11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

'54ਵੇਂ ਰੋਜ਼ ਫ਼ੈਸਟੀਵਲ' ਦੀਆਂ ਰੌਣਕਾਂ ਨੂੰ ਦਰਸ਼ਕਾਂ ਨੇ ਜੋਸ਼ੋ ਖਰੋਸ਼ ਨਾਲ ਮਾਣਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

ਚੰਡੀਗੜ੍ਹ, 21 ਫਰਵਰੀ (ਅਜਾਇਬ ਸਿੰਘ ਅÏਜਲਾ)- ਚੰਡੀਗੜ੍ਹ ਦੇ ਪ੍ਰਮੁੱਖ ਫ਼ੈਸਟੀਵਲ ਤਹਿਤ ਅੱਜ ਦੂਜੇ ਦਿਨ '54ਵੇਂ ਰੋਜ਼ ਫ਼ੈਸਟੀਵਲ' ਦੌਰਾਨ ਨਿੱਘੇ ਅਤੇ ਸੁਹਾਵਣੇ ਮੌਸਮ ਵਿਚ ਦਰਸ਼ਕਾਂ ਦੀ ਚਹਿਲ ਪਹਿਲ ਵਧੇਰੇ ਰਹੀ | ਫ਼ੈਸਟੀਵਲ ਵਾਲੀ ਥਾਂ ਤੇ ਤੇਜ਼ ਹਵਾ ਨਾਲ ਲਹਿਰਾ ਰਹੇ ਰੰਗ ਬਿਰੰਗੇ ਸੈਂਕੜੇ ਹੀ ਝੰਡੇ, ਵਧੀਆ ਤੇ ਦਿਲਕਸ਼ ਪਹਿਰਾਵਿਆਂ ਵਿਚ ਸਜੇ ਹੋਏ ਹਰ ਵਰਗ ਦੇ ਲੋਕੀ ਚੱਲ ਰਹੇ ਫੁਹਾਰਿਆਂ ਵਿਚ ਡਿਗਦੇ ਪਾਣੀ ਉੱਠ ਰਹੇ ਸੰਗੀਤਕ ਸੁਰ ਤੇ ਮਨ ਲਵਾਉਣੀਆਂ ਧੁਨਾਂ ਗੱਭਰੂ ਅਤੇ ਮੁਟਿਆਰਾਂ ਦੀਆਂ ਪ੍ਰਭਾਵਸ਼ਾਲੀ ਨਾਚ ਪੇਸ਼ਕਾਰੀਆਂ ਰੋਜ਼ ਫ਼ੈਸਟੀਵਲ ਵਾਲੀ ਥਾਂ ਨੂੰ ਹੋਰ ਵੀ ਸ਼ਿੰਗਾਰ ਰਹੀਆਂ ਸਨ | ਰੋਜ਼ ਫ਼ੈਸਟੀਵਲ ਦੇ ਅੱਜ ਦੂਜੇ ਦਿਨ ਪਦਮਸ੍ਰੀ ਸੂਫ਼ੀ ਗਾਇਕ ਹੰਸ ਰਾਜ ਹੰਸ ਸਰੋਤਿਆਂ ਦੇ ਸਨਮੁੱਖ ਹੋਏ ਜਿਉਂ ਹੀ ਸਟੇਜ 'ਤੇ ਆਏ ਸਮੁੱਚੇ ਪੰਡਾਲ ਤਾੜੀਆਂ ਦੀ ਭਰਮਾਰ ਨਾਲ ਗੂੰਜ ਉੱਠਿਆ | ਹਜ਼ਾਰਾਂ ਦੀ ਤਾਦਾਦ 'ਚ ਜੁੜੇ ਹਰ ਵਰਗ ਦੇ ਸਰੋਤਿਆਂ ਨੂੰ ਹੰਸ ਰਾਜ ਹੰਸ ਵਲੋਂ ਆਪਣੀ ਪ੍ਰਭਾਵਸ਼ਾਲੀ ਗਾਇਕੀ ਨਾਲ ਮੋਹਿਆ | ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਗਾਇਕੀ ਦਾ ਜਿੱਥੇ ਸਰੋਤਿਆਂ ਨੇ ਖ਼ੂਬ ਆਨੰਦ ਮਾਣਿਆ ਉੱਥੇ ਚੰਗੀ ਸ਼ੇਅਰੋ- ਸ਼ਾਇਰੀ ਦੇ ਨਾਲ-ਨਾਲ ਲੋਕ ਸ਼ੈਲੀ, ਧੀਮੀ ਸੁਰ ਵਾਲੇ ਸਾਹਿਤਕ ਗੀਤ ਸਮਾਜ ਦੀ ਵੇਦਨਾ, ਦਰਦ ਦੇ ਪੱਖ ਦੇ ਦਿ੍ਸ਼ਟੀਕੋਣ ਤੋ ਲੈ ਕੇ ਪ੍ਰੰਰਪਾਗਤ ਗਾਇਕੀ ਨਾਲ ਵੀ ਹੰਸ ਰਾਜ ਹੰਸ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਹੰਸ ਰਾਜ ਹੰਸ ਵਲੋਂ ਆਪਣਾ ਇਹ ਮਕਬੂਲ ਗੀਤ 'ਸਿੱਲ੍ਹੀ ਸਿੱਲ੍ਹੀ ਆਉਂਦੀ ਹੈ ਹਵਾ ਕਿਤੇ ਕੋਈ ਰੋਂਦਾ ਹੋਵੇਗਾ.......... ', 'ਤੈਨੂੰ ਦਿਲ ਵੀ ਦਵੇਗੇ ਜੋ ਨੱਚੀ ਸਾਡੇ ਨਾਲ', 'ਇਸ਼ਕ ਦੀ ਗਲੀ 'ਚੋਂ ਕੋਈ-ਕੋਈ ਲੰਘਦਾ' ਤੇ ਗੀਤ 'ਦਿਲ ਚੋਰੀ ਸਾਡਾ ਹੋ ਗਿਆ' ਆਦਿ ਗਾ ਕੇ ਆਪਣੀ ਪ੍ਰਤੱਖ ਗਾਇਕੀ ਦਾ ਸਹਿਜੇ ਹੀ ਅਹਿਸਾਸ ਕਰਵਾਇਆ | ਇਸੇ ਦੌਰਾਨ ਪ੍ਰਸਿੱਧ ਅਭਿਨੇਤਰੀ ਤੇ ਨਿਰਮਾਤਰੀ ਸਰਗੁਣਾ ਮਹਿਤਾ ਅਤੇ ਰਵੀ ਦੂਬੇ ਦੇ ਨਿਰਮਾਣ ਤਹਿਤ 'ਤੂ ਜੂਲੀਅਟ ਜੱਟ ਦੀ' ਦੇ ਕਲਾਕਾਰਾਂ ਸ਼ਈਦ ਰਜ਼ਾ, ਸੰਗੀਤਾ ਘੋਸ਼ ਅਤੇ ਜਸਮੀਤ ਕੌਰ ਵਲੋਂ ਵੀ ਆਪਣੀ ਕਲਾ ਨਾਲ ਦਰਸ਼ਕਾਂ ਦੀ ਵਾਹਵਾ ਖੱਟੀ | ਇਸ ਫ਼ੈਸਟੀਵਲ ਤਹਿਤ ਸ੍ਰੀ ਆਰਬਿੰਦੋ ਸਕੂਲ ਸੈਕਟਰ-27 ਦੀ ਉਪਨ ਮਾਇਕ ਪੇਸ਼ਕਾਰੀ ਰਹੀ, ਜਿਸ 'ਚ ਚੰਡੀਗੜ੍ਹ ਆਰਟ ਅਲੀਵ ਰਾਹੀ ਅਰਬਿੰਦੋ ਸੁਸਾਇਟੀ ਦੀ ਦਿਵਿਆ ਕਰਵਲ ਦੀ ਅਗਵਾਈ 'ਚ ਕਵਿੱਤਰੀ ਜੰਨਤ ਵਲੋਂ ਆਮ ਲੋਕਾਂ ਸਟੇਜ ਦੀ ਮਾਇਕ ਮੁਹੱਈਆ ਕਰਦੇ ਆਪਣੀ ਕਲਾ ਵਿਖਾਉਣ ਦਾ ਉਤਸ਼ਾਹੀ ਮੌਕਾ ਦਿੱਤਾ, ਜਿਸ 'ਚ ਬੱਚੇ, ਨੌਜਵਾਨਾਂ, ਮਹਿਲਾਵਾਂ ਤੇ ਵਡੇਰੀ ਉਮਰ ਦੇ ਲੋਕ ਵੀ ਸਰੋਤਿਆਂ ਦੇ ਸਨਮੁੱਖ ਹੋਏ | ਇਸੇ ਦੌਰਾਨ ਪੀ.ਜੀ.ਜੀ.ਸੀ.ਜੀ ਸੈਕਟਰ-11 ਦੀਆਂ 10 ਵਿਦਿਆਰਥਣਾਂ ਨੇ ਸਹਾਇਕ ਪੋ੍ਰ. ਨਿ੍ਤ ਸੁਨੀਤਾ ਸ਼ਰਮਾ ਦੀ ਅਗਵਾਈ 'ਚ ਸਤਵਿੰਦਰ ਦੇ ਸੰਗੀਤ ਨਾਲ ਵਾਹਵਾ ਖੱਟੀ | ਇਸੇ ਲੜੀ 'ਚ ਰਾਹੁਲ ਦੀ ਨਿਰਦੇਸ਼ਨਾ ਤੇ ਹਰਲੀਨ ਦੀ ਅਗਵਾਈ 'ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਸੈਕਟਰ-35 ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਰਹੀ | ਚੰਡੀਗੜ੍ਹ ਪ੍ਰਸ਼ਾਸਨ ਵਲੋਂ ਹਰ ਵਰ੍ਹੇ ਦੀ ਤਰ੍ਹਾਂ ਅੱਜ ਵੱਖ-ਵੱਖ ਉਮਰ ਵਰਗ 'ਚ ਲੜਕੇ ਤੇ ਲੜਕੀਆਂ 'ਚੋਂ ਰੋਜ ਪਿ੍ੰਸ ਅਤੇ ਰੋਜ ਪਿ੍ੰਸਸ ਚੁਣੇ ਗਏ | ਰੋਜ਼ ਪਿ੍ੰਸ ਮੁਕਾਬਲਾ 1 ਤੋਂ 1.5 ਸਾਲ 'ਚ ਦਿਯਿਤ ਗੌਬਾ ਜੇਤੂ ਅਤੇ ਅਗਮ ਚੌਧਰੀ ਉੱਪ ਜੇਤੂ ਰਹੇ | ਰੋਜ਼ ਪਿ੍ੰਸ (1.5 ਤੋਂ 2 ਸਾਲ) 'ਚ ਅਵਿਤਾਜ਼ ਚੌਧਰੀ ਜੇਤੂ ਤੇ ਯਸ਼ ਰਿਦਲਾ ਉੱਪ-ਜੇਤੂ, ਰੋਜ਼ ਪਿ੍ੰਸ (2 ਤੋਂ 3 ਸਾਲ) 'ਚ ਅਦਵਿਕ ਲੁਥੁਰਾ ਜੇਤੂ ਤੇ ਯੁਗਨ ਕਪੂਰ ਉੱਪ-ਜੇਤੂ ਰਹੇ | ਇਸੇ ਤਰ੍ਹਾਂ ਰੋਜ਼ ਪਿ੍ੰਸੈਸ (1 ਤੋਂ 1.5 ਸਾਲ) 'ਚ ਅਲੇਸ਼ਾ ਜੇਤੂ ਤੇ ਵਿਹਾ ਗੰਭੀਰ ਉਪ ਜੇਤੂ ਰਹੇ | ਰੋਜ਼ ਪਿ੍ੰਸੈਸ (1.5 ਤੋਂ 2 ਸਾਲ) 'ਚ ਨਾਜ਼ ਜੇਤੂ ਤੇ ਰੁਬਾਨੀ ਕੌਰ ਉਪ ਜੇਤੂ ਰਹੇ | ਰੋਜ਼ ਪਿੰਸਸ (2 ਤੋਂ 3 ਸਾਲ) ਵਿਜੇਤਾ ਮਿਸਚਿੱਤ ਸ਼ਰਮਾ ਤੇ ਉਪ ਜੇਤੂ ਅਨੋਹਲ ਕੌਰ ਰਹੇ | ਰੋਜ਼ ਕਿੰਗ ਤੇ ਰੋਜ਼ ਕੁਈਨ ਮੁਕਾਬਲਾ 'ਚ ਰੋਜ਼ ਕਿੰਗ ਪਹਿਲਾ ਇਨਾਮ ਅਸ਼ੋਕ ਕੁਮਾਰ ਖੁਰਾਣਾ ਨੂੰ ਗੁਲਾਬ ਰਾਣੀ ਦਾ ਪਹਿਲਾ ਇਨਾਮ ਪ੍ਰਕਾਸ਼ ਕੌਰ ਦੇ ਹਿੱਸਾ ਆਇਆ | ਸਰਬੋਤਮ ਜੋੜੇ ਦੇ ਮੁਕਾਬਲਾ 'ਚ ਪਹਿਲਾ ਇਨਾਮ ਰਾਮ ਨਰੂਲਾ ਤੇ ਜਤਿੰਦਰ ਕੁਮਾਰ ਨਰੂਲਾ, ਦੂਸਰਾ ਇਨਾਮ ਸੁਰਜੀਤ ਕੌਰ ਤੇ ਤੇਜਬੀਰ ਸਿੰਘ ਪ੍ਰਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਦੀ ਬਹਾਲੀ ਲਈ ਸ਼ਹਾਦਤਾਂ ਦੇਣ ਵਾਲੇ ਪਿੰਡ ਦੁਬਾਲੀ ਦੇ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਸਮਾਗਮ ਸ਼ੁਰੂ ਅਗਲੀ ਖ਼ਬਰ ਸੈਕਟਰ-34 ਥਾਣਾ ਪੁਲਿਸ ਵਲੋਂ ਐਕਟਿਵਾ ਚੋਰ ਗਰੋਹ ਦਾ ਪਰਦਾਫਾਸ਼, 8 ਦੋ-ਪਹੀਆ ਵਾਹਨ ਬਰਾਮਦ <br/>
Ad Position 24