29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਫਰਜ਼ੀ ਟਰੇਡਿੰਗ ਐਪ ਰਾਹੀਂ 14.40 ਲੱਖ ਦੀ ਸਾਈਬਰ ਠੱਗੀ <br/>

Ad Position 21
No active advertisement
ਚੰਡੀਗੜ੍ਹ ਪੁਲਿਸ ਵਲੋਂ 14.40 ਲੱਖ ਦੀ ਆਨਲਾਈਨ ਨਿਵੇਸ਼ ਦੀ ਧੋਖਾਧੜੀ ਮਾਮਲੇ ਵਿਚ ਗਿ੍ਫ਼ਤਾਰ ਮੁਲਜ਼ਮ | ਤਸਵੀਰ : ਗੁਰਿੰਦਰ ਸਿੰਘ <br/> 02-02-2026
ਚੰਡੀਗੜ੍ਹ, 1 ਫਰਵਰੀ (ਕਪਿਲ ਵਧਵਾ)-ਯੂ-ਟਿਊਬ 'ਤੇ ਦਿਖਾਏ ਗਏ ਇਕ ਇਸ਼ਤਿਹਾਰ ਦੇ ਝਾਂਸੇ ਵਿਚ ਆ ਕੇ ਫਰਜ਼ੀ ਆਨਲਾਈਨ ਟਰੇਡਿੰਗ ਐਪ ਡਾਊਨਲੋਡ ਕਰਨ ਤੇ ਇਕ ਵਿਅਕਤੀ ਨੂੰ 14.40 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਣਾ ਪਿਆ | ਪੀੜਤ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਉਸ ਨੂੰ ਯੂ-ਟਿਊਬ 'ਤੇ ਆਨਲਾਈਨ ਟਰੇਡਿੰਗ ਰਾਹੀਂ ਵੱਡੇ ਮੁਨਾਫ਼ੇ ਦੇ ਦਾਅਵੇ ਵਾਲਾ ਇਕ ਇਸ਼ਤਿਹਾਰ ਨਜ਼ਰ ਆਇਆ | ਇਸ਼ਤਿਹਾਰ 'ਚ ਦਿੱਤੇ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਵਾਟਸਐਪ ਰਾਹੀਂ ਉਸ ਨਾਲ ਸੰਪਰਕ ਕੀਤਾ ਗਿਆ ਅਤੇ -ਏ.ਡੀ.ਵੀ.ਪੀ.ਐੱਮ.ਏ' ਨਾਂ ਦੀ ਇਕ ਫਰਜ਼ੀ ਟਰੇਡਿੰਗ ਐਪ ਡਾਊਨਲੋਡ ਕਰਵਾਈ ਗਈ | ਐਪ 'ਤੇ ਨਕਲੀ ਮੁਨਾਫ਼ਾ ਦਿਖਾ ਕੇ ਪੀੜਤ ਨੂੰ ਹੌਲੀ-ਹੌਲੀ ਵੱਡੀ ਰਕਮ ਨਿਵੇਸ਼ ਕਰਨ ਲਈ ਉਕਸਾਇਆ ਗਿਆ | ਪੀੜਤ ਨੇ 25 ਦਸੰਬਰ 2025 ਤੋਂ 5 ਜਨਵਰੀ 2026 ਦਰਮਿਆਨ ਆਪਣੇ ਵੱਖ-ਵੱਖ ਬੈਂਕ ਖਾਤਿਆਂ ਤੋਂ ਕੁੱਲ 14.40 ਲੱਖ ਰੁਪਏ ਟਰਾਂਸਫ਼ਰ ਕਰ ਦਿੱਤੇ | ਬਾਅਦ ਵਿਚ ਜਦੋਂ ਉਸ ਨੇ ਨਿਵੇਸ਼ ਕੀਤੀ ਰਕਮ ਵਾਪਸ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਠੱਗਾਂ ਨੇ ਸੰਪਰਕ ਤੋੜ ਲਿਆ | ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵਲੋਂ ਬੈਂਕ ਖਾਤਿਆਂ ਅਤੇ ਕਾਲ ਡੀਟੇਲ ਰਿਕਾਰਡਜ਼ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਜਾਂਚ ਦੇ ਆਧਾਰ 'ਤੇ ਸਾਈਬਰ ਕ੍ਰਾਈਮ ਥਾਣਾ, ਚੰਡੀਗੜ੍ਹ ਦੀ ਟੀਮ ਨੇ ਸੈਕਟਰ-56, ਚੰਡੀਗੜ੍ਹ ਅਤੇ ਪੰਜਾਬ ਦੇ ਢਕੌਲੀ (ਪੀਰ ਮੁੱਛੱਲਾ) ਖੇਤਰ ਵਿਚ ਇਕੱਠੇ ਛਾਪੇ ਮਾਰ ਕੇ ਵਿਵੇਕ (ਨਿਵਾਸੀ ਵਿਕਾਸ ਨਗਰ, ਮੁਹਾਲੀ) ਅਤੇ ਰਿਸ਼ਭ ਗਾਂਧੀ (ਨਿਵਾਸੀ ਢਕੋਲੀ) ਨੂੰ ਗਿ੍ਫ਼ਤਾਰ ਕਰ ਲਿਆ | ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਠੱਗੀ ਵਿਚ ਆਪਣੀ ਸ਼ਮੂਲੀਅਤ ਕਬੂਲ ਕਰਦੇ ਹੋਏ ਦੱਸਿਆ ਕਿ ਉਹ ਕਮੀਸ਼ਨ ਦੇ ਬਦਲੇ ਆਪਣੇ ਬੈਂਕ ਖਾਤੇ ਹੋਰ ਸਾਈਬਰ ਠੱਗਾਂ ਨੂੰ ਉਪਲਬਧ ਕਰਵਾਉਂਦੇ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ <br/>
Ad Position 24