02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਖਰੜ ਦੇ ਬੱਸ ਸਟੈਂਡ ਦੀ ਉਸਾਰੀ ਦੇ ਮਾਮਲੇ ਨੂੰ ਲੈ ਕੇ ਬਲਾਕ ਸੰਮਤੀ ਦੇ 7 ਮੈਂਬਰਾਂ ਵਲੋਂ ਵਾਕ ਆਊਟ ਤੇ 7 ਮੈਂਬਰਾਂ ਨੇ ਦਿੱਤੀ ਸਹਿਮਤੀ

ਖਰੜ, 2 ਨਵੰਬਰ (ਜੰਡਪੁਰੀ)-ਖਰੜ ਦੇ ਬੱਸ ਸਟੈਂਡ ਦੀ ਉਸਾਰੀ ਦੇ ਮਸਲੇ ਨੂੰ ਲੈ ਕੇ ਬਲਾਕ ਸੰਮਤੀ ਦੇ ਚੇਅਰਮੈਨ ਰਘਬੀਰ ਸਿੰਘ ਮੋਦੀ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ 7 ਸੰਮਤੀ ਮੈਂਬਰਾਂ ਵਲੋਂ ਜਿਥੇ ਬੱਸ ਸਟੈਂਡ ਦੀ ਉਸਾਰੀ ਦੇ ਮਸਲੇ ਨੂੰ ਲੈ ਕੇ ਮੀਟਿੰਗ ‘ਚੋਂ ਵਾਕ-ਆਊਟ ਕੀਤਾ, ਉਥੇ ਹੀ 7 ਮੈਂਬਰਾਂ ਵਲੋਂ ਬੱਸ ਸਟੈਂਡ ਬਣਾਉਣ ਲਈ ਆਪਣੀ ਸਹਿਮਤੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 03-11-2026
ਖਰੜ, 2 ਨਵੰਬਰ (ਜੰਡਪੁਰੀ)-ਖਰੜ ਦੇ ਬੱਸ ਸਟੈਂਡ ਦੀ ਉਸਾਰੀ ਦੇ ਮਸਲੇ ਨੂੰ ਲੈ ਕੇ ਬਲਾਕ ਸੰਮਤੀ ਦੇ ਚੇਅਰਮੈਨ ਰਘਬੀਰ ਸਿੰਘ ਮੋਦੀ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ 7 ਸੰਮਤੀ ਮੈਂਬਰਾਂ ਵਲੋਂ ਜਿਥੇ ਬੱਸ ਸਟੈਂਡ ਦੀ ਉਸਾਰੀ ਦੇ ਮਸਲੇ ਨੂੰ ਲੈ ਕੇ ਮੀਟਿੰਗ ‘ਚੋਂ ਵਾਕ-ਆਊਟ ਕੀਤਾ, ਉਥੇ ਹੀ 7 ਮੈਂਬਰਾਂ ਵਲੋਂ ਬੱਸ ਸਟੈਂਡ ਬਣਾਉਣ ਲਈ ਆਪਣੀ ਸਹਿਮਤੀ ਦਿੱਤੀ ਗਈ। ਜਾਣਕਾਰੀ ਅਨੁਸਾਰ ਸੰਮਤੀ ਮੈਂਬਰ ਸਤੀਸ਼ ਕੁਮਾਰ, ਜਸਪਾਲ ਕੌਰ, ਬਲਜਿੰਦਰ ਸਿੰਘ, ਬਲਵੀਰ ਕੌਰ, ਕਮਲਜੀਤ ਕੌਰ, ਜਗਜੀਤ ਸਿੰਘ ਤੇ ਬਲਜੀਤ ਸਿੰਘ ਨੇ ਇਤਰਾਜ ਜ਼ਾਹਿਰ ਕਰਦਿਆਂ ਕਿਹਾ ਕਿ ਜਾਂ ਤਾਂ ਬੱਸ ਸਟੈਂਡ ਦੀ ਉਸਾਰੀ ਪੰਜਾਬ ਸਰਕਾਰ ਖ਼ੁਦ ਕਰੇ ਜਾਂ ਫ਼ਿਰ ਬਲਾਕ ਸੰਮਤੀ ਆਪਣੇ ਪੱਧਰ ‘ਤੇ ਕਰਜ਼ਾ ਲੈ ਕੇ ਖ਼ੁਦ ਬੱਸ ਸਟੈਂਡ ਦੀ ਉਸਾਰੀ ਕਰਵਾਏ। ਇਸ ਤੋਂ ਇਲਾਵਾ ਬਲਾਕ ਸੰਮਤੀ ਦੇ 7 ਮੈਂਬਰ ਰਘਵੀਰ ਸਿੰਘ ਮੋਦੀ ਚੇਅਰਮੈਨ, ਨਿਰਪਾਲ ਸਿੰਘ ਵਾਈਸ ਚੇਅਰਮੈਨ, ਪਰਮਜੀਤ ਸਿੰਘ, ਜਸਪਾਲ ਕੌਰ, ਜਗਜੀਤ ਸਿੰਘ, ਸੁਖਵਿੰਦਰ ਕੌਰ ਤੇ ਬਲਜੀਤ ਸਿੰਘ ਨੇ ਬੱਸ ਸਟੈਂਡ ਦੀ ਉਸਾਰੀ ਲਈ ਸਹਿਮਤੀ ਜ਼ਾਹਿਰ ਕੀਤੀ ਹੈ। ਚੇਅਰਮੈਨ ਮੋਦੀ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਬੱਸ ਸਟੈਂਡ ਬਣਾਉਣ ਦੇ ਲਈ ਬੀ. ਡੀ. ਪੀ. ਓ. ਅਤੇ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਦੇ ਦਫ਼ਤਰ ਨੂੰ ਇਥੋਂ ਹਟਾ ਕੇ ਢਾਂਚੇ ਦੇ ਨਿਰਮਾਣ ਦੀ ਸਹਿਮਤੀ ਮੰਗੀ ਗਈ ਸੀ। ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਦੀ ਤਕਰੀਬਨ 11 ਕਨਾਲ ਜ਼ਮੀਨ ਹੈ, ਜਦਕਿ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਦਫ਼ਤਰ ਦੀ ਇਥੇ ਦੋ ਕਨਾਲ ਦੇ ਕਰੀਬ ਜਗ੍ਹਾ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਇਸ ਬੱਸ ਸਟੈਂਡ ਦੀ ਉਸਾਰੀ ਲਈ ਫ਼ੰਡਾਂ ਦੀ ਵਰਤੋਂ ਕਰੇਗੀ, ਪਰ ਅੱਜ ਮੀਟਿੰਗ ‘ਚੋਂ ਵਾਕ-ਆਊਟ ਕਰਨ ਵਾਲੇ 7 ਸੰਮਤੀ ਮੈਂਬਰ ਇਸ ਗੱਲ ਦੀ ਵਿਰੋਧਤਾ ਕਰ ਰਹੇ ਹਨ ਕਿ ਬਲਾਕ ਸੰਮਤੀ ਆਪਣੇ ਪੱਧਰ ‘ਤੇ ਬੱਸ ਸਟੈਂਡ ਦੀ ਉਸਾਰੀ ਕਰੇ ਕਿਉਂਕਿ ਇਥੇ ਸੰਮਤੀ ਦੀ ਜ਼ਮੀਨ 11 ਕਨਾਲ ਦੇ ਕਰੀਬ ਹੈ, ਜਦਕਿ ਨਗਰ ਕੌਂਸਲ ਰਕਬਾ ਬਹੁਤ ਘੱਟ ਹੈ। ਚੇਅਰਮੈਨ ਮੋਦੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਉਨ੍ਹਾਂ ਨੇ ਅਗਲੇਰੀ ਯੋਗ ਕਾਰਵਾਈ ਲਈ ਮਤਾ ਪਾ ਕੇ ਸੰਬੰਧਿਤ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ, ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਬੱਸ ਸਟੈਂਡ ਦੀ ਉਸਾਰੀ ਦਾ ਕਾਰਜ ਸ਼ੁਰੂ ਹੋਵੇਗਾ ਜਾਂ ਪਾਏ ਗਏ ਮਤੇ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਣਗੇ। ਇਥੇ ਦੱਸਣਾ ਬਣਦਾ ਹੈ ਕਿ ਖਰੜ ਦੇ ਬੱਸ ਸਟੈਂਡ ਦੀ ਉਸਾਰੀ ਲਈ 2002 ਤੋਂ ਲੈ ਕੇ 2007 ਵਾਲੀ ਕਾਂਗਰਸ ਸਰਕਾਰ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨੀਂਹ ਪੱਥਰ ਰੱਖਿਆ ਗਿਆ ਸੀ, ਉਪਰੰਤ 2021 ‘ਚ ਕਾਂਗਰਸ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬੱਸ ਸਟੈਂਡ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਸੀ, ਪਰ ਇਹ ਪ੍ਰਾਜੈਕਟ ਨੀਂਹ-ਪੱਥਰਾਂ ਤੇ ਫਾਈਲਾਂ ‘ਚ ਹੀ ਉਲਝ ਕੇ ਰਹਿ ਗਿਆ।
Ad Position 22
No active advertisement
ਪਿਛਲੀ ਖ਼ਬਰ ਦੁਕਾਨ ਦੇ ਬਾਹਰ ਬੈਠੇ ਵਿਅਕਤੀ ਤੋਂ 11 ਹਜ਼ਾਰ ਰੁ . ਝਪਟਣ ਵਾਲੇ ਨੂੰ 5 ਸਾਲ ਦੀ ਕੈਦ ਅਗਲੀ ਖ਼ਬਰ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਤੇ ਤਰੱਕੀ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ-ਗੋਲਡੀ
Ad Position 24