ਮਾਜਰੀ, 1 ਫਰਵਰੀ (ਕੁਲਵੰਤ ਸਿੰਘ ਧੀਮਾਨ)-ਕੇਂਦਰ ਸਰਕਾਰ ਵਲੋਂ ਮੁੜ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ਼ ਲੋਕ ਹਿੱਤ ਮਿਸ਼ਨ ਬੀ. ਕੇ. ਯੂ. ਪੰਜਾਬ ਵਲੋਂ ਟਰੈਕਟਰ ਮਾਰਚ ਕੀਤਾ ਗਿਆ | ਸਯੁੰਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਿਸ਼ਨ ਵਲੋਂ ਟੋਲ ਪਲਾਜ਼ਾ ਬੜੌਦੀ ਤੋਂ ਸ਼ੁਰੂ ਹੋਏ ਇਸ ਮਾਰਚ ਦੌਰਾਨ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਮਨਦੀਪ ਸਿੰਘ ਖਿਜ਼ਰਾਬਾਦ, ਦਰਸ਼ਨ ਸਿੰਘ ਖੇੜਾ, ਬਹਾਦਰ ਸਿੰਘ ਮੁੰਧੋਂ, ਕੁਲਵੰਤ ਸਿੰਘ ਸੰਗਤਪੁਰਾ, ਤਰਲੋਚਨ ਸਿੰਘ ਹੁਸ਼ਿਆਰਪੁਰ, ਸੋਨੀ ਝਿੰਗੜਾਂ, ਗੁਰਸ਼ਰਨ ਸਿੰਘ ਨੱਗਲ ਤੇ ਹਰਬੰਸ ਸਿੰਘ ਖਿਜ਼ਰਾਬਾਦ ਨੇ ਕਿਹਾ ਕਿ ਕੇਂਦਰ ਸਰਕਾਰ ਮੁੜ ਬਿਜਲੀ ਸੋਧ ਬਿੱਲ, ਸੀਡ ਬਿੱਲ ਤੇ ਲੇਬਰ ਕੋਡ ਬਿੱਲ ਲਾਗੂ ਕਰਕੇ ਕਿਰਤੀ ਕਿਸਾਨ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਤੇ ਵਪਾਰੀ ਵਰਗ ਦੀ ਕਿਰਤ ਨੂੰ ਮੁੜ ਖੋਹਣ ਦੀ ਕੋਸ਼ਿਸ ਕਰ ਰਹੀ ਹੈ | ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਤੇ ਬੰਦੀ ਸਿੰਘਾਂ ਦੀ ਰਿਹਾਈ ਆਦਿ ਮੰਗਾਂ, ਜਿਨ੍ਹਾਂ ਵੱਲ ਸਰਕਾਰਾਂ ਦਾ ਧਿਆਨ ਨਹੀਂ, ਨੂੰ ਲੈ ਕੇ ਟੋਲ ਬੜੌਦੀ ਤੋਂ ਮਾਜਰਾ, ਮੁੱਲਾਂਪੁਰ, ਰਤਵਾੜਾ ਸਾਹਿਬ, ਰਾਣੀਮਾਜਰਾ, ਢਕੋਰਾਂ ਤੋਂ ਬਜੀਦਪੁਰ ਹੁੰਦਾ ਹੋਇਆ ਇਹ ਮਾਰਚ ਗੁਰੂਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਸਮਾਪਤ ਹੋਇਆ | ਇਸ ਮੌਕੇ ਬਲਵਿੰਦਰ ਸਿੰਘ ਰੰਗੂਆਣਾ, ਜਸਮਿੰਦਰ ਸਿੰਘ ਸੰਗਤਪੁਰਾ, ਲਾਲਾ ਸਲੇਮਪੁਰ, ਸੋਹਣ ਸਿੰਘ, ਦਵਿੰਦਰ ਸਿੰਘ ਰੰਗੂਆਣਾ, ਦਰਸ਼ਨ ਸਿੰਘ ਕੰਸਾਲਾ, ਸਰਪੰਚ ਬਲਦੇਵ ਸਿੰਘ ਕਰਤਾਰਪੁਰ, ਰਵੀ ਪੜੌਲ, ਰਾਮ ਸਿੰਘ ਅਭੀਪੁਰ, ਪ੍ਰਸ਼ੋਤਮ ਸਿੰਘ ਚੰਦਪੁਰ, ਤਰਲੋਚਨ ਸਿੰਘ ਖੈਰਪੁਰ, ਗੁਰਦੇਵ ਸਿੰਘ ਕੁੱਬਾਹੇੜੀ, ਬਹਾਦਰ ਸਿੰਘ ਮਹਿਰੌਲੀ, ਦਰਸ਼ਨ ਸਿੰਘ ਬਿਲਿੰਗ ਤੇ ਰਜਿੰਦਰ ਸਿੰਘ ਮਾਜਰਾ ਆਦਿ ਅਹੁਦੇਦਾਰ ਹਾਜ਼ਰ ਸਨ |