24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸੈਕਟਰ 76-80 ਦੀ ਇਨਹਾਸਮੈਂਟ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 06-02-2026
ਐੱਸ. ਏ. ਐੱਸ. ਨਗਰ, 5 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ 76-80 ਦੀ ਇਨਹਾਂਸਮੈਂਟ ਸੰਘਰਸ਼ ਕਮੇਟੀ ਵਲੋਂ ਸੈਕਟਰ 76-80 ਦੀਆਂ ਵੈਲਫੇਅਰ ਐਸੋਸੀਏਸ਼ਨ ਨਾਲ ਸਾਂਝੀ ਮੀਟਿੰਗ ਸਥਾਨਕ ਸੈਕਟਰ 79 ਦੇ ਵੱਡੇ ਪਾਰਕ 'ਚ ਕੀਤੀ ਗਈ, ਜਿਸ 'ਚ ਗਮਾਡਾ ਵਲੋਂ ਪਾਈ ਗਈ ਸੈਕਟਰ 76-80 ਨੂੰ ਇਨਹਾਂਸਮੈਂਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਸਮੂਹ ਸੈਕਟਰਾਂ ਦੇ ਨਿਵਾਸੀਆਂ ਵਲੋਂ ਇਕੱਠੇ ਹੋ ਕੇ ਇਨਹਾਂਸਮੈਂਟ ਦੇ ਖ਼ਿਲਾਫ਼ ਕੀਤੇ ਲੰਬੇ ਸੰਘਰਸ਼ ਦੌਰਾਨ ਵਰ•ਦੇ ਮੀਹਾਂ ਅਤੇ ਤੇਜ ਧੁੱਪਾਂ ਵਿਚ ਇਨਹਾਂਸਮੈਂਟ ਸੰਘਰਸ਼ ਕਮੇਟੀ ਦਾ ਸਾਥ ਦਿੱਤਾ ਗਿਆ ਹੈ, ਜਿਸ ਕਾਰਨ ਗਮਾਡਾ ਅਤੇ ਸਰਕਾਰ ਨੂੰ ਇਨਹਾਂਸਮੈਂਟ ਘਟਾਉਣ ਲਈ ਮਜ਼ਬੂਰ ਹੋਣਾ ਪਿਆ ਹੈ ਤੇ ਇਸ ਜਿੱਤ ਦਾ ਸਿਹਰਾ ਸੈਕਟਰਾਂ ਦੇ ਨਿਵਾਸੀਆਂ 'ਤੇ ਹੀ ਸਜਦਾ ਹੈ | ਇਸ ਮੀਟਿੰਗ ਦੌਰਾਨ ਆਉਣ ਵਾਲੇ ਸਮੇਂ 'ਚ 76-80 ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਐਮ. ਪੀ. ਸਿੰਘ, ਅਵਤਾਰ ਸਿੰਘ, ਭਗਵੰਤ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਹਰਦਿਆਲ ਚੰਦ, ਲਾਭ ਸਿੰਘ, ਨਵਜੋਤ ਸਿੰਘ, ਸੁਰਿੰਦਰ ਸਿੰਘ ਕੰਗ ਅਤੇ ਹੋਰ ਸੈਕਟਰਾਂ ਦੇ ਨਿਵਾਸੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਵਿਖੇ ਨਾਕਾਬੰਦੀ ਦੌਰਾਨ ਪੁਲਿਸ ਕਾਂਸਟੇਬਲ ਨੂੰ ਕੁਚਲਣ ਦੀ ਕੋਸ਼ਿਸ਼, ਮਾਮਲਾ ਦਰਜ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਭਰਤ ਜਾਂਗੜਾ ਨੂੰ ਕੀਤਾ ਸਨਮਾਨਿਤ <br/>
Ad Position 24