11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੈਕਟਰ-34 ਥਾਣਾ ਪੁਲਿਸ ਵਲੋਂ ਐਕਟਿਵਾ ਚੋਰ ਗਰੋਹ ਦਾ ਪਰਦਾਫਾਸ਼, 8 ਦੋ-ਪਹੀਆ ਵਾਹਨ ਬਰਾਮਦ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਚੰਡੀਗੜ੍ਹ, 21 ਫ਼ਰਵਰੀ (ਕਪਿਲ ਵਧਵਾ)-ਚੰਡੀਗੜ੍ਹ ਦੇ ਥਾਣਾ ਸੈਕਟਰ-34 ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ | ਪੁਲਿਸ ਨੇ ਐਕਟਿਵਾ ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 6 ਐਕਟਿਵਾ, 1 ਜੂਪੀਟਰ ਸਕੂਟਰ ਅਤੇ 1 ਮੋਟਰਸਾਈਕਲ ਸਮੇਤ ਕੁੱਲ 8 ਦੋ-ਪਹੀਆ ਵਾਹਨ ਬਰਾਮਦ ਕੀਤੇ ਹਨ | ਇਹ ਕਾਰਵਾਈ ਐਸ.ਐਚ.ਓ. ਸੈਕਟਰ-34 ਦੀ ਅਗਵਾਈ ਹੇਠ ਕੀਤੀ ਗਈ | ਇਹ ਮਾਮਲਾ ਬੀ. ਐਨ. ਐਸ. ਦੀ ਧਾਰਾ 303(2) ਤਹਿਤ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਸ਼ਾਈਨ ਵਾਸੀ ਸੈਕਟਰ-46 ਚੰਡੀਗੜ੍ਹ ਨੇ ਈ- ਐੱਫ. ਆਈ. ਆਰ. ਪੋਰਟਲ ਰਾਹੀਂ ਸ਼ਿਕਾਇਤ ਦਰਜ ਕਰਵਾਈ ਕਿ 11 ਫਰਵਰੀ ਨੂੰ ਉਸ ਨੇ ਆਪਣੀ ਹਰਿਆਣਾ ਨੰਬਰੀ ਐਕਟੀਵਾ ਯੂਨਅਕੈਡਮੀ ਦੇ ਸਾਹਮਣੇ ਖੜ੍ਹੀ ਕੀਤੀ ਸੀ, ਜੋ ਵਾਪਸ ਆਉਣ 'ਤੇ ਗ਼ਾਇਬ ਮਿਲੀ | ਜਾਂਚ ਦੌਰਾਨ ਵੀਰਵਾਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਆਕਾਸ਼ ਉਰਫ਼ ਰਾਹੁਲ ਉਰਫ਼ ਕੋਡੀ (24) ਨਿਵਾਸੀ ਕਾਲੋਨੀ, ਚੰਡੀਗੜ੍ਹ ਅਤੇ ਸੰਜੇ ਸਿੰਘ (26) ਵਾਸੀ ਕਾਲੋਨੀ, ਈ. ਡਬਲਯੂ. ਐਸ. ਧਨਾਸ ਨੂੰ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤੀ ਗਈ | ਸ਼ੁੱਕਰਵਾਰ ਨੂੰ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ | ਪੁੱਛਗਿੱਛ ਦੌਰਾਨ ਮੁਲਜ਼ਮ ਆਕਾਸ਼ ਦੀ ਨਿਸ਼ਾਨਦੇਹੀ 'ਤੇ ਧਨਾਸ ਇਲਾਕੇ ਤੋਂ 3 ਐਕਟਿਵਾ ਅਤੇ 1 ਜੂਪੀਟਰ ਸਕੂਟਰ ਬਰਾਮਦ ਕੀਤਾ ਗਿਆ, ਜਦਕਿ ਮੁਲਜ਼ਮ ਸੰਜੇ ਸਿੰਘ ਦੀ ਨਿਸ਼ਾਨਦੇਹੀ 'ਤੇ ਮਿਲਕ ਕਾਲੋਨੀ, ਧਨਾਸ ਤੋਂ 2 ਐਕਟਿਵਾ ਅਤੇ 1 ਮੋਟਰਸਾਈਕਲ ਬਰਾਮਦ ਕੀਤੇ ਗਏ | ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਪਹਿਲਾਂ ਵੀ ਚੋਰੀ ਦੇ ਮਾਮਲਿਆਂ ਵਿਚ ਸ਼ਾਮਲ ਰਹੇ ਹਨ ਜਿਸ ਸਬੰਧੀ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਪਰਚੇ ਦਰਜ ਹਨ | ਪੁਲਿਸ ਵਲੋਂ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਹੋਰ ਚੋਰੀਆਂ ਦੇ ਮਾਮਲੇ ਵੀ ਸਾਹਮਣੇ ਆ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ '54ਵੇਂ ਰੋਜ਼ ਫ਼ੈਸਟੀਵਲ' ਦੀਆਂ ਰੌਣਕਾਂ ਨੂੰ ਦਰਸ਼ਕਾਂ ਨੇ ਜੋਸ਼ੋ ਖਰੋਸ਼ ਨਾਲ ਮਾਣਿਆ <br/> ਅਗਲੀ ਖ਼ਬਰ ਟੈਟੂ ਬਣਾਉਣ ਦੇ ਬਹਾਨੇ ਆਰਟਿਸਟ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ <br/>
Ad Position 24