12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਜੀ. ਐੱਮ. ਐੱਸ. ਐੱਚ.-16 ਚੰਡੀਗੜ੍ਹ ਸ਼ਾਮ ਦੀ ਓ. ਪੀ. ਡੀ. ਦੀ ਹੋਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 25-02-2026

ਚੰਡੀਗੜ੍ਹ, 24 ਫਰਵਰੀ (ਮਾਰਕੰਡਾ)-ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ-16 ਵਿਖੇ ਸ਼ਾਮ ਦੀ ਓ. ਪੀ. ਡੀ. ਦੀ ਸ਼ੁਰੂਆਤ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਸ਼ਾਮ ਦੀ ਓ. ਪੀ. ਡੀ. ਦੀ ਸ਼ੁਰੂਆਤ ਨਾਲ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ-32 ਅਤੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਰਗੀਆਂ ਤੀਜੇ ਦਰਜੇ ਦੀਆਂ ਦੇਖਭਾਲ ਸੰਸਥਾਵਾਂ 'ਤੇ ਮਰੀਜ਼ਾਂ ਦੇ ਭਾਰ ਨੂੰ ਘੱਟ ਕਰੇਗਾ | ਇਨ੍ਹਾਂ ਨਿਰੀਖਣਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਵਿਚ ਸਿਹਤ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਨੇ ਸ਼ਾਮ 5:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸ਼ਾਮ ਦੇ ਓ.ਪੀ.ਡੀ. ਲਈ ਮਾਹਿਰ ਡਾਕਟਰਾਂ ਨੂੰ ਸੂਚੀਬੱਧ ਅਤੇ ਤਾਇਨਾਤ ਕੀਤਾ ਹੈ | ਇਹ ਪਹਿਲਕਦਮੀ ਵਿਭਾਗ ਦੀ ਚੱਲ ਰਹੀ ਸਿਹਤ ਸੰਭਾਲ ਮਜ਼ਬੂਤੀ ਰਣਨੀਤੀ ਦਾ ਹਿੱਸਾ ਹੈ | ਇਸ ਵਿਚ ਮੈਡੀਸਨ, ਸਰਜਰੀ, ਆਰਥੋਪੀਡਿਕਸ, ਬਾਲ ਰੋਗ ਅਤੇ ਗਾਇਨੀਕੋਲੋਜੀ ਵਿਭਾਗ ਸ਼ਾਮਲ ਹਨ | ਬਾਅਦ ਵਿਚ ਇਹ ਸੇਵਾ ਸਿਵਲ ਹਸਪਤਾਲਾਂ ਵਿਚ ਵੀ ਵਧਾਈ ਜਾਵੇਗੀ | ਪਹਿਲੇ ਦਿਨ ਟਰਾਇਲ ਰਨ ਦੌਰਾਨ ਕੁੱਲ 25 ਮਰੀਜ਼ਾਂ ਦਾ ਇਲਾਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦਾ ਬਜ਼ੁਰਗਾਂ ਲਈ ਵੱਡਾ ਕਦਮ, ਸਿਹਤ ਤੋਂ ਸੁਰੱਖਿਆ ਤੱਕ ਪੂਰੀ ਦੇਖਭਾਲ- ਡਾ. ਬਲਜੀਤ ਕੌਰ <br/> ਅਗਲੀ ਖ਼ਬਰ ਛਾਬੜਾ ਫਾਸਟ ਫ਼ੂਡ 'ਚੋਂ 3 ਸਿਲੰਡਰ ਤੇ 2 ਰਿਫਾਇੰਡ ਦੇ ਪੀਪੇ ਚੋਰੀ <br/>
Ad Position 24