02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

‘ ਭਾਜਪਾ’ ਦੇ ਬੈਨਰ ਤੇ ਹੋਰਡਿੰਗ ਪਾੜਨਾ ‘ਆਪ’ ਬੁਖਲਾਹਟ ਵਿਚ ਆਈ-ਵਰਮਾ ਤੇ ਗਿੱਲ

ਖਰੜ, 2 ਨਵੰਬਰ (ਗੁਰਮੁੱਖ ਸਿੰਘ ਮਾਨ, ਜੰਡਪੁਰੀ)-ਭਾਜਪਾ ਪੰਜਾਬ ਦੇ ਲੀਗਲ ਸੈੱਲ ਦੇ ਕਨਵੀਨਰ ਐਡਵੋਕੇਟ ਐਨ. ਕੇ.

Ad Position 21
No active advertisement
ਭਾਜਪਾ ਪੰਜਾਬ ਦੇ ਲੀਗਲ ਸੈਲ ਦੇ ਕਨਵੀਟਰ ਐਡਵੋਕੇਟ ਐਨ. ਕੇ. ਵਰਮਾ ਅਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਖਰੜ ਵਿਖੇ ਗੱਲ ਕਰਦੇ ਹੋਏ। ਤਸਵੀਰ : ਗੁਰਮੁੱਖ ਸਿੰਘ ਮਾਨ 03-11-2026
ਖਰੜ, 2 ਨਵੰਬਰ (ਗੁਰਮੁੱਖ ਸਿੰਘ ਮਾਨ, ਜੰਡਪੁਰੀ)-ਭਾਜਪਾ ਪੰਜਾਬ ਦੇ ਲੀਗਲ ਸੈੱਲ ਦੇ ਕਨਵੀਨਰ ਐਡਵੋਕੇਟ ਐਨ. ਕੇ. ਵਰਮਾ ਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਖਰੜ ਵਿਖੇ ‘ਆਪ’ ਸਰਕਾਰ ਤੇ ਕਥਿਤ ਤੌਰ ’ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਉਨ੍ਹਾਂ ਦੇ ਹੋਰਡਿੰਗ ਬੋਰਡ ਤੇ ਬੈਨਰਾਂ ਨੂੰ ਪਾੜ ਦਿੱਤਾ ਗਿਆ ਹੈ ਜਿਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ। ਐਡਵੋਕੇਟ ਐਨ. ਕੇ. ਵਰਮਾ ਨੇ ਕਿਹਾ ਕਿ ਉਨ੍ਹਾਂ ਦੇ 4 ਬੈਨਰ, 8 ਹੋਰਡਿੰਗ ਤੇ ਰਣਜੀਤ ਸਿੰਘ ਗਿੱਲ ਦੇ 2 ਬੈਨਰ ਹਨ, ਜਿਨ੍ਹਾਂ ਨੂੰ ਪਾੜਿ੍ਆ ਤੇ ਉਤਾਰਿਆ ਗਿਆ ਹੈ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ‘ਆਪ’ ਵਲੋਂ ਵਿਧਾਨ ਸਭਾ ਹਲਕਿਆਂ ਲਈ ਟਿਕਟਾਂ ਦਾ ਐਲਾਨ ਕੀਤਾ ਤਾਂ ਹਲਕੇ ਵਿਚ ਸਾਡੇ ਦੋਨੋ ਆਗੂਆਂ ਦੇ ਹੋਰਡਿੰਗ ਤੇ ਬੈਨਰ ਫਟੇ ਹੋਏ ਸਨ ਤੇ ਉਨ੍ਹਾਂ ਨੂੰ ਪ੍ਰਾਪਰਟੀ ਮਾਲਕਾਂ ਨੇ ਦੱਸਿਆ ਕਿ ਕਮੇਟੀ ਵਾਲੇ ਆਏ ਸੀ ਕਿ ਤੁਸੀਂ ਇਸ ਤਰ੍ਹਾਂ ਬੋਰਡ ਹੋਰਡਿੰਗ ਅਤੇ ਬੈਨਰ ਨਹੀਂ ਲਗਾ ਸਕਦੇ। ਉਨ੍ਹਾਂ ਕਿਹਾ ਕਿ ਅਜੇ ਤਾਂ ਚੋਣ ਜਾਬਤਾ ਲਾਗੂ ਵੀ ਨਹੀਂ ਹੋਇਆ ਤਾਂ ਸਾਡੇ ਬੈਨਰ ਤੇ ਹੋਰਡਿੰਗ ਕਮੇਟੀ ਵਲੋਂ ਕਿਉਂ ਪਾੜੇ ਤੇ ਉਤਾਰੇ ਗਏ ਹਨ, ਸੰਬੰਧੀ ਨਗਰ ਕੌਸਲ ਖਰੜ ਦੇ ਅਧਿਕਾਰੀ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ਫਲਾਈਓਵਰ ਦੇ ਪਿੱਲਰਾਂ ’ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਬੈਨਰ ਤੇ ਹੋਰਡਿੰਗ ਲੱਗੇ ਹੋਏ ਹਨ ਤਾ ਉਨ੍ਹਾਂ ਦੇ ਕਿਉਂ ਨਹੀਂ ਉਤਾਰੇ ਤੇ ਪਾੜੇ। ਇਹ ਸਰਾਸਰ ਗਲਤ ਹੈ ਅਤੇ ਪੁਲਿਸ ਵਿਚ ਸ਼ਿਕਾਇਤ ਵੀ ਦਿਆਂਗੇ ਅਤੇ ਅਦਾਲਤ ਵਿਚ ਵੀ ਜਾਵਾਂਗੇ। ਸਾਨੂੰ ਤਾਂ ਪ੍ਰਾਪਰਟੀ ਦੇ ਮਾਲਕਾਂ ਨੇ ਦੱਸਿਆ ਕਿ ਕਮੇਟੀ ਦੇ ਕਰਮਚਾਰੀ ਆਏ ਜੋ ਬੈਨਰ ਤੇ ਹੋਰਡਿੰਗ ਪਾੜ ਕੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਚੜ੍ਹਤ ਨੂੰ ਵੇਖ ਕੇ ‘ਆਪ’ ਬੁਖਲਾਹਟ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਵਿਜੇ ਸ਼ਰਮਾ ਟਿੰਕੂ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਦੁਕਾਨ ਦੇ ਬਾਹਰ ਬੈਠੇ ਵਿਅਕਤੀ ਤੋਂ 11 ਹਜ਼ਾਰ ਰੁ . ਝਪਟਣ ਵਾਲੇ ਨੂੰ 5 ਸਾਲ ਦੀ ਕੈਦ
Ad Position 24