ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਖਿਡਾਰੀਆਂ ਨੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਲਿਆ ਹਿੱਸਾ <br/>
ਅਜੀਤ ਡੈਸਕ
26-02-2026
ਐਮ.ਵਾਈ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਵਿਨੇ ਕੁਮਾਰ ਨੇ ਇਸ ਮੌਕੇ ਕਿਹਾ ਕਿ ਅਜਿਹੇ ਮੁਕਾਬਲਿਆਂ ਨੌਜਵਾਨਾਂ ਨੂੰ ਰੋਜ਼ਾਨਾ ਘੱਟੋ-ਘੱਟ 30 ਮਿੰਟ ਸਰੀਰਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਸ਼ਖਸੀਅਤ ਵਿਕਾਸ, ਟੀਮ ਭਾਵਨਾ ਅਤੇ ਲੀਡਰਸ਼ਿਪ ਹੁਨਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਚੰਡੀਗੜ੍ਹ ਪ੍ਰਸ਼ਾਸਨ ਦੇ ਸਹਾਇਕ ਲੋਕ ਸੰਪਰਕ ਅਧਿਕਾਰੀ ਸਚਿਨ ਸਿੰਗਲਾ ਨੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਨੌਜਵਾਨਾਂ ਨੂੰ ਇੱਕ ਮੁਕਾਬਲੇ ਵਾਲਾ ਪਲੇਟਫਾਰਮ ਪ੍ਰਦਾਨ ਕਰਨ ਲਈ ਮਾਈ ਭਾਰਤ ਦੀ ਪ੍ਰਸ਼ੰਸਾ ਕੀਤੀ | ਸ਼ੇਰ-ਏ-ਪੰਜਾਬ ਯੂਥ ਕਲੱਬ ਨੇ ਵਾਲੀਬਾਲ ਦਾ ਖਿਤਾਬ ਜਿੱਤਿਆ | ਮੋਹਿਤ ਵਰਮਾ ਅਤੇ ਰਾਗਿਨੀ ਨੇ ਕ੍ਰਮਵਾਰ ਲੜਕਿਆਂ ਅਤੇ ਲੜਕੀਆਂ ਦੇ ਵਰਗਾਂ ਵਿੱਚ ਬੈਡਮਿੰਟਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ | ਹਰੀਸ਼ ਨੇ 400 ਮੀਟਰ ਦੌੜ ਜਿੱਤੀ, ਜਦੋਂ ਕਿ ਗੁਰਪ੍ਰੀਤ ਨੇ 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ | ਰੱਸੀ-ਟੱਗ ਮੁਕਾਬਲੇ ਵਿੱਚ ਸਿ੍ਸ਼ਟੀ ਕਰਮਾ ਫਾਊਾਡੇਸ਼ਨ ਯੂਥ ਕਲੱਬ ਜੇਤੂ ਰਿਹਾ | ਇਸ ਈਵੈਂਟ ਪਰਵਾਜ਼ ਫਾਊਾਡੇਸ਼ਨ ਯੂਥ ਕਲੱਬ, ਯੁਵਾ ਸਤੰਭ ਯੂਥ ਕਲੱਬ ਅਤੇ ਗਲੋਬਲ ਯੂਥ ਫੈਡਰੇਸ਼ਨ ਯੂਥ ਕਲੱਬ ਦੁਆਰਾ ਸਹਿਯੋਗ ਦਿੱਤਾ ਗਿਆ | ਇਸ ਸਮਾਗਮ ਨੂੰ 'ਗ੍ਰੀਨ ਈਵੈਂਟ' ਵਜੋਂ ਵੀ ਮਨਾਇਆ ਗਿਆ |