29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਲਾਵਾਰਸ ਕੁੱਤਿਆਂ ਨੇ 2 ਬਜ਼ੁਰਗਾਂ ਸਮੇਤ 5 ਜਣਿਆਂ ਨੂੰ ਵੱਢਿਆ <br/>

Ad Position 21
No active advertisement
ਅਜੀਤ ਡੈਸਕ 02-02-2026
ਡੇਰਾਬੱਸੀ, 1 ਫਰਵਰੀ (ਗੁਰਮੀਤ ਸਿੰਘ)-ਖੇਤਰ ਦੇ ਲੋਕਾਂ ਨੂੰ ਲਵਾਰਿਸ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ 'ਚ ਡੇਰਾਬੱਸੀ ਪ੍ਰਸ਼ਾਸ਼ਨ ਨਾਕਾਮ ਸਾਬਿਤ ਹੋ ਰਿਹਾ ਹੈ | ਇਸ ਦਾ ਖਮਿਆਜਾ ਬਜ਼ੁਰਗਾਂ ਸਮੇਤ ਆਮ ਸ਼ਹਿਰ ਵਾਸੀਆ ਨੂੰ ਭੁਗਤਣਾ ਪੈ ਰਿਹਾ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਸ਼ਿਕਾਇਤ ਕਰਨ 'ਤੇ ਵੀ ਨਗਰ ਕੌਂਸਲ ਅਧਿਕਾਰੀ ਕੋਈ ਕਦਮ ਨਹੀਂ ਚੁੱਕਦੇ ਅਤੇ ਇੱਕੋ ਕੁੱਤਾ ਕਈ ਲੋਕਾਂ ਨੂੰ ਵੱਢ ਕੇ ਜਖਮੀਂ ਕਰ ਰਿਹਾ ਹੈ | ਅਜਿਹਾ ਮਾਮਲਾ ਰਾਮਲੀਲਾ ਗਰਾਊਾਡ ਨੇੜੇ ਬਾਜ਼ਾਰ ਨੂੰ ਜਾਂਦੀ ਗਲੀ ਅਤੇ ਸਬਜ਼ੀ ਮੰਡੀ ਨੇੜੇ ਸਾਹਮਣੇ ਆਇਆ ਹੈ | ਇਥੇ ਇਕੋ ਦਿਨ 'ਚ ਇਕ ਕੁੱਤੇ ਵਲੋਂ 5 ਜਣਿਆ ਨੂੰ ਵੱਢ ਕੇ ਜਖਮੀਂ ਕਰ ਦਿੱਤਾ ਗਿਆ, ਜੋ ਜ਼ੇਰੇ ਇਲਾਜ ਹਨ | ਇਸਨੂੰ ਲੈ ਕੇ ਲੋਕਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਉਕਤ ਕੁੱਤਾ ਅਜੇ ਵੀ ਖੁੱਲ੍ਹੇਆਮ ਘੁੰਮ ਰਿਹਾ ਹੈ ਅਤੇ ਇਸ ਸੰਬੰਧੀ ਲੋਕਾਂ 'ਚ ਦਹਿਸ਼ਤ ਫੈਲੀ ਹੋਈ ਹੈ | ਇਕ ਬਜ਼ੁਰਗ ਨੇ ਕਿਹਾ ਕਿ ਉਹ ਸੀ. ਐਸ. ਸੀ. ਸੈਂਟਰ ਵਿਖੇ 10 ਲੱਖ ਦਾ ਮੁਫ਼ਤ ਸਿਹਤ ਬੀਮਾ ਕਾਰਡ ਬਣਵਾਉਣ ਆਇਆ ਸੀ, ਜਿਸ ਦੌਰਾਨ ਉਨ੍ਹਾਂ ਨੂੰ ਕੁੱਤੇ ਨੇ ਵੱਢ ਕੇ ਜਖਮੀ ਕਰ ਦਿੱਤਾ | ਇਸੇ ਤਰ੍ਹਾਂ ਇਕ ਹੋਰ ਬਜ਼ੁਰਗ ਉਥੋਂ ਨਿਕਲ ਰਿਹਾ ਸੀ ਕਿ ਉਨ੍ਹਾਂ ਨੂੰ ਵੀ ਕੁੱਤੇ ਨੇ ਵੱਢ ਲਿਆ | ਇਸੇ ਤਰ੍ਹਾਂ ਦੋ ਜਣੇ ਸਬਜ਼ੀ ਮੰਡੀ 'ਚ ਜਾ ਰਹੇ ਸਨ, ਜਿਨ੍ਹਾਂ ਨੂੰ ਕੁੱਤੇ ਨੇ ਵੱਢ ਕੇ ਜ਼ਖਮੀ ਕਰ ਦਿੱਤਾ | ਸੀ. ਐਸ. ਸੀ. ਸੈਂਟਰ ਦੇ ਇੰਚਾਰਜ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਕੁੱਤਾ ਗਲੀ 'ਚ ਘੁੰਮ ਰਿਹਾ ਹੈ, ਜਿਸ ਕਾਰਨ ਲੋਕ ਗਲੀ 'ਚੋਂ ਨਿਕਲ ਦੀ ਥਾਂ ਰਾਹ ਬਦਲ ਰਹੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੁੱਤੇ ਬਾਰੇ ਜਾਣਕਾਰੀ ਨਹੀਂ ਹੈ, ਉਹ ਗ਼ਲੀ ਚੋਂ ਨਿਕਲ਼ਦੇ ਹੋਏ ਕੁੱਤੇ ਦਾ ਸ਼ਿਕਾਰ ਬਣ ਰਹੇ ਹਨ | ਕਈ ਲ਼ੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਕੁੱਤੇ ਨੇ ਆਪਣਾ ਸ਼ਿਕਾਰ ਬਣਾਇਆ ਹੈ, ਪ੍ਰੰਤੂ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ | ਮੁਹੱਲਾ ਵਾਸੀਆਂ ਨੇ ਕਿਹਾ ਕਿ 24 ਘੰਟੇ ਬੀਤਣ ਮਗਰੋਂ ਖੇਤਰ 'ਚ ਦਹਿਸ਼ਤ ਦਾ ਮਾਹੌਲ ਹੈ, ਪਰ ਕੁੱਤੇ ਦੀ ਸ਼ਿਕਾਇਤ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਰਨ 'ਤੇ ਵੀ ਉਨ੍ਹਾਂ ਵਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਟਿੱਪਰ ਚਾਲਕ ਦੀ ਲਾਪਰਵਾਹੀ ਕਾਰਨ ਬਿਜਲੀ ਗਰਿੱਡ ਨੇੜੇ ਬਿਜਲੀ ਦੀ ਤਾਰ ਟਿੱਪਰ 'ਚ ਫਸੀ <br/> ਅਗਲੀ ਖ਼ਬਰ ਬੱਚੀ ਨੂੰ ਗੱਡੀ ਦੀ ਫੇਟ ਲੱਗਣ ਤੋਂ ਬਾਅਦ ਹੋਇਆ ਹੰਗਾਮਾ, ਪੁਲਿਸ ਨੇ ਸਥਿਤੀ 'ਤੇ ਪਾਇਆ ਕਾਬੂ <br/>
Ad Position 24