ਕੁਰਾਲੀ, 1 ਫਰਵਰੀ (ਬਿੱਲਾ ਅਕਾਲਗੜੀਆ)-ਸਥਾਨਕ ਸ਼ਹਿਰ ਦੇ ਰੋਪੜ ਮਾਰਗ 'ਤੇ ਸਥਿਤ ਗੁਰੂ ਰਵਿਦਾਸ ਭਵਨ ਵਿਖੇ ਅੱਜ ਸਮੂਹ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਰਵਾਏ ਗਏ ਕੀਰਤਨ ਦਰਬਾਰ ਦੌਰਾਨ ਭਾਈ ਲਾਭ ਸਿੰਘ ਅਕਾਲਗੜ੍ਹ ਵਾਲਿਆਂ ਅਤੇ ਹੋਰ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਗੁਰਬਾਣੀ-ਕੀਰਤਨ ਰਾਹੀਂ ਨਿਹਾਲ ਕਰਦਿਆਂ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਨੂੰ ਜੀਵਨ 'ਚ ਕਮਾਉਣ ਦੀ ਤਾਕੀਦ ਕੀਤੀ | ਇਸ ਮੌਕੇ ਵੱਖ-ਵੱਖ ਕਵੀਸ਼ਰੀ ਜਥਿਆਂ ਨੇ ਵੀ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ 'ਚੋਂ ਕੀਰਤਨ ਸਾਖੀਆਂ ਸੁਣਾ ਕੇ ਨਿਹਾਲ ਕੀਤਾ | ਇਸ ਦੌਰਾਨ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ, ਭਾਜਪਾ ਆਗੂ ਰਣਜੀਤ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਯਾਦਵਿੰਦਰਾ ਸਿੰਘ ਬੰਨੀ ਕੰਗ, ਕਾਂਗਰਸੀ ਆਗੂ ਗੁਰਿੰਦਰ ਸਿੰਘ ਕੈਰੋਂ, ਕੌਸਲਰ ਬਹਾਦਰ ਸਿੰਘ ਓ. ਕੇ. ਨੇ ਵਿਸ਼ੇਸ ਤੌਰ 'ਤੇ ਪਹੁੰਚ ਕੇ ਸ਼ਹਿਰ ਅਤੇ ਇਲਾਕਾ ਵਾਸੀਆ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮੀ, ਸੁਰਜੀਤ ਸਿੰਘ ਸੀਤਾ ਧਾਲੀਵਾਲ, ਕੌਂਸਲਰ ਰਮਾਂਕਾਂਤ ਕਾਲੀਆ, ਕਮਲਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਰਾਣਾ, ਪਿ੍ੰਸੀਪਲ ਸਵਰਨ ਸਿੰਘ, ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਕੌਂਸਲਰ ਖੁਸ਼ਵੀਰ ਸਿੰਘ, ਜਸਵਿੰਦਰ ਸਿੰਘ ਭੂਰਾ, ਕੈਪਟਨ ਜਗਤਾਰ ਸਿੰਘ, ਕੈਪਟਨ ਅਮਰੀਕ ਸਿੰਘ ਭੱਟੀ, ਇੰਸਪੈਕਟਰ ਹਰਚੰਦ ਸਿੰਘ, ਮੇਜਰ ਸਿੰਘ ਫੌਜੀ, ਸੁਰਿੰਦਰ ਸਿੰਘ ਖਾਲਸਾ, ਸੁਖਜਿੰਦਰ ਸੋਢੀ, ਸੁਰਿੰਦਰ ਸਿੰਘ ਖਾਲਸਾ, ਰਾਜਪਾਲ ਬੇਗੜਾ, ਚਰਨਜੀਤ ਸਿੰਘ, ਬਸ਼ੇਸ਼ਰ ਸਿੰਘ, ਸਵਰਨ ਸਿੰਘ, ਸਤਵੀਰ ਸਿੰਘ ਸੱਤੀ, ਗੁਰਮੀਤ ਸਿੰਘ ਪਟਵਾਰੀ, ਬਿੱਲਾ ਕੁਰਾਲੀ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਦੇ ਮੁਹਤਬਰਾਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ | ਇਸਦੇ ਨਾਲ ਹੀ ਗੁਰਦੁਆਰਾ ਹਰਿਗੋਬਿੰਦਗੜ੍ਹ ਸਾਹਿਬ ਕੁਰਾਲੀ ਤੇ ਇਲਾਕੇ ਦੇ ਪਿੰਡ ਬਰੋਲੀ, ਪਡਿਆਲਾ, ਲਖਨੌਰ, ਬੰਨ੍ਹਮਾਜਰਾ, ਫ਼ਤਹਿਗੜ੍ਹ, ਗੋਸਲਾਂ, ਚਤਾਮਲੀ, ਸੁਹਾਲੀ ਸਮੇਤ ਇਲਾਕੇ ਦੇ ਪਿੰਡਾਂ 'ਚ ਵੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ |