12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਛਾਬੜਾ ਫਾਸਟ ਫ਼ੂਡ 'ਚੋਂ 3 ਸਿਲੰਡਰ ਤੇ 2 ਰਿਫਾਇੰਡ ਦੇ ਪੀਪੇ ਚੋਰੀ <br/>

Ad Position 21
No active advertisement
ਅਜੀਤ ਡੈਸਕ 25-02-2026
ਡੇਰਾਬੱਸੀ, 24 ਫਰਵਰੀ (ਗੁਰਮੀਤ ਸਿੰਘ)-ਅੰਬਾਲਾ-ਚੰਡੀਗੜ੍ਹ ਮੁੱਖ ਸੜਕ 'ਤੇ ਸਥਿਤ ਛਾਬੜਾ ਫਾਸਟ ਫ਼ੂਡ ਨਾਮਕ ਦੁਕਾਨ 'ਚੋਂ ਚੋਰ 3 ਸਿਲੰਡਰ ਅਤੇ 2 ਰਿਫਾਇੰਡ ਦੇ ਪੀਪੇ ਚੋਰੀ ਕਰਕੇ ਲੈ ਗਏ | ਇਸੇ ਦੁਕਾਨ 'ਚ ਪਿਛਲੇ ਸਾਲ ਵੀ ਚੋਰੀ ਹੋ ਗਈ ਸੀ, ਜਿਸ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ | ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅਜਿਹੇ ਤਰੀਕੇ ਨਾਲ ਅੰਜਾਮ ਦਿੱਤਾ ਕਿ ਨਾ ਤਾਂ ਦੁਕਾਨ ਦਾ ਤਾਲਾ ਤੋੜਿਆ ਅਤੇ ਨਾ ਹੀ ਸ਼ਟਰ ਨੂੰ ਹੱਥ ਲਗਾਇਆ | ਦੁਕਾਨ ਮਾਲਕ ਵਿੱਕੀ ਛਾਬੜਾ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਵਾਂਗ ਦੁਕਾਨ ਨੂੰ ਤਾਲੇ ਲਗਾ ਕੇ ਗਿਆ ਸੀ | ਅੱਜ ਸਵੇਰੇ ਜਦੋਂ ਉਨ੍ਹਾਂ ਦੁਕਾਨ ਦੇ ਤਾਲੇ ਖੋਲ੍ਹੇ ਤਾਂ ਅੰਦਰ ਸਾਮਾਨ ਖਿੱਲਰਿਆ ਪਿਆ ਸੀ, ਜਦਕਿ ਪੈਸਿਆਂ ਵਾਲਾ ਗੱਲਾ ਵੀ ਬਾਹਰ ਡਿੱਗਿਆ ਪਿਆ ਸੀ, ਜਿਸ 'ਚੋਂ ਕਰੀਬ 700 ਰੁ. ਦੀ ਨਕਦੀ ਗਾਇਬ ਸੀ | ਇਸ ਤੋਂ ਇਲਾਵਾ ਦੁਕਾਨ ਅੰਦਰ ਪਏ 3 ਭਰੇ ਹੋਏ ਸਿਲੰਡਰ ਅਤੇ 2 ਰਿਫਾਇੰਡ ਦੇ ਪੀਪੇ ਗਾਇਬ ਸਨ | ਦੁਕਾਨ ਮਾਲਕ ਮੁਤਾਬਿਕ ਚੋਰ ਦੁਕਾਨ 'ਚੋਂ ਕਰੀਬ 15 ਹਜ਼ਾਰ ਰੁ. ਦਾ ਸਾਮਾਨ ਚੋਰੀ ਕਰ ਲੈ ਗਏ | ਜਾਂਦੇ ਹੋਏ ਚੋਰ ਤਾਲੇ ਤੋੜਨ ਵਾਲਾ ਆਪਣਾ ਸਾਮਾਨ ਦੁਕਾਨ ਅੰਦਰ ਹੀ ਛੱਡ ਗਏ | ਚੋਰ ਸ਼ਟਰ ਦੇ ਉੱਪਰ ਬਣੇ ਐਗਜਾਸਟ ਫੈਨ ਵਾਲੇ ਮੋਰੇ ਰਾਹੀਂ ਦੁਕਾਨ ਦੇ ਅੰਦਰ ਦਾਖ਼ਲ ਹੋਏ ਅਤੇ ਉਥੋਂ ਹੀ ਸਿਲੰਡਰ ਅਤੇ ਰਿਫਾਇੰਡ ਦੇ ਭਰੇ ਹੋਏ ਪੀਪੇ ਬਾਹਰ ਕੱਢ ਕੇ ਫ਼ਰਾਰ ਹੋ ਗਏ | ਚੋਰੀ ਦੀ ਇਸ ਘਟਨਾ ਨੂੰ ਲੈ ਕੇ ਲੋਕ ਵੀ ਹੈਰਾਨ ਹਨ ਕਿ ਚੋਰ ਛੋਟੇ ਜਿਹੇ ਮੋਰੇ 'ਚੋਂ ਚਲਦੀ ਮੁੱਖ ਸੜਕ ਕਿਨਾਰੇ ਸਥਿਤ ਦੁਕਾਨ 'ਤੇ ਚੋਰੀ ਦੀ ਘਟਨਾ ਨੂੰ ਆਸਾਨੀ ਨਾਲ ਅੰਜਾਮ ਦੇ ਕੇ ਫ਼ਰਾਰ ਹੋ ਗਏ |

Ad Position 22
No active advertisement
ਪਿਛਲੀ ਖ਼ਬਰ ਜੀ. ਐੱਮ. ਐੱਸ. ਐੱਚ.-16 ਚੰਡੀਗੜ੍ਹ ਸ਼ਾਮ ਦੀ ਓ. ਪੀ. ਡੀ. ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਪਿੰਜੌਰ 'ਚ ਘਰ ਦਾ ਤਾਲਾ ਤੋੜ ਕੇ ਚੋਰੀ ਕਰਨ ਵਾਲੇ 2 ਮੁਲਜ਼ਮ ਗਿ੍ਫ਼ਤਾਰ <br/>
Ad Position 24