11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੇ ਪਹਿਲੇ 'ਏ. ਆਈ. ਫ਼ੈਸਟ' ਦੀ ਹੋਈ ਸ਼ਾਨਦਾਰ ਸਮਾਪਤੀ <br/>

Ad Position 21
repet_subhas-goyals [Copy P29]
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਾਰੀ ਤਿੰਨ ਰੋਜ਼ਾ 'ਏ. ਆਈ. ਫ਼ੈਸਟ-2026' ਦੇ ਅੰਤਿਮ ਦਿਨ ਏ. ਆਈ. ਐਥੀਕਸ ਟ੍ਰੇਨਿੰਗ ਪ੍ਰੋਗਰਾਮ ਨੂੰ ਲਾਂਚ ਕਰਦੇ ਹੋਏ ਮਹਿਮਾਨ ਤੇ ਪ੍ਰਬੰਧਕ | ਅਜੀਤ ਤਸਵੀਰ <br/> 22-02-2026
ਐੱਸ. ਏ. ਐੱਸ. ਨਗਰ, 21 ਫਰਵਰੀ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਾਰੀ ਤਿੰਨ ਰੋਜ਼ਾ 'ਏ. ਆਈ. ਫ਼ੈਸਟ-2026' ਦੀ ਅੱਜ ਸ਼ਾਨਦਾਰ ਸਮਾਪਤੀ ਹੋਈ | ਫ਼ੈਸਟ ਦੇ ਅੰਤਿਮ ਦਿਨ ਭਾਰਤ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ 'ਕੈਂਪਸ ਟੈਂਕ' ਦਾ ਫਾਈਨਲ 'ਚ ਜਿੱਤਣ ਵਾਲੀਆਂ ਟਾਪ 10 ਟੀਮਾਂ ਨੇ ਆਪਣੇ ਸਟਾਰਟਅੱਪ ਆਈਡੀਆਜ਼ ਲਈ 6 ਮਿਲੀਅਨ ਡਾਲਰ ਦੀ ਫ਼ੰਡਿੰਗ ਤੱਕ ਪਹੁੰਚ ਬਣਾਈ | ਕੈਂਪਸ ਟੈਂਕ ਭਾਰਤ ਦਾ ਪਹਿਲਾ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਹੈ, ਜਿਸ ਨੂੰ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤੀ ਯੂਨੀਕੋਰਨ ਅਤੇ ਮੋਹਰੀ ਨੌਕਰੀ ਪਲੇਟਫ਼ਾਰਮ 'ਅਪਨਾ' ਅਤੇ ਭਾਰਤ ਦੇ ਸਭ ਤੋਂ ਵੱਡੇ ਸਟਾਰਟਅੱਪ ਇਨਕਿਊਬੇਟਰ 'ਵੈਂਚਰ ਕੈਟਾਲਿਸਟ' ਦੇ ਸਹਿਯੋਗ ਨਾਲ ਕਰਵਾਇਆ | ਇਹ 'ਸਟਾਰਟਅੱਪ ਇੰਡੀਆ ਮਿਸ਼ਨ' 'ਚ ਅਹਿਮ ਯੋਗਦਾਨ ਦੇਣ ਅਤੇ ਭਾਰਤ 'ਚ ਨੌਜਵਾਨ ਉੱਦਮੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰੇਗਾ | ਕੈਂਪਸ ਟੈਂਕ ਲਈ ਕੁੱਲ 21,739 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ 'ਚੋਂ 10,800 ਅਰਜ਼ੀਆਂ ਵੱਖ-ਵੱਖ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਦਿੱਤੀਆਂ ਸਨ | ਇਨ੍ਹਾਂ 21,739 ਪ੍ਰਤੀਭਾਗੀਆਂ 'ਚੋਂ 1000 ਨੂੰ ਪਹਿਲੇ ਰਾਊਾਡ ਲਈ ਚੁਣਿਆ ਗਿਆ ਸੀ, ਜਦਕਿ 500 ਨੂੰ ਦੂਜੇ ਰਾਊਾਡ ਲਈ ਚੁਣਿਆ ਗਿਆ ਸੀ | ਸ਼ਨੀਵਾਰ ਨੂੰ 300 ਸੈਮੀਫ਼ਾਈਨਲ ਪ੍ਰਤੀਭਾਗੀਆਂ 'ਚੋਂ ਟਾਪ 10 ਟੀਮਾਂ ਨੂੰ ਉਨ੍ਹਾਂ ਦੇ ਸਟਾਰਟਅੱਪ ਆਈਡੀਆਜ਼ ਨੂੰ ਫ਼ੰਡਿੰਗ ਦੇਣ ਲਈ ਚੁਣਿਆ ਗਿਆ | ਏ. ਆਈ. ਫ਼ੈਸਟ ਦੌਰਾਨ 35 ਤੋਂ ਜ਼ਿਆਦਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਦੇਸ਼-ਦੁਨੀਆ ਤੋਂ 1000 ਤੋਂ ਵੱਧ ਟੀਮਾਂ ਨੇ ਭਾਗ ਲਿਆ | ਇਥੇ ਹੀ ਬਸ ਨਹੀਂ ਇਸ ਫ਼ੈਸਟ 'ਚ 200 ਤੋਂ ਜ਼ਿਆਦਾ ਕਾਲਜ/ਯੂਨੀਵਰਸਿਟੀਆਂ ਦੇ 10 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਕਾਰਨ ਏ. ਆਈ. ਫ਼ੈਸਟ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਏ. ਆੲ.ੀ ਈਵੈਂਟ ਬਣ ਕੇ ਉੱਭਰਿਆ ਹੈ | ਕੈਂਪਸ ਟੈਂਕਸ ਦੀ ਸਮਾਪਤੀ ਮੌਕੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੈਂਪਸ ਟੈਂਕ ਨੌਜਵਾਨ ਨਵੀਨਤਾਕਾਰਾਂ ਲਈ ਭਾਰਤ ਦਾ ਪਹਿਲਾ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ ਹੈ, ਜਿਥੇ ਕਿ ਉਹ ਆਪਣੇ ਵਿਲੱਖਣ ਆਈਡੀਆਜ਼ ਪੇਸ਼ ਕਰ ਸਕਦੇ ਹਨ ਅਤੇ ਆਪਣੇ ਸਟਾਰਟਅੱਪ ਨੂੰ ਲਾਂਚ ਕਰਨ ਲਈ ਫ਼ੰਡਿੰਗ ਹਾਸਿਲ ਕਰ ਸਕਦੇ ਹਨ | ਇਸ ਦੇ ਨਾਲ ਹੀ ਨੌਜਵਾਨਾਂ ਲਈ ਮਾਹਿਰਾਂ ਦਾ ਮਾਰਗਦਰਸ਼ਨ, ਰਣਨੀਤਿਕ ਈਕੋ-ਸਿਸਟਮ ਅਤੇ ਸਟਾਰਟਅੱਪ ਇਨਕਿਊਬੇਸ਼ਨ ਦੀ ਸਹੂਲਤ ਵੀ ਮੌਜੂਦ ਹੈ | ਉਨ੍ਹਾਂ ਕਿਹਾ ਕਿ ਕੈਂਪਸ ਟੈਂਕ ਪ੍ਰਾਜੈਕਟ ਦਾ ਮਕਸਦ ਸਟਾਰਟਅੱਪ ਇੰਡੀਆ ਮਿਸ਼ਨ ਦੇ ਹਿਸਾਬ ਨਾਲ ਨਵੀਨਤਾਕਾਰਾਂ ਦੀ ਅਗਲੀ ਪੀੜ੍ਹੀ ਨੂੰ ਮਜ਼ਬੂਤ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਇਹ ਮਿਸ਼ਨ 2016 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਂਚ ਕੀਤੇ ਜਾਣ ਤੋਂ ਬਾਅਦ ਇਕ ਕ੍ਰਾਂਤੀ ਬਣ ਗਿਆ ਹੈ | ਇਸ ਮੌਕੇ ਲੇਅਰਜ਼ ਐਂਡ ਬਿਲਡਿੰਗ ਕੰਜ਼ਿਊਮਰ ਟੈੱਕ ਬ੍ਰਾਂਡਜ਼ ਦੇ ਟੈੱਕ ਬਰਨਰ ਫ਼ਾਊਾਡਰ ਸ਼ਲੋਕ ਸ੍ਰੀਵਾਸਤਵ, ਬਿਜ਼ਨੈੱਸ ਮਸ਼ੀਨ ਦੇ ਫ਼ਾਊਾਡਰ ਤੇ ਸੀ. ਈ. ਓ./ਅਪਨਾ ਗਰੁੱਪ ਦੇ ਸੀ. ਈ. ਓ. ਨਿਰਮਿਤ ਪਾਰੇਖ, ਚੰਡੀਗੜ੍ਹ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਜੈ ਇੰਦਰ ਸਿੰਘ ਸੰਧੂ, ਯੂਨੀਕੋਰਨ ਇੰਡੀਆ ਵੈਂਚਰਸ ਦੇ ਵਾਈਸ ਪ੍ਰੈਜ਼ੀਡੈਂਟ ਪੁਲਕਿਤ ਮਹਿਰੋਤਰਾ, ਨਾਗਰੋ ਲਿਮ. ਦੇ ਸੀਨੀਅਰ ਤਕਨਾਲੋਜੀ ਮੈਨੇਜਰ ਨੀਰਜ ਸ਼ਰਮਾ ਅਤੇ ਸਕਾਊਟੇਜ ਦੇ ਸੰਸਥਾਪਕ ਤੇ ਸੀ. ਈ. ਓ. ਸਤਿੰਦਰ ਕੁਮਾਰ ਨੇ ਵੀ ਆਪੋ ਆਪਣੇ ਵਿਚਾਰ ਰੱਖੇ | ਇਸ ਮੌਕੇ ਸੈਂਡਬਾਕਸ ਦੇ ਤਹਿਤ ਕਰਵਾਏ ਗਏ ਏ. ਆਈ. ਹੈਕਾਥਾਨ 'ਚ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਪ੍ਰਤੀਭਾਗੀਆਂ ਨੇ ਵੱਖ-ਵੱਖ ਸ਼੍ਰੇਣੀਆਂ 'ਚ ਆਪਣੀ ਨਵੀਨਤਾ ਬਾਬਤ ਸਮਰੱਥਾ ਅਤੇ ਤਕਨੀਕੀ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹਰ ਸ਼੍ਰੇਣੀ 'ਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਪ੍ਰਤੀਭਾਗੀਆਂ ਨੂੰ 50 ਹਜ਼ਾਰ ਰੁ., ਦੂਜਾ ਸਥਾਨ ਹਾਸਿਲ ਕਰਨ ਵਾਲਿਆਂ ਨੂੰ 30 ਹਜ਼ਾਰ ਰੁ. ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲਿਆਂ ਨੂੰ 10 ਹਜ਼ਾਰ ਰੁ. ਦੀ ਸੀਡ ਫ਼ੰਡਿੰਗ ਪ੍ਰਦਾਨ ਕੀਤੀ ਗਈ | ਅੰਤ 'ਚ ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ 'ਕੈਂਪਸ ਟੈਂਕ' ਦੇ ਦੂਜੇ ਸੀਜ਼ਨ ਨੂੰ ਵੀ ਲਾਂਚ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ 'ਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ <br/> ਅਗਲੀ ਖ਼ਬਰ ਹੋਲਾ ਮਹੱਲਾ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਅਤੇ ਗਤਕਾ ਮੁਕਾਬਲਿਆਂ ਸੰਬੰਧੀ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ-ਦਵਿੰਦਰ ਸਿ...
Ad Position 24