19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪੰਜਾਬ 'ਚ ਕਈ ਇਲਾਕਿਆਂ 'ਚ ਸਵੇਰ ਵੇਲੇ ਪੈ ਰਹੀ ਹੈ ਸੰਘਣੀ ਧੁੰਦ <br/>

Ad Position 21
No active advertisement
ਅਜੀਤ ਡੈਸਕ 26-02-2026
ਚੰਡੀਗੜ੍ਹ, 25 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਵਿਚ ਹਰ ਦਿਨ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਪਰ ਸਵੇਰ ਵੇਲੇ ਸੰਘਣੀ ਤੋਂ ਜ਼ਿਆਦਾ ਸੰਘਣੀ ਧੁੰਦ ਪੈ ਰਹੀ ਹੈ | ਇਸ ਕਾਰਨ ਫਰਵਰੀ ਮਹੀਨੇ ਦੇ ਆਖੀਰਲੇ ਹਫ਼ਤੇ ਵਿਚ ਵੀ ਸਵੇਰੇ ਸ਼ਾਮ ਠੰਢਕ ਬਣੀ ਹੋਈ ਹੈ | ਭਾਵੇਂਕਿ, ਦੁਪਹਿਰ ਵੇਲੇ ਧੁੱਪ ਤੇਜ਼ ਹੋਣ ਦਾ ਕਣਕ ਅਤੇ ਤੇਲ ਬੀਜ ਫ਼ਸਲਾਂ 'ਤੇ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ ਪਰ ਸਵੇਰੇ ਸ਼ਾਮ ਦੀ ਠੰਢ ਇਨ੍ਹਾਂ ਫ਼ਸਲਾਂ ਨੂੰ ਨਮੀ ਪ੍ਰਦਾਨ ਕਰ ਰਹੀ ਹੈ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਅਨੁਸਾਰ ਪੰਜਾਬ ਵਿਚ ਅਗਲੇ ਛੇ ਦਿਨਾਂ ਤੱਕ ਮੌਸਮ ਖ਼ੁਸ਼ਕ ਅਤੇ ਸਾਫ਼ ਰਹੇਗਾ ਅਤੇ ਦਿਨ ਦੇ ਤਾਪਮਾਨ ਵਿਚ ਲਗਾਤਾਰ ਵਾਧਾ ਹੋਵੇਗਾ | ਲੰਘੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿਚ ਸਵੇਰ ਵੇਲੇ ਧੁੰਦ ਛਾਈ ਰਹੀ | ਜ਼ਿਲ੍ਹਾ ਅੰਮਿ੍ਤਸਰ, ਗੁਰਦਾਸਪੁਰ ਅਤੇ ਤਰਨ ਤਾਰਨ ਵਿਚ ਸੰਘਣੀ ਤੋਂ ਜ਼ਿਆਦਾ ਸੰਘਣੀ ਧੁੰਦ ਪਈ | ਰਾਤ ਦਾ ਤਾਪਮਾਨ 14 ਡਿਗਰੀ ਤੱਕ ਪਹੁੰਚਣ ਦੇ ਬਾਵਜੂਦ ਰਾਤਾਂ ਠੰਢੀਆਂ ਬੀਤ ਰਹੀਆਂ ਹਨ | ਸੂਬੇ 'ਚ ਰਾਤ ਦਾ ਘੱਟੋ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਗੁਰਦਾਸਪੁਰ ਵਿਚ ਦਰਜ ਕੀਤਾ ਗਿਆ, ਜਦੋਂਕਿ ਅੰਮਿ੍ਤਸਰ 'ਚ 10.4 ਡਿਗਰੀ ਸੈਲਸੀਅਸ, ਫ਼ਿਰੋਜਪੁਰ 'ਚ 10.5 ਡਿਗਰੀ, ਬਠਿੰਡਾ 'ਚ 11 ਡਿਗਰੀ, ਹੁਸ਼ਿਆਰਪੁਰ 'ਚ 11.1 ਡਿਗਰੀ, ਰੂਪਨਗਰ 'ਚ 13.2 ਡਿਗਰੀ, ਸ਼ਹੀਦ ਭਗਤ ਸਿੰਘ ਨਗਰ 'ਚ 13.5 ਡਿਗਰੀ ਅਤੇ ਪਟਿਆਲਾ ਵਿਚ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਰਾਜਧਾਨੀ ਚੰਡੀਗੜ੍ਹ 'ਚ ਦਿਨ ਦਾ ਤਾਪਮਾਨ 27.8 ਅਤੇ ਰਾਤ ਦਾ ਤਾਪਮਾਨ 13.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਗੁਆਂਢੀ ਸੂਬੇ ਹਰਿਆਣਾ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 31 ਅਤੇ ਰਾਤ ਦਾ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਿਹਾ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਨਗਰ ਕੌਂਸਲ ਨੇ ਖ਼ਤਰਨਾਕ ਉਦਯੋਗਿਕ ਵੇਸਟ ਖੁੱਲ੍ਹੇ 'ਚ ਸੁੱਟਣ 'ਤੇ ਅਲਜਰ ਮੈਡੀਕਲ ਸਿਸਟਮ ਨੂੰ ਲਗਾਇਆ 3 ਲੱਖ... ਅਗਲੀ ਖ਼ਬਰ ਯੁਵਕ ਕਲੱਬ ਪਾਲਿਸੀ-2025 ਤਹਿਤ ਹੋਵੇਗੀ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ <br/>
Ad Position 24