24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਖਰੜ ਸ਼ਹਿਰ ਦਾ ਸੀਵਰੇਜ ਦੇ ਗੰਦੇ ਪਾਣੀ ਦੇ ਨਾਕਸ ਪ੍ਰਬੰਧਾਂ ਕਾਰਨ ਹੋਇਆ ਬੁਰਾ ਹਾਲ <br/>

Ad Position 21
No active advertisement
ਟੋਲ ਪਲਾਜ਼ਾ ਭਾਗੋਮਾਜਰਾ ਲਾਗੇ ਖੇਤਾਂ 'ਚ ਖੜਿ੍ਹਆ ਸੀਵਰੇਜ ਦਾ ਗੰਦਾ ਪਾਣੀ ਦਿਖਾਉਂਦੇ ਹੋਏ ਗੁਰਸਿਮਰਨ ਸਿੰਘ ਸਿਵੀਆ | ਤਸਵੀਰ : ਜੰਡਪੁਰੀ <br/> 06-02-2026
ਖਰੜ, 5 ਫਰਵਰੀ (ਤਰਸੇਮ ਸਿੰਘ ਜੰਡਪੁਰੀ)-ਖਰੜ ਸ਼ਹਿਰ ਵਿਖੇ ਅਧਿਕਾਰਤ ਤੇ ਅਣ-ਅਧਿਕਾਰਤ ਕਾਲੋਨੀਆਂ ਵਿਚ ਕੋਠੀਆਂ ਤੇ ਫਲੈਟਾਂ ਦਾ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ, ਪਰ ਖਰੜ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਇੰਝ ਲੱਗ ਰਿਹਾ ਹੈ ਕਿ ਸ਼ਾਇਦ ਖਰੜ ਹਰ ਪੱਖੋਂ ਲਾਵਾਰਿਸ ਹੋ ਕੇ ਰਹਿ ਗਿਆ ਹੈ | ਸਥਾਨਕ ਲੋਕ ਇਸ ਅਹਿਮ ਮਸਲੇ ਦੇ ਹੱਲ ਲਈ ਸੰਬੰਧਿਤ ਵਿਭਾਗਾਂ ਵਿਚ ਗੁਹਾਰ ਲਗਾਉਂਦੇ ਫਿਰ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ | ਇਸ ਸੰਬੰਧੀ ਭਾਗੋਮਾਜਰਾ ਟੋਲ ਪਲਾਜਾ ਦੇ ਨਜ਼ਦੀਕ ਗੁਰਸਿਮਰਨ ਸਿੰਘ ਸਿਵੀਆ ਨੇ ਮੌਕਾ ਦਿਖਾਉਂਦਿਆਂ ਦੱਸਿਆ ਕਿ ਟੋਲ ਪਲਾਜਾ ਨੇੜੇ ਜੀ. ਬੀ. ਪੀ. ਕਰੈਸਟ ਦੇ ਸੀਵਰੇਜ ਦਾ ਗੰਦਾ ਪਾਣੀ ਵਹਿ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ ਅਤੇ ਆਬੋ-ਹਵਾ ਪ੍ਰਦੂਸ਼ਿਤ ਹੋ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਕੰਪਨੀ ਦੇ ਮਾਲਕ ਇਥੋਂ ਭੱਜ ਚੁੱਕੇ ਹਨ, ਪਰ ਸੀਵਰੇਜ ਦਾ ਗੰਦਾ ਪਾਣੀ ਪੰਪਾਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਫ਼ਸਲ ਖ਼ਰਾਬ ਹੋ ਰਹੀ ਹੈ | ਉਨ੍ਹਾਂ ਜੀ. ਬੀ. ਪੀ. ਦੇ ਵਸਨੀਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦਾ ਐੱਸ. ਟੀ. ਪੀ. ਭਰ ਜਾਂਦਾ ਹੈ ਤਾਂ ਉਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਉਹ ਟੈਂਕਰਾਂ ਰਾਹੀਂ ਪਾਣੀ ਕਿੱਧਰੇ ਹੋਰ ਪਾਸੇ ਸੁੱਟਣ | ਉਨ੍ਹਾਂ ਕਿਹਾ ਕਿ ਜਿਸ ਰਸਤੇ ਰਾਹੀਂ ਪਾਣੀ ਅੱਗੇ ਜਾ ਰਿਹਾ ਹੈ, ਉਥੇ ਪਿੰਡ ਰੁੜਕੀ ਪੁਖਤਾ ਦੇ ਲੋਕਾਂ ਵਲੋਂ ਨੱਕਾ ਲਗਾਇਆ ਗਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਫ਼ ਪਾਣੀ ਲੈਣ ਨੂੰ ਤਾਂ ਤਿਆਰ ਹਨ, ਪਰ ਗੰਦਾ ਪਾਣੀ ਅੱਗੇ ਨਹੀਂ ਜਾਣ ਦੇਣਗੇ ਕਿਉਂਕਿ ਇਹ ਪਾਣੀ ਉਨ੍ਹਾਂ ਦੇ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਹੈ | ਗੁਰਸਿਮਰਨ ਸਿੰਘ ਨੇ ਦੋਸ਼ ਲਗਾਇਆ ਕਿ ਉਹ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸੰਬੰਧੀ ਪੱਤਰ ਭੇਜ ਚੁੱਕੇ ਹਨ, ਪਰ ਇਸ ਸੰਬੰਧੀ ਹੁਣ ਤੱਕ ਕੋਈ ਕਾਰਵਾਈ ਨਹੀ ਹੋਈ | ਸਮਾਜ ਸੇਵੀ ਯਸ਼ਪਾਲ ਬਾਂਸਲ ਨੇ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਦਾ ਕੋਈ ਨਿਕਾਸ ਨਾ ਹੋਣ ਕਰਕੇ ਲੋਕ ਇਸ ਮਸਲੇ ਦੇ ਹੱਲ ਲਈ ਚੀਕਾਂ ਮਾਰ ਰਹੇ ਹਨ, ਉਨ੍ਹਾਂ ਦਾ ਦੁੱਖੜਾ ਕੋਈ ਨਹੀਂ ਸੁਣ ਰਿਹਾ | ਉਨ੍ਹਾਂ ਮੰਗ ਕੀਤੀ ਕਿ ਖਰੜ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸੁਧਾਰਿਆ ਜਾਵੇ | ਜੇਕਰ ਨਗਰ ਕੌਂਸਲ ਅਤੇ ਸਰਕਾਰ ਵਲੋਂ ਸੀਵਰੇਜ ਦੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਕੀਤਾ ਗਿਆ ਖਰੜ ਸ਼ਹਿਰ ਵਿਚ ਭਿਆਨਕ ਬਿਮਾਰੀਆਂ ਪੈਰ ਪਸਾਰ ਸਕਦੀਆਂ ਹਨ, ਜੋ ਕਿ ਪ੍ਰਸ਼ਾਸਨ/ਸਰਕਾਰ ਦੀ ਕਾਰਗੁਜਾਰੀ 'ਤੇ ਵੱਡਾ ਪ੍ਰਸ਼ਨ ਚਿੰਨ੍ਹ ਸਾਬਿਤ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਗਮਾਡਾ ਵਲੋਂ ਪੰਚਮ ਸੁਸਾਇਟੀ 'ਚ ਫਲੈਟਾਂ ਦੀ ਟਰਾਂਸਫ਼ਰ, ਸੇਲ ਡੀਡ ਤੇ ਹੋਰ ਸੇਵਾਵਾਂ ਦੀ ਇਜਾਜ਼ਤ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ <br/>
Ad Position 24