ਕਾਂਗਰਸ ਕੋਲ ਮੁੱਦੇ ਨਹੀਂ, ਸਿਰਫ਼ ਝੂਠੀ ਬਿਆਨਬਾਜ਼ੀ - ਮੁੱਖ ਮੰਤਰੀ ਸੈਣੀ <br/>
ਅਜੀਤ ਡੈਸਕ
05-02-2026
ਪੰਜਾਬ ਅਤੇ ਬੰਗਾਲ ਵਿਚ ਸਰਕਾਰ ਬਣੇਗੀ- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ | ਬੰਗਾਲ ਤੇ ਪੰਜਾਬ ਅੰਦਰ ਵੱਡੇ ਮੈਂਡੇਟ ਨਾਲ ਪੀਐਮ ਮੋਦੀ ਦੀ ਅਗਵਾਈ ਵਿਚ ਸਰਕਾਰ ਬਣੇਗੀ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਦੀ ਜੀ ਸੌਂਦੇ ਨਹੀਂ, ਉਨ੍ਹਾਂ ਨੂੰ ਦੇਸ਼ ਦੇ ਹਰ ਇੱਕ ਵਰਗ ਦੀ ਚਿੰਤਾ ਹੈ | ਪਰ ਕਾਂਗਰਸ ਇਹ ਦੱਸੇ ਕਿ ਉਨ੍ਹਾਂ ਦੇ ਸਮੇਂ ਵਿਚ ਕਿਸ ਵਰਗ ਦੀ ਚਿੰਤਾ ਕੀਤੀ ਸੀ | ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿਚ ਨਾ ਕੋਈ ਜਨ ਭਲਾਈ ਦੀ ਨੀਤੀਆਂ ਬਣੀ ਅਤੇ ਨਾ ਹੀ ਵਿਕਾਸ ਦੀ ਗੱਲ ਕੀਤੀ |
04ਸੀਐਚਡੀ12