24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸ਼ੋਅਰੂਮ 'ਚ ਚੋਰੀ ਕਰਨ ਦੇ ਮਾਮਲੇ 'ਚ ਦੋ ਮੁਲਜ਼ਮ ਨਾਮਜ਼ਦ <br/>

Ad Position 21
No active advertisement
ਅਜੀਤ ਡੈਸਕ 06-02-2026
ਜ਼ੀਰਕਪੁਰ, 5 ਫਰਵਰੀ (ਮਨਿੰਦਰ ਸਿੰਘ)-ਰੰਜਨ ਪਲਾਜ਼ਾ ਸਥਿਤ ਇਕ ਸ਼ੋਅਰੂਮ 'ਚੋਂ ਕੀਮਤੀ ਸਾਮਾਨ ਚੋਰੀ ਹੋਣ ਦੇ ਮਾਮਲੇ ਵਿਚ ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਜੀਵ ਕੁਮਾਰ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਹ ਇਕ ਸੇਵਾ-ਮੁਕਤ ਕਰਮਚਾਰੀ ਹੈ ਤੇ ਜ਼ੀਰਕਪੁਰ ਦੇ ਪਾਮ ਇਨਕਲੇਵ ਵਿਚਲੇ ਐੱਸ. ਸੀ. ਓ. ਨੰ. 20 ਦੇ ਰੰਜਨ ਪਲਾਜ਼ਾ ਵਿਚ ਇਕ ਸ਼ੋਅਰੂਮ ਦਾ ਮਾਲਕ ਹੈ | ਸ਼ੋਅਰੂਮ ਦੀ ਗਰਾਊਾਡ ਫਲੋਰ 'ਤੇ ਉਸ ਦੀ ਨੂੰ ਹ ਦੇ ਡੈਂਟਲ ਕਲੀਨਿਕ ਦੇ ਉਪਕਰਨ ਰੱਖੇ ਹੋਏ ਸਨ, ਜਦਕਿ ਪਹਿਲੀ ਮੰਜ਼ਿਲ ਖਾਲੀ ਸੀ | ਪਹਿਲੀ ਮੰਜ਼ਿਲ 'ਤੇ ਐਲੂਮੀਨੀਅਮ ਦੇ ਦਰਵਾਜ਼ੇ, ਕੈਬਿਨ, ਖਿੜਕੀ, ਏ. ਸੀ., ਇਕ ਇਨਵਰਟਰ, ਦੋ ਐਕਸਾਈਡ ਦੀਆਂ ਬੈਟਰੀਆਂ, ਤਿੰਨ ਛੱਤ ਵਾਲੇ ਪੱਖੇ, ਪਾਣੀ ਦੀਆਂ ਟੂਟੀਆਂ, ਬਿਜਲੀ ਦੀਆਂ ਤਾਰਾਂ ਤੇ ਹੋਰ ਚੀਜ਼ਾਂ ਪਈਆਂ ਸਨ | ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਬੀਤੀ 24 ਦਸੰਬਰ ਨੂੰ ਸ਼ੋਅਰੂਮ ਵਿਖੇ ਗਿਆ ਤਾਂ ਉਸ ਨੂੰ ਸਾਰੀਆਂ ਚੀਜ਼ਾਂ ਗਾਇਬ ਮਿਲੀਆਂ | ਜਾਂਚ ਕਰਨ 'ਤੇ ਪਤਾ ਚੱਲਿਆ ਕਿ ਇਹ ਚੋਰੀ ਮੌਲੀ ਜਾਗਰਾਂ (ਚੰਡੀਗੜ੍ਹ) ਦੇ ਰਹਿਣ ਵਾਲੇ ਦੀਪਕ ਤੇ ਉਸ ਦੇ ਸਾਥੀ ਸੋਨੂੰ ਨੇ ਕੀਤੀ ਹੈ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਬੀ. ਐੱਨ. ਐੱਸ. ਦੀ ਧਾਰਾ 331 (3), 305 (ਏ) ਅਤੇ 3 (5) ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |


Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਗਮਾਡਾ ਵਲੋਂ ਪੰਚਮ ਸੁਸਾਇਟੀ 'ਚ ਫਲੈਟਾਂ ਦੀ ਟਰਾਂਸਫ਼ਰ, ਸੇਲ ਡੀਡ ਤੇ ਹੋਰ ਸੇਵਾਵਾਂ ਦੀ ਇਜਾਜ਼ਤ <br/>
Ad Position 24