06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰਮੀਤ ਸਿੰਘ ਨੇ ਐੱਸ. ਡੀ. ਐੱਮ. ਖਰੜ ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 24-02-2026
ਖਰੜ, 23 ਫਰਵਰੀ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਐੱਸ. ਡੀ. ਐੱਮਜ਼ ਦੀਆਂ ਕੀਤੀਆਂ ਗਈਆਂ ਬਦਲੀਆਂ ਤਹਿਤ ਗੁਰਮੀਤ ਸਿੰਘ (ਪੀ. ਸੀ. ਐੱਸ.) ਵਲੋਂ ਖਰੜ ਦੇ ਐੱਸ. ਡੀ. ਐੱਮ. ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲਿਆ ਗਿਆ | ਉਹ ਤਰਨਤਾਰਨ ਤੋਂ ਬਦਲ ਕੇ ਇਥੇ ਆਏ ਹਨ | ਇਸ ਤੋਂ ਪਹਿਲਾਂ ਦਫ਼ਤਰ ਵਿਖੇ ਪੁੱਜਣ 'ਤੇ ਸਬ-ਰਜਿਸਟਰਾਰ ਖਰੜ-1 ਅੰਕੁਸ਼ ਕਾਲੜਾ, ਸਬ-ਰਜਿਸਟਰਾਰ ਖਰੜ-2 ਅੰਕੁਸ਼ ਅੰਗੂਰਾਲ ਅਤੇ ਨਾਇਬ ਤਹਿਸੀਲਦਾਰ ਖਰੜ ਅਕਸ਼ੈ ਕੁੰਦਰਾ ਸਮੇਤ ਐੱਸ. ਡੀ. ਐੱਮ. ਤੇ ਤਹਿਸੀਲ ਦਫ਼ਤਰ ਖਰੜ ਦੇ ਸਮੂਹ ਕਰਮਚਾਰੀਆਂ ਵਲੋਂ ਗੁਰਮੀਤ ਸਿੰਘ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ | ਉਨ੍ਹਾਂ ਅਹੁਦਾ ਸੰਭਾਲਣ ਉਪਰੰਤ ਦੋਵਾਂ ਦਫ਼ਤਰਾਂ ਦੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਜਾਣ-ਪਛਾਣ ਅਤੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਰਣਵਿੰਦਰ ਸਿੰਘ, ਆਰ. ਸੀ. ਖੜਕ ਸਿੰਘ, ਗੁਰਪ੍ਰੀਤ ਸਿੰਘ ਐੱਮ. ਟੀ. ਸੀ., ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਤਹਿਸੀਲਦਾਰ ਖਰੜ ਦੇ ਰੀਡਰ ਪੁਸ਼ਪਿੰਦਰ ਸੂਦ, ਸ਼ੀਸ਼ੂਪਾਲ ਸਿੰਘ, ਦਵਿੰਦਰ ਸਿੰਘ ਸੁਪਰਡੈਂਟ, ਗੁਰਪ੍ਰੀਤ ਸਿੰਘ ਤੇ ਵਿਕਾਸ ਜੈਨ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਇਥੇ ਪਹਿਲਾਂ ਤਾਇਨਾਤ ਐੱਸ. ਡੀ. ਐੱਮ. ਦੀਵਿਆ ਪੀ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਵਜੋਂ ਜਲੰਧਰ ਵਿਖੇ ਤਬਦੀਲ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਦੇ ਫੇਜ਼-11 'ਚ ਵਾਪਰੇ ਕਤਲ ਕਾਂਡ ਦੇ ਮਾਮਲੇ 'ਚ ਮੁੱਖ ਮੁਲਜ਼ਮ ਸਮੇਤ 4 ਕਾਬੂ ਅਗਲੀ ਖ਼ਬਰ ਲਾਇਨਜ਼ ਕਲੱਬ ਨੇ ਰਣਜੀਤ ਸਿੰਘ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ
Ad Position 24