24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਗਮਾਡਾ ਵਲੋਂ ਪੰਚਮ ਸੁਸਾਇਟੀ 'ਚ ਫਲੈਟਾਂ ਦੀ ਟਰਾਂਸਫ਼ਰ, ਸੇਲ ਡੀਡ ਤੇ ਹੋਰ ਸੇਵਾਵਾਂ ਦੀ ਇਜਾਜ਼ਤ <br/>

Ad Position 21
No active advertisement
ਅਜੀਤ ਡੈਸਕ 06-02-2026
ਐੱਸ. ਏ. ਐੱਸ. ਨਗਰ, 5 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ 68 ਦੀ ਪੰਚਮ ਸੁਸਾਇਟੀ ਦੇ ਫਲੈਟ ਮਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਵਲੋਂ ਹਾਲ ਹੀ 'ਚ ਲਏ ਇਕ ਫ਼ੈਸਲੇ ਅਨੁਸਾਰ ਮਾਲਕੀ ਦੀ ਤਬਦੀਲੀ, ਪ੍ਰਾਪਰਟੀ ਮੋਰਟਗੇਜ, ਸੇਲ ਡੀਡ ਅਤੇ ਹੋਰ ਸੰਬੰਧਿਤ ਮਾਮਲਿਆਂ ਤੇ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ | ਹਾਲਾਂਕਿ ਇਹ ਲਾਭ ਸਿਰਫ਼ ਉਨ੍ਹਾਂ ਫਲੈਟ ਮਾਲਕਾਂ ਨੂੰ ਮਿਲੇਗਾ, ਜਿਨ੍ਹਾਂ ਦਾ ਗਮਾਡਾ ਵੱਲ ਕੋਈ ਬਕਾਇਆ ਨਹੀਂ ਹੈ | ਜ਼ਿਕਰਯੋਗ ਹੈ ਕਿ ਪੰਚਮ ਸੁਸਾਇਟੀ ਦੇ ਫਲੈਟ ਮਾਲਕ ਪਿਛਲੇ ਲੰਬੇ ਸਮੇਂ ਤੋਂ ਸੇਲ ਡੀਡ, ਮੋਰਟਗੇਜ ਅਤੇ ਖ਼ਾਸ ਕਰਕੇ ਫਲੈਟਾਂ ਦੀ ਟਰਾਂਸਫ਼ਰ ਦੇ ਮਾਮਲਿਆਂ ਦੀ ਇਜਾਜ਼ਤ ਦੇਣ ਦੀ ਮੰਗ ਕਰ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਫਲੈਟਾਂ ਦੀ ਰਜਿਸਟਰੀ, ਮਾਲਕੀ ਟਰਾਂਸਫ਼ਰ, ਬੈਂਕਾਂ ਤੋਂ ਕਰਜ਼ੇ ਪ੍ਰਾਪਤ ਕਰਨ ਆਦਿ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਅਥਾਰਟੀ ਵਲੋਂ ਰਜਿਸਟ੍ਰੇਸ਼ਨ, ਮਾਲਕੀ ਤਬਦੀਲੀ ਆਦਿ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਉਨ੍ਹਾਂ ਫਲੈਟ ਮਾਲਕਾਂ ਲਈ ਬਹੁਤ ਰਾਹਤ ਵਾਲਾ ਹੈ, ਜਿਨ੍ਹਾਂ ਦਾ ਵਿਕਾਸ ਅਥਾਰਟੀ ਵੱਲ ਕੋਈ ਬਕਾਇਆ ਨਹੀਂ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੀ ਲੰਬੇ ਸਮੇਂ ਦੀ ਉਡੀਕ ਖ਼ਤਮ ਹੋ ਗਈ ਹੈ | ਜ਼ਿਕਰਯੋਗ ਹੈ ਕਿ ਗਮਾਡਾ ਨੇ ਸੈਕਟਰ 68 ਵਿਖੇ ਪੰਚਮ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਨੂੰ ਲਗਭਗ 42600 ਵਰਗ ਗਜ਼ ਜ਼ਮੀਨ ਅਲਾਟ ਕੀਤੀ ਸੀ, ਪਰ ਸੁਸਾਇਟੀ ਵਲੋਂ ਜ਼ਮੀਨ ਦੀ ਕੀਮਤ ਦੀਆਂ ਕਿਸ਼ਤਾਂ ਜਮਾ ਨਾ ਕਰਵਾਉਣ ਕਾਰਨ ਅਲਾਟਮੈਂਟ ਕੈਂਸਲ ਕਰ ਦਿੱਤੀ ਗਈ ਸੀ | ਇਸ ਤੋਂ ਬਾਅਦ ਸੁਸਾਇਟੀ ਦੇ ਮੈਂਬਰਾਂ ਪ੍ਰਤੀ ਹਮਦਰਦੀ ਦਾ ਰਵੱਈਆ ਅਪਣਾਉਂਦੇ ਹੋਏ ਉਨ੍ਹਾਂ ਤੋਂ ਬਕਾਏ ਦੀ ਵਸੂਲੀ ਪ੍ਰੋ-ਰੇਟ ਆਧਾਰ 'ਤੇ ਕਰਨ ਉਪਰੰਤ ਉਨ੍ਹਾਂ ਦੇ ਹੱਕ 'ਚ ਕਨਵੈਂਸ ਡੀਡ ਕਰਕੇ ਉਨ੍ਹਾਂ ਨੂੰ ਵਿਅਕਤੀਗਤ ਮਾਲਕੀ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ | ਇਸ ਤੋਂ ਬਾਅਦ ਉਨ੍ਹਾਂ ਮੈਂਬਰਾਂ ਨੂੰ ਨੋ ਡਿਊਜ਼ ਸਰਟੀਫਿਕੇਟ ਜਾਰੀ ਕੀਤੇ ਗਏ ਜਿਨ•ਾਂ ਨੇ ਬਕਾਇਆ ਜਮਾ ਕਰਵਾਇਆ ਸੀ ਤੇ ਫ਼ੈਸਲੇ ਅਨੁਸਾਰ ਕਨਵੈਂਸ ਡੀਡ ਕਰਵਾਈ ਸੀ ਅਤੇ ਜਿਹੜੇ ਫਲੈਟ ਮਾਲਕ ਬਕਾਇਆ ਜਮਾ ਕਰਵਾਉਣ 'ਚ ਅਸਫਲ ਰਹੇ, ਉਹ ਅਜੇ ਵੀ ਡਿਫਾਲਟਰ ਹਨ, ਜਿਨ੍ਹਾਂ ਤੋਂ ਬਕਾਇਆ ਰਕਮ ਦੀ ਵਸੂਲੀ ਲਈ ਨੋਟਿਸ ਜਾਰੀ ਕਰਨ ਸਮੇਤ ਕਾਰਵਾਈ ਵੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ੋਅਰੂਮ 'ਚ ਚੋਰੀ ਕਰਨ ਦੇ ਮਾਮਲੇ 'ਚ ਦੋ ਮੁਲਜ਼ਮ ਨਾਮਜ਼ਦ <br/> ਅਗਲੀ ਖ਼ਬਰ ਖਰੜ ਸ਼ਹਿਰ ਦਾ ਸੀਵਰੇਜ ਦੇ ਗੰਦੇ ਪਾਣੀ ਦੇ ਨਾਕਸ ਪ੍ਰਬੰਧਾਂ ਕਾਰਨ ਹੋਇਆ ਬੁਰਾ ਹਾਲ <br/>
Ad Position 24