ਬਿਹਾਰ ਫਾਊਾਡੇਸ਼ਨ (ਪੰਜਾਬ ਤੇ ਚੰਡੀਗੜ੍ਹ ਚੈਪਟਰ) ਵਲੋਂ ਸਮਾਗਮ 1 ਨੂੰ
ਅਜੀਤ ਡੈਸਕ
26-02-2026
ਚੰਡੀਗੜ੍ਹ, 25 ਫ਼ਰਵਰੀ (ਸੁਖਵਿੰਦਰ ਸਿੰਘ ਸ਼ਾਨ)-ਬਿਹਾਰ ਫਾਊਾਡੇਸ਼ਨ (ਪੰਜਾਬ ਤੇ ਚੰਡੀਗੜ੍ਹ ਚੈਪਟਰ) ਅਤੇ ਪੂਰਵਾਂਚਲ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਵਲੋਂ '29ਵਾਂ ਹੋਲੀ ਮਿਲਨ' ਸਮਾਰੋਹ 1 ਮਾਰਚ ਨੂੰ ਸ਼ਾਮ 4 ਵਜੇ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ 30-ਏ ਚੰਡੀਗੜ੍ਹ ਵਿਚ ਮਨਾਇਆ ਜਾਵੇਗਾ | ਇਸ ਸਮਾਗਮ ਵਿਚ ਮਸ਼ਹੂਰ ਭੋਜਪੁਰੀ ਕਲਾਕਾਰ ਸੁਹਾਨੀ ਸਿੰਘ ਅਤੇ ਜੀਤੂ ਪ੍ਰਜਾਪਤੀ ਭੋਜਪੁਰੀ ਸੱਭਿਆਚਾਰਕ ਅਤੇ ਗੀਤ ਸੰਗੀਤ ਦੀਆਂ ਵੰਨਗੀਆਂ ਪੇਸ਼ ਕਰਨਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਹਾਰ ਫਾਊਾਡੇਸ਼ਨ ਦੇ ਪ੍ਰਧਾਨ ਡਾ. ਰੁਪੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਹੋਲੀ ਮਿਲਨ ਸਮਾਗਮ ਪਿਛਲੇ ਕਈ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਹੈ | ਇਸ ਲਈ ਸਾਰੇ ਲੋਕਾਂ ਨੂੰ ਪਰਿਵਾਰ ਸਮੇਤ ਸਮਾਰੋਹ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਹੈ | ਇਸ ਮੌਕੇ ਪੁਰਵਾਂਚਲ ਐਸੋਸੀਏਸ਼ਨ ਦੇ ਪ੍ਰਧਾਨ ਡੀ. ਕੇ. ਸਿੰਘ, ਸੀਨੀਅਰ ਉਪ ਪ੍ਰਧਾਨ ਯੂ. ਕੇ ਸਿੰਘ, ਜਨਰਲ ਸਕੱਤਰ ਭੋਲਾ ਰਾਏ, ਬਿਹਾਰ ਫਾਊਾਡੇਸ਼ਨ ਦੇ ਉਪ ਪ੍ਰਧਾਨ ਨੀਰਜ ਸਿੰਘ, ਖਜ਼ਾਨਚੀ ਪੱਲਵ ਕੁਮਾਰ ਆਦਿ ਹਾਜ਼ਰ ਸਨ |