29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗਹਿਣੇ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਸਹੇਲੀ ਸਮੇਤ ਦੋ ਖਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 02-02-2026
ਜ਼ੀਰਕਪੁਰ, 1 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ 'ਤੇ ਉਸ ਨਾਲ ਧੋਖਾਧੜੀ ਕਰਨ ਤੇ ਧਮਕੀਆਂ ਦੇਣ ਦੇ ਮਾਮਲੇ 'ਚ ਉਸ ਦੀ ਸਹੇਲੀ ਤੇ ਉਸ ਦੇ ਇਕ ਸਾਥੀ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਮੋਨਾ ਪੁਰੀ ਵਾਸੀ ਸ਼ਿਵਾ ਇਨਕਲੇਵ ਭਬਾਤ ਅਤੇ ਪ੍ਰਦੀਪ ਚੌਧਰੀ ਉਰਫ਼ ਪਿੰਟੂ ਵਜੋਂ ਹੋਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਰਬੀਨਾ (30) ਵਾਸੀ ਊਨਾ ਹਿਮਾਚਲ ਪ੍ਰਦੇਸ਼ ਹਾਲ ਵਾਸੀ ਨਾਭਾ ਨੇ ਦੱਸਿਆ ਕਿ ਉਹ 8 ਦਸੰਬਰ 2025 ਨੂੰ ਨੱਕ ਦੇ ਆਪ੍ਰੇਸ਼ਨ ਲਈ ਪੀ. ਜੀ. ਆਈ. ਹਸਪਤਾਲ ਗਈ ਸੀ, ਜਿਥੇ ਹਸਪਤਾਲ ਨੇ ਉਸ ਨੂੰ ਆਪ੍ਰੇਸ਼ਨ ਲਈ 11 ਦਸੰਬਰ ਦਾ ਸਮਾਂ ਦਿੱਤਾ | ਆਪ੍ਰੇਸ਼ਨ ਤੋਂ ਇਕ ਦਿਨ ਪਹਿਲਾਂ ਉਹ ਆਪਣੀ ਸਹੇਲੀ ਮੋਨਾ ਪੁਰੀ ਕੋਲ ਵਿਕਟੋਰੀਆ ਸਿਟੀ 'ਚ ਉਸ ਦੇ ਘਰ ਰਹਿਣ ਚਲੀ ਗਈ, ਜਿਸ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਇਥੋਂ ਪੀ. ਜੀ. ਆਈ. ਨੇੜੇ ਪਵੇਗਾ | ਆਪ੍ਰੇਸ਼ਨ ਤੋਂ ਪਹਿਲਾਂ ਉਸ ਨੇ ਆਪਣੇ ਕੀਮਤੀ ਗਹਿਣੇ ਇਕ ਸੋਨੇ ਦੀ ਚੇਨ, ਕੰਨਾਂ ਦੇ ਟਾਪਸ, ਤਿੰਨ ਅੰਗੂਠੀਆਂ, ਇਕ ਸੋਨੇ ਦਾ ਬਰੈਸਲੇਟ, ਇਕ ਚਾਂਦੀ ਦਾ ਬਰੈਸਲੇਟ ਤੇ ਇਕ ਅੰਗੂਠੀ ਮੋਨਾ ਪੁਰੀ ਨੂੰ ਸੁਰੱਖਿਅਤ ਰੱਖਣ ਲਈ ਸੌਂਪ ਦਿੱਤੇ ਜੋ ਉਸ ਨੇ ਅਲਮਾਰੀ 'ਚ ਰੱਖੇ | ਪੀੜਤ ਅਨੁਸਾਰ ਜਦੋਂ 16 ਦਸੰਬਰ ਨੂੰ ਆਪ੍ਰੇਸ਼ਨ ਤੋਂ ਬਾਅਦ ਉਸ ਨੇ ਗਹਿਣੇ ਵਾਪਸ ਮੰਗੇ ਤਾਂ ਮੋਨਾ ਪੁਰੀ ਨੇ ਉਸ ਨੂੰ ਗਹਿਣੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਚੋਰੀ ਦੀ ਕਹਾਣੀ ਘੜ ਲਈ | ਦੋਸ਼ ਹੈ ਕਿ ਜਦੋਂ ਉਸ ਨੇ ਗਹਿਣਿਆਂ ਦੀ ਮੰਗ ਕੀਤੀ ਤਾਂ ਉਸਨੂੰ ਧਮਕੀ ਦਿੱਤੀ ਗਈ, ਜਿਸ ਕਾਰਨ ਡਰ ਦੇ ਮਾਰੇ ਉਸ ਨੇ 3 ਜਨਵਰੀ ਨੂੰ 112 'ਤੇ ਫ਼ੋਨ ਕਰਕੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤੇ ਸ਼ਿਕਾਇਤ ਦਰਜ ਕਰਵਾਈ |

Ad Position 22
No active advertisement
ਪਿਛਲੀ ਖ਼ਬਰ ਸਾਢੇ ਪੰਜ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਵਿਅਕਤੀ ਵਿਰੁੱਧ ਮਾਮਲਾ ਦਰਜ <br/> ਅਗਲੀ ਖ਼ਬਰ ਸ਼ਹਿਰ ਤੇ ਇਲਾਕੇ 'ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ <br/>
Ad Position 24