ਚੰਡੀਗੜ੍ਹ, 20 ਫਰਵਰੀ (ਅ. ਬ.)ਵੀਵੋ ਇੰਡੀਆ ਨੇ ਭਾਰਤ ਵਿਚ ਵੀਵੋ ਵੀ-70 ਅਤੇ ਵੀਵੋ ਵੀ-70 ਐਲੀਟ ਲਾਂਚ ਕੀਤੇ ਹਨ | ਇਹ ਸਮਾਰਟ ਫ਼ੋਨ ਸੁਧਰੇ ਹੋਏ ਡਿਜ਼ਾਈਨ, ਸ਼ਕਤੀਸ਼ਾਲੀ ਪਰਫਾਰਮੈਂਸ ਅਤੇ ਅਗੇਤਰੀ ਫ਼ੋਟੋਗ੍ਰਾਫੀ ਦਾ ਸ਼ਾਨਦਾਰ ਮੇਲ ਪੇਸ਼ ਕਰਦੇ ਹਨ | ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਵੀਵੋ-ਜ਼ਾਈਸ ਦੁਆਰਾ ਮਿਲਕੇ ਤਿਆਰ ਕੀਤਾ ਗਿਆ ਇਮੇਜਿੰਗ ਸਿਸਟਮ ਹੈ, ਜਿਸ ਵਿਚ 50 ਮੇਗਾਪਿਕਸਲ ਜ਼ਾਈਸ ਨਾਈਟ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ | ਇਹ ਕੈਮਰਾ ਨਾਈਸ 2.0 ਲਾਈਟ ਤੇ ਏ. ਆਈ. ਸਟਾਈਲ ਪੋਰਟ੍ਰੇਟ ਟੈਕਨਾਲੋਜੀ ਨਾਲ ਹੋਰ ਵੀ ਬਿਹਤਰ ਬਣਾਇਆ ਗਿਆ ਹੈ | ਇਸ ਦੇ ਨਾਲ ਸੈਗਮੈਂਟ ਦਾ ਸਭ ਤੋਂ ਵੱਡਾ 1.3 ਸੈਂਟੀਮੀਟਰ ਸੈਂਸਰ ਦਿੱਤਾ ਗਿਆ ਹੈ, ਜੋ ਘੱਟ ਰੌਸ਼ਨੀ ਵਿਚ ਵੀ ਸ਼ਾਨਦਾਰ ਕਲੀਅਰਟੀ ਅਤੇ ਬਰੀਕ ਡੀਟੇਲ ਯਕੀਨੀ ਬਣਾਉਂਦਾ ਹੈ | ਵੀ-70 ਅਤੇ ਵੀ-70 ਐਲੀਟ 4ਕੇ 60 ਫਰੇਮ ਪ੍ਰਤੀ ਸਕਿੰਟ ਨਾਲ ਜ਼ੂਮ ਕਲੀਅਰਟੀ ਨੂੰ ਵੀ ਸਪੋਰਟ ਕਰਦੇ ਹਨ, ਜਿਸ ਨਾਲ ਹਰ ਫਰੇਮ ਰੰਗ, ਗਹਿਰਾਈ ਤੇ ਡੀਟੇਲ ਨਾਲ ਭਰਪੂਰ ਦਿਖਾਈ ਦਿੰਦੀ ਹੈ |