ਐੱਸ. ਏ. ਐੱਸ. ਨਗਰ, 4 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਸ਼ਹਿਰ ਅੰਦਰ 5 ਫਰਵਰੀ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ. 2 ਦੇ ਕਾਰਜਕਾਰੀ ਇੰਜ. ਨੇ ਦੱਸਿਆ ਕਿ ਮੁਹਾਲੀ ਵਾਟਰ ਸਪਲਾਈ ਵਿਭਾਗ ਵਲੋਂ ਸਥਾਨਕ ਫੇਜ਼-6 ਤੋਂ ਜਾਣ ਵਾਲੀ ਏ. ਐਫ. ਯੂ. ਪਾਈਪ ਨੂੰ ਫੇਜ਼-2 ਤੋਂ ਜਾਣ ਵਾਲੀ ਪਾਈਪ ਨਾਲ ਜੋੜਨ ਲਈ 5 ਫਰਵਰੀ ਨੂੰ ਪਾਣੀ ਦੀ ਬੰਦੀ ਲਈ ਗਈ ਹੈ, ਜਿਸ ਕਾਰਨ ਮੁਹਾਲੀ ਸ਼ਹਿਰ ਅੰਦਰ ਫੇਜ਼-1 ਤੋਂ ਲੈ ਕੇ ਫੇਜ਼-7, ਪਿੰਡ ਮਦਨਪੁਰਾ, ਉਦਯੋਗਿਕ ਖੇਤਰ ਫੇਜ਼-1 ਤੋਂ ਲੈ ਕੇ ਫੇਜ਼-5 ਵਿਖੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ | ਉਨ੍ਹਾਂ ਦੱਸਿਆ ਕਿ ਇਸ ਦੇ ਚਲਦਿਆਂ ਅੱਜ ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਆਵੇਗੀ, ਜਦਕਿ ਸ਼ਾਮ ਨੂੰ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਆਵੇਗੀ |