ਖਰੜ, 1 ਫਰਵਰੀ (ਜੰਡਪੁਰੀ)-ਜਲਵਾਯੂ ਟਾਵਰ ਨੇੜੇ ਸਥਿਤ ਨਿਊ ਸੰਨੀ ਇਨਕਲੇਵ ਦੇ ਇਕ 27 ਸਾਲਾ ਡਾਕਟਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ, ਜਿਸ ਦੀ ਪਛਾਣ ਡਾ. ਅਮਨ ਕੌਂਡਲ ਵਜੋ ਹੋਈ ਹੈ | ਇਸ ਸੰਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੇ ਵਾਰਸਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਕੰਨਾ ਦੀਆਂ ਮਸ਼ੀਨਾਂ ਤੇ ਕੰਨਾਂ ਦੇ ਟੈੱਸਟ ਕਰਦਾ ਸੀ | ਉਨ੍ਹਾਂ ਦੱਸਿਆ ਕਿ ਉਸ ਨੇ ਰੋਟੀ ਨਹੀਂ ਖਾਦੀ ਸੀ, ਜਿਸ ਲਈ ਉਸ ਦੇ ਕਮਰੇ ਦਾ ਦਰਵਾਜਾ ਖੜਕਾਇਆ ਗਿਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਮਰੇ ਦਾ ਪਿਛਲਾ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਉਨ੍ਹਾਂ ਦੇ ਪੁੱਤਰ ਨੇ ਪੱਖੇ ਨਾਲ ਚਾਦਰ ਰਾਹੀਂ ਫਾਹਾ ਲਿਆ ਹੋਇਆ ਸੀ | ਇਸ ਸੰਬੰਧੀ ਇਸ ਮਾਮਲੇ ਤਫਤੀਸੀ ਅਫ਼ਸਰ ਨੇ ਦੱਸਿਆ ਕਿ ਪੁਲਿਸ ਨੇ ਮਿ੍ਤਕ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਕਾਰਵਾਈ ਅਮਲ 'ਚ ਲਿਆ ਕੇ ਪੋਸਟ ਮਾਰਟਮ ਕਰਵਾ ਲਾਸ਼ ਵਾਰਸਾਂ ਦੀ ਹਵਾਲੇ ਕਰ ਦਿੱਤੀ ਹੈ |