ਮੁਹਾਲੀ ਦੇ ਫੇਜ਼-11 'ਚ ਵਾਪਰੇ ਕਤਲ ਕਾਂਡ ਦੇ ਮਾਮਲੇ 'ਚ ਮੁੱਖ ਮੁਲਜ਼ਮ ਸਮੇਤ 4 ਕਾਬੂ
ਅਜੀਤ ਡੈਸਕ
24-02-2026
ਸੂਤਰਾਂ ਮੁਤਾਬਿਕ ਜਦੋਂ ਪੁਲਿਸ ਪਾਰਟੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਉੱਤਰ ਪ੍ਰਦੇਸ਼ ਪੁੱਜੀ ਤਾਂ ਇਕ ਮੁਲਜ਼ਮ ਵਲੋਂ ਕਿਰਚ ਨਾਲ ਇਕ ਇੰਸਪੈਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਪੁਲਿਸ ਪਾਰਟੀ ਨੇ ਸਿਆਣਪ ਅਤੇ ਤੁਰੰਤ ਕਾਰਵਾਈ ਨਾਲ ਹਾਲਾਤਾਂ ਨੂੰ ਕਾਬੂ ਵਿਚ ਕਰ ਲਿਆ | ਪੁਲਿਸ ਨੇ ਫ਼ਿਲਮੀ ਅੰਦਾਜ਼ ਵਿਚ ਗਿ੍ਫ਼ਤਾਰੀ ਪਾਉਂਦੇ ਹੋਏ ਇਕ ਮੁਲਜ਼ਮ ਦੀ ਪਛਾਣ ਕਰਨ ਲਈ 'ਕੇਸ਼ਵ' ਦਾ ਨਾਂਅ ਪੁਕਾਰਿਆ ਤੇ ਜਵਾਬ ਮਿਲਣ 'ਤੇ ਤੁਰੰਤ ਉਸ ਨੂੰ ਦਬੋਚ ਲਿਆ ਅਤੇ ਫ਼ਿਰ ਉਸ ਦੇ ਬਾਕੀ ਸਾਥੀਆਂ ਨੂੰ ਵੀ ਕਾਬੂ ਕਰ ਲਿਆ | ਸੀਨੀਅਰ ਪੁਲਿਸ ਅਧਿਕਾਰੀਆਂ ਮੁਤਾਬਿਕ ਗੁਰਵਿੰਦਰ ਸਿੰਘ 'ਤੇ ਕਿਰਚ ਨਾਲ ਹਮਲਾ ਕਰਨ ਵਾਲੇ ਸੰਦੀਪ ਉਰਫ਼ ਮੋਨਾ ਸਮੇਤ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਉਪਰੰਤ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |