03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਖਰੜ ਸ਼ਹਿਰ ਨੂੰ ਪਿੰਡਾਂ ਨਾਲ ਜੋੜਦੀ ਖਰੜ-ਗੜਾਂਗਾਂ-ਬੱਸੀ ਸੜਕ ਤੇ ਭਾਗੂਮਾਜਰਾ-ਪੀਰ ਸੁਹਾਣਾ-ਸਿੰਬਲਮਾਜਰਾ ਸੜਕ ਦੀ ਹਾਲਤ ਖਸਤਾ

Ad Position 21
No active advertisement
ਪਿੰਡ ਭਾਗੂਮਾਜਰਾ-ਪੀਰ ਸੁਹਾਣਾ-ਸਿੰਬਲਮਾਜਰਾ ਸੜਕ ਅਤੇ ਖਰੜ-ਗੜਾਂਗਾਂ-ਬੱਸੀ ਪਠਾਣਾਂ ਸੜਕ ਦੀ ਖਸਤਾ ਹਾਲਤ ਦੀ ਤਸਵੀਰ | ਤਸਵੀਰਾਂ : ਗੁਰਮੁੱਖ ਸਿੰਘ ਮਾਨ <br/> 03-02-2026
ਖਰੜ, 2 ਫਰਵਰੀ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਨੂੰ ਪਿੰਡਾਂ ਨਾਲ ਜੋੜਦੀਆਂ ਪ੍ਰਮੁੱਖ ਸੜਕਾਂ ਖਰੜ-ਗੜਾਂਗਾਂ-ਬੱਸੀ ਸੜਕ (ਰੰਧਾਵਾ ਰੋਡ) ਤੇ ਪਿੰਡ ਭਾਗੂਮਾਜਰਾ-ਪੀਰ ਸੁਹਾਣਾ-ਸਿੰਬਲਮਾਜਰਾ ਸੜਕ ਦੀ ਹਾਲਤ ਇੰਨੀ ਤਰਸਯੋਗ ਹੋ ਚੁੱਕੀ ਹੈ ਕਿ ਇਹ ਸੜਕਾਂ ਕੱਚੀਆਂ ਪਹੀਆਂ ਦਾ ਭੁਲੇਖਾ ਪਾਉਂਦੀਆਂ ਹਨ | ਇਨ੍ਹਾਂ ਸੜਕਾਂ ਦੀ ਹਾਲਤ ਤਰਸਯੋਗ ਹੋਣ ਕਾਰਨ ਇਲਾਕਾ ਵਾਸੀਆਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖਰੜ-ਗੜਾਂਗਾਂ-ਬੱਸੀ ਪਠਾਣਾਂ ਸੜਕ 'ਤੇ ਕਈ ਪਿੰਡ ਪੈਂਦੇ ਹਨ, ਜਦਕਿ ਇਹ ਸੜਕ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਸਮੇਤ ਇਸ ਜ਼ਿਲ੍ਹੇ ਦੇ ਪਿੰਡਾਂ ਨੂੰ ਸਬ-ਡਵੀਜ਼ਨ ਖਰੜ, ਮੁਹਾਲੀ ਤੇ ਚੰਡੀਗੜ੍ਹ ਆਦਿ ਨਾਲ ਮਿਲਾਉਂਦੀ ਹੈ | ਇਸੇ ਤਰ੍ਹਾਂ ਭਾਗੂਮਾਜਰਾ-ਪੀਰ ਸੁਹਾਣਾ-ਸਿੰਬਲਮਾਜਰਾ ਸੜਕ ਰਾਹੀਂ ਲੋਕ ਖਰੜ, ਮੁਹਾਲੀ ਤੇ ਚੰਡੀਗੜ੍ਹ ਆਦਿ ਨੂੰ ਆਉਂਦੇ-ਜਾਂਦੇ ਹਨ | ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ ਜੋ ਕਿ ਮੁਹਾਲੀ, ਚੰਡੀਗੜ੍ਹ ਜਾਂ ਖਰੜ ਨੇੜੇ ਬਣੀਆਂ ਯੂਨੀਵਰਸਿਟੀਆਂ ਵਿਖੇ ਸਿੱਖਿਆ ਹਾਸਿਲ ਕਰ ਰਹੇ ਹਨ, ਇਸ ਸੜਕ ਰਾਹੀਂ ਹੀ ਆਉਂਦੇ-ਜਾਂਦੇ ਹਨ | ਸੜਕ ਵਿਚ ਪਏ ਵੱਡੇ-ਵੱਡੇ ਖੱਡੇ ਸਰਕਾਰ ਦੇ ਵਿਕਾਸ ਦੀ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ | ਭਾਵੇਂ 'ਆਪ' ਸਰਕਾਰ ਸੂਬੇ 'ਚ ਸੜਕਾਂ ਦਾ ਜਾਲ ਵਿਛਾਉਣ ਦੀਆਂ ਗੱਲਾਂ ਕਰਦੀ ਹੈ, ਪਰ ਇਸ ਸੜਕ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਸਰਦੀ ਅਤੇ ਧੁੰਦ ਦੇ ਮੌਸਮ 'ਚ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਕੈਬਨਿਟ ਮੰਤਰੀ ਅਤੇ ਬਾਅਦ ਵਿਚ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਦੀ ਰਹਿਨੁਮਾਈ ਹੇਠ ਇਸ ਸੜਕ ਨੂੰ 10 ਫੁੱਟ ਦੀ ਬਜਾਏ 18 ਫੁੱਟ ਚੌੜਾ ਕਰਕੇ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਪੰਜਾਬ ਵਿਚ ਸੱਤਾ ਬਦਲਣ ਕਾਰਨ ਸੂਬੇ ਵਿਚ ਹੋਂਦ 'ਚ ਆਈ 'ਆਪ' ਸਰਕਾਰ ਹੁਣ ਤੱਕ ਇਸ ਸੜਕ ਦੀ ਮੁਰੰਮਤ ਤੱਕ ਨਹੀਂ ਕਰਵਾ ਸਕੀ, ਜਿਸ ਕਾਰਨ ਖੇਤਰ ਦੇ ਲੋਕ 'ਆਪ' ਸਰਕਾਰ ਦੀ ਕਾਰਗੁਜਾਰੀ ਨੂੰ ਕੋਸ ਰਹੇ ਹਨ | ਸਮਾਜ ਸੇਵੀ ਅਸ਼ੋਕ ਬਜਹੇੜੀ, ਅਮਨਦੀਪ ਸਿੰਘ ਮਾਨ, ਭੁਪਿੰਦਰ ਸਿੰਘ ਸਰਪੰਚ, ਗੁਰਦੀਪ ਸਿੰਘ, ਸਰਬਜੀਤ ਸਿੰਘ ਢੀਂਡਸਾ ਸਾਬਕਾ ਸਰਪੰਚ ਪਿੰਡ ਸਿੰਬਲਮਾਜਰਾ, ਬਲਵਿੰਦਰ ਸਿੰਘ, ਬਲਬੀਰ ਸਿੰਘ, ਹਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਸਮੇਤ ਹੋਰਨਾਂ ਪਤਵੰਤਿਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖਤਾ ਤੇ ਸਮਾਜਿਕ ਸਮਾਨਤਾ ਦੀ ਮਜ਼ਬੂਤ ਨੀਂਹ ਰੱਖਦੀ ਹੈ- ਵਿਧਾਇਕ ਦਿਨੇਸ਼ ਚੱਢਾ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੇ ਗੁਰਦੁਆਰਾ ਸ੍ਰੀ ਪਾਤਿਸ਼ਾਹੀ ਸੱਤਵੀਂ ਲੰਬਿਆਂ ਸਾਹਿਬ ਦੀ ਕਰੋੜਾਂ ਰੁਪਏ ਦੀ ਜ਼ਮੀਨ ਕੌਡ...
Ad Position 24