06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਲਾਇਨਜ਼ ਕਲੱਬ ਨੇ ਰਣਜੀਤ ਸਿੰਘ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ

Ad Position 21
No active advertisement
ਅਜੀਤ ਡੈਸਕ 24-02-2026
ਖਰੜ, 23 ਫਰਵਰੀ (ਗੁਰਮੁੱਖ ਸਿੰਘ ਮਾਨ)-ਲਾਇਨਜ਼ ਕਲੱਬ ਚੰਡੀਗੜ੍ਹ ਸੈਂਟਰਲ ਪੀ. ਜੀ. ਆਈ. ਚੰਡੀਗੜ੍ਹ ਦੇ ਆਈ ਬੈਂਕ ਦੇ ਸਹਿਯੋਗ ਨਾਲ ਪਿਛਲੇ 14 ਸਾਲਾਂ ਤੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਬਾਰੇ ਜਾਗਰੂਕ ਕਰ ਰਿਹਾ ਹੈ | ਲਾਇਨਜ਼ ਕਲੱਬ ਦੇ ਯਤਨਾਂ ਸਦਕਾ ਪਿਛਲੇ 7 ਸਾਲਾਂ 'ਚ 1 ਹਜ਼ਾਰ ਤੋਂ ਵੱਧ ਲੋਕਾਂ ਨੇ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕੀਤੀਆਂ ਹਨ | ਇਸੇ ਲੜੀ ਤਹਿਤ ਲਾਇਨਜ਼ ਕਲੱਬ ਦੀ ਪ੍ਰੇਰਨਾ ਸਦਕਾ ਰਣਜੀਤ ਨਗਰ ਖਰੜ ਦੇ ਰਹਿਣ ਵਾਲੇ ਰਣਜੀਤ ਸਿੰਘ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ | ਸਵ. ਰਣਜੀਤ ਸਿੰਘ ਨਮਿਤ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਰਣਜੀਤ ਨਗਰ ਖਰੜ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਪੀ. ਜੀ. ਆਈ. ਦੇ ਆਈ ਬੈਂਕ ਤਰਫੋਂ ਲਾਇਨ ਪ੍ਰੀਤਕੰਵਲ ਸਿੰਘ ਸਾਬਕਾ ਡਿਸਟਿ੍ਕਟ ਗਵਰਨਰ, ਲਾਇਨ ਸੰਜੀਵ ਗੁਪਤਾ, ਲਾਇਨ ਸਤੀਸ਼ ਭਾਸਕਰ ਅਤੇ ਲਾਇਨ ਸੰਜੀਵ ਸੇਠੀ ਦੀ ਰਹਿਨੁਮਾਈ ਹੇਠ ਪਰਿਵਾਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਨੁਮਾਇੰਦਿਆਂ ਵਲੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਸੰਬੰਧੀ ਪ੍ਰੇਰਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਸਿੰਘ ਨੇ ਐੱਸ. ਡੀ. ਐੱਮ. ਖਰੜ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਖਿਜ਼ਰਾਬਾਦ ਵਿਖੇ ਹੋਲੇ-ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਅੱਜ
Ad Position 24