨਹੀਂ ਲੱਗਿਆ ਅਤੇ ਉਹ ਅੱਗੇ ਚੱਲਦਾ ਰਿਹਾ | ਲੋਕਾਂ ਨੇ ਦੱਸਿਆ ਕਿ ਗਨੀਮਤ ਰਹੀ ਕਿ ਟਿੱਪਰ 'ਚ ਫਸੀ ਕਰੰਟ ਤਾਰ ਉਪਰੋਂ ਰਬੜ ਅਤੇ ਪਲਾਸਟਿਕ ਨਾਲ ਕਵਰ ਸੀ, ਨਹੀਂ ਟਿੱਪਰ 'ਚ ਹੀ ਕਰੰਟ ਫੈਲਣ ਨਾਲ ਟਿੱਪਰ ਚਾਲਕ ਦੀ ਮੌਤ ਹੋ ਸਕਦੀ ਸੀ | ਤਾਰ ਖਿੱਚੀ ਜਾਣ ਕਰਕੇ ਕਈ ਖੰਬੇ ਵੀ ਖਿੱਚ ਕੇ ਇਕ ਪਾਸੇ ਝੁਕ ਗਏ ਹਨ | ਇਸ ਦੌਰਾਨ ਟਿੱਪਰ ਚਾਲਕ ਆਪਣੀ ਜਾਨ ਬਚਾਉਣ ਲਈ ਤੁਰੰਤ ਟਿੱਪਰ ਤੋਂ ਹੇਠਾਂ ਉਤਰ ਗਿਆ | ਇਸ ਮੌਕੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮਾਈਨਿੰਗ ਦੇ ਕੰਮ 'ਚ ਲੱਗੇ ਇਹ ਟਿੱਪਰ ਚਾਲਕ ਓਵਰਲੋਡ ਹੋ ਕੇ ਤੇਜ ਰਫ਼ਤਾਰ ਚੱਲਦੇ ਹਨ | ਉਨ੍ਹਾਂ ਦੱਸਿਆ ਕਿ ਪਿਛਲ਼ੇ ਦਿਨੀਂ ਤਹਿਸੀਲ ਸੜਕ 'ਤੇ ਦੋ ਮਹਿਲਾ ਵਕੀਲ ਟਿੱਪਰ ਦੀ ਲਪੇਟ 'ਚ ਆ ਕੇ ਜ਼ਖਮੀ ਹੋ ਗਈਆਂ ਸਨ | ਪ੍ਰਸ਼ਾਸਨ ਇਨ੍ਹਾਂ 'ਤੇ ਨਕੇਲ ਪਾਉਣ 'ਚ ਨਾਕਾਮ ਸਾਬਿਤ ਹੋ ਰਿਹਾ ਹੈ | ਹਾਦਸੇ ਵਾਲੀ ਥਾਂ 'ਤੇ ਦਰਜਨਾਂ ਤਾਰਾਂ ਉਪਰੋਂ ਗੁਜਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਹਾਦਸੇ ਦੌਰਾਨ ਜੇਕਰ ਟਿੱਪਰ 'ਚ ਕਰੰਟ ਫੈਲ ਜਾਂਦਾ ਤਾਂ ਉਸਨੂੰ ਅੱਗ ਲੱਗ ਜਾਣੀ ਸੀ ਅਤੇ ਬਿਜਲੀ ਬੰਦ ਹੋ ਜਾਣੀ ਸੀ | ਇਸ ਬਾਰੇ ਗੱਲ ਕਰਨ ਲਈ ਜਦੋਂ ਬਿਜਲੀ ਵਿਭਾਗ ਦੇ ਐਸ. ਡੀ. ਓ. ਅਤੇ ਜੇ. ਈ. ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਲਾਵਾਰਸ ਕੁੱਤਿਆਂ ਨੇ 2 ਬਜ਼ੁਰਗਾਂ ਸਮੇਤ 5 ਜਣਿਆਂ ਨੂੰ ਵੱਢਿਆ <br/>
Ad Position 24