11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਾਬਾਲਗਾਂ ਨਾਲ ਸੰਬੰਧਿਤ ਇਤਰਾਜ਼ਯੋਗ ਸਮੱਗਰੀ ਅਪਲੋਡ ਕਰਨ ਵਾਲਾ ਗਿ੍ਫ਼ਤਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਚੰਡੀਗੜ੍ਹ, 21 ਫਰਵਰੀ (ਕਪਿਲ ਵਧਵਾ)-ਸ਼ਹਿਰ ਵਿਚ ਨਾਬਾਲਗ ਬੱਚਿਆਂ ਨਾਲ ਸੰਬੰਧਿਤ ਇਤਰਾਜ਼ਯੋਗ ਸਮੱਗਰੀ ਇੰਟਰਨੈੱਟ ਮੀਡੀਆ 'ਤੇ ਅਪਲੋਡ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਚੰਡੀਗੜ੍ਹ ਪੁਲਿਸ ਦੀ ਸਾਈਬਰ ਸੈੱਲ ਨੇ ਮਨੀਮਾਜਰਾ ਨਿਵਾਸੀ ਜੋਗਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਨਾਬਾਲਗਾਂ ਨਾਲ ਸੰਬੰਧਿਤ ਅਸ਼ਲੀਲ ਤਸਵੀਰਾਂ ਤੇ ਵੀਡੀਓ ਦੇਖਣ ਦੇ ਨਾਲ-ਨਾਲ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਅੱਪਲੋਡ ਕਰਦਾ ਸੀ | ਮਾਮਲੇ ਦਾ ਖ਼ੁਲਾਸਾ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਰਾਹੀਂ ਪ੍ਰਾਪਤ ਸਾਈਬਰ ਟਿਪਲਾਈਨ ਰਿਪੋਰਟ ਤੋਂ ਬਾਅਦ ਹੋਇਆ | ਰਿਪੋਰਟ ਵਿਚ ਇਕ ਇੰਸਟਾਗ੍ਰਾਮ ਅਕਾਊਾਟ ਤੋਂ ਨਾਬਾਲਗਾਂ ਨਾਲ ਸੰਬੰਧਿਤ ਇਤਰਾਜ਼ਯੋਗ ਸਮੱਗਰੀ ਅੱਪਲੋਡ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ | ਇਸ ਸੂਚਨਾ ਦੇ ਆਧਾਰ 'ਤੇ ਸਾਈਬਰ ਥਾਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕੀਤੀ | ਤਕਨੀਕੀ ਜਾਂਚ ਦੌਰਾਨ ਸੰਬੰਧਿਤ ਅਕਾਊਾਟ ਦਾ ਆਈ.ਪੀ ਐਡਰੈੱਸ ਟਰੇਸ ਕੀਤਾ ਗਿਆ ਅਤੇ ਇੰਟਰਨੈੱਟ ਸੇਵਾ ਪ੍ਰਦਾਤਾ ਤੋਂ ਸਬਸਕ੍ਰਾਈਬਰ ਦਾ ਵੇਰਵਾ ਹਾਸਲ ਕੀਤਾ ਗਿਆ | ਕਾਲ ਡੀਟੇਲ ਰਿਕਾਰਡ ਤੇ ਹੋਰ ਡਿਜ਼ਿਟਲ ਸਬੂਤਾਂ ਦੀ ਵਿਸ਼ਲੇਸ਼ਣ ਤੋਂ ਬਾਅਦ ਦੋਸ਼ਾਂ ਦੀ ਪੁਸ਼ਟੀ ਹੋਈ | ਪੁਲਿਸ ਨੇ ਪੁਖ਼ਤਾ ਸਬੂਤ ਮਿਲਣ 'ਤੇ ਮੁਲਜ਼ਮ ਨੂੰ ਆਈ.ਟੀ. ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ | ਅਧਿਕਾਰੀਆਂ ਨੇ ਕਿਹਾ ਕਿ ਨਾਬਾਲਗਾਂ ਨਾਲ ਸੰਬੰਧਿਤ ਅਸ਼ਲੀਲ ਸਮੱਗਰੀ ਦਾ ਪ੍ਰਸਾਰਨ ਇਕ ਗੰਭੀਰ ਅਪਰਾਧ ਹੈ ਤੇ ਅਜਿਹੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਜਾਰੀ ਰਹੇਗੀ | ਮਾਮਲੇ ਦੀ ਅਗਲੀ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ <br/>... ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਕੀਤਾ ਵਾਅਦਾ ਅਜੇ ਵੀ ਪੂਰਾ ਨਹੀ ਹੋਇਆ - ਚੰਦੂਮਾਜਰਾ <br/>
Ad Position 24