19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਡੇਰਾਬੱਸੀ ਨਗਰ ਕੌਂਸਲ ਨੇ ਖ਼ਤਰਨਾਕ ਉਦਯੋਗਿਕ ਵੇਸਟ ਖੁੱਲ੍ਹੇ 'ਚ ਸੁੱਟਣ 'ਤੇ ਅਲਜਰ ਮੈਡੀਕਲ ਸਿਸਟਮ ਨੂੰ ਲਗਾਇਆ 3 ਲੱਖ ਰੁਪਏ ਦਾ ਜੁਰਮਾਨਾ <br/>

Ad Position 21
No active advertisement
ਅਜੀਤ ਡੈਸਕ 26-02-2026
ਡੇਰਾਬੱਸੀ, 25 ਫਰਵਰੀ (ਰਣਬੀਰ ਸਿੰਘ ਪੜ੍ਹੀ)-ਨਗਰ ਕੌਂਸਲ ਡੇਰਾਬੱਸੀ ਵਲੋਂ ਮੁਬਾਰਕਪੁਰ ਰੋਡ 'ਤੇ ਸਥਿਤ ਅਲੇਜਰ ਮੈਡੀਕਲ ਸਿਸਟਮ ਨੂੰ ਖ਼ਤਰਨਾਕ ਉਦਯੋਗਿਕ ਵੇਸਟ ਖੁੱਲ੍ਹੇ 'ਚ ਸੁੱਟਣ ਦੇ ਦੋਸ਼ ਹੇਠ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ | ਨਗਰ ਕੌਂਸਲ ਵਲੋਂ 24 ਫਰਵਰੀ ਨੂੰ ਜਾਰੀ ਨੋਟਿਸ ਅਨੁਸਾਰ ਕੌਂਸਲ ਦੀ ਹਦੂਦ ਅੰਦਰ ਪੈਂਦੇ ਇਕ ਖਾਲੀ ਪਲਾਟ 'ਚ ਫੈਕਟਰੀ ਵਲੋਂ ਲੰਮੇ ਸਮੇਂ ਤੋਂ ਹੈਜ਼ਰਡਸ ਵੇਸਟ ਸੁੱਟਿਆ ਜਾ ਰਿਹਾ ਸੀ | ਕੌਂਸਲ ਦਾ ਕਹਿਣਾ ਹੈ ਕਿ ਇਸ ਬਾਰੇ ਨਾ ਤਾਂ ਪਹਿਲਾਂ ਕੋਈ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਕਾਨੂੰਨੀ ਤਰੀਕੇ ਨਾਲ ਇਸ ਦੇ ਨਿਪਟਾਰੇ ਦੀ ਵਿਵਸਥਾ ਕੀਤੀ ਗਈ | ਕੌਂਸਲ ਅਧਿਕਾਰੀਆਂ ਮੁਤਾਬਿਕ ਫੈਕਟਰੀ ਤੋਂ ਨਿਕਲਣ ਵਾਲਾ ਖ਼ਤਰਨਾਕ ਕਚਰਾ ਖੁੱਲ੍ਹੀ ਥਾਂ 'ਤੇ ਸੁੱਟਣ ਨਾਲ ਇਲਾਕੇ 'ਚ ਗੰਦਗੀ ਅਤੇ ਪ੍ਰਦੂਸ਼ਣ ਫੈਲ ਰਿਹਾ ਹੈ, ਜਿਸ ਨਾਲ ਵਾਤਾਵਰਨ ਸਮੇਤ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਹੋ ਰਿਹਾ ਹੈ | ਇਹ ਕਾਰਵਾਈ 2016 ਦੇ ਸੰਬੰਧਿਤ ਨਿਯਮਾਂ ਦੀ ਉਲੰਘਣਾ ਮੰਨੀ ਗਈ ਹੈ | ਨਗਰ ਕੌਂਸਲ ਵਲੋਂ ਜਾਰੀ ਨੋਟਿਸ 'ਚ ਫੈਕਟਰੀ ਪ੍ਰਬੰਧਕਾਂ ਨੂੰ 3 ਲੱਖ ਰੁ. ਦਾ ਚਲਾਨ ਨਗਰ ਕੌਂਸਲ ਦੇ ਖਾਤੇ 'ਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਅਤੇ ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਜੁਰਮਾਨਾ ਅਦਾ ਨਾ ਕੀਤਾ ਗਿਆ ਤਾਂ ਫੈਕਟਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੇ ਸਾਰੇ ਹਰਜੇ-ਖ਼ਰਚੇ ਦੀ ਜ਼ਿੰਮੇਵਾਰੀ ਸੰਬੰਧਿਤ ਫੈਕਟਰੀ ਪ੍ਰਬੰਧਕਾਂ ਦੀ ਹੋਵੇਗੀ | ਨਗਰ ਕੌਂਸਲ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ 'ਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ਖ਼ਿਲਾਫ਼ ਭਵਿੱਖ 'ਚ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਉੱਧਰ ਫੈਕਟਰੀ ਦੇ ਮਾਲਕ ਸੁਰੇਸ਼ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫੈਕਟਰੀ 'ਚੋਂ ਇਕ ਵੈਂਡਰ ਕਚਰਾ ਚੁੱਕਦਾ ਹੁੰਦਾ ਸੀ, ਪਰ ਮੌਕੇ ਤੋਂ ਮਿਲਿਆ ਖ਼ਤਰਨਾਕ ਵੇਸਟ ਉਨ੍ਹਾਂ ਦੀ ਕੰਪਨੀ ਦਾ ਨਹੀਂ ਹੈ, ਸਗੋਂ ਵੈਂਡਰ ਨੇ ਕਿਧਰੋਂ ਹੋਰ ਪਾਸਿਓਾ ਇਹ ਵੇਸਟ ਚੁੱਕ ਕੇ ਉਨ੍ਹਾਂ ਦੀ ਫੈਕਟਰੀ ਦੇ ਵੇਸਟ ਨਾਲ ਮਿਲਾ ਕੇ ਸੁੱਟਿਆ ਹੈ | ਫੈਕਟਰੀ ਵਲੋਂ ਇਸ ਬਾਰੇ ਆਪਣਾ ਲਿਖਤੀ ਪੱਖ ਨਗਰ ਕੌਂਸਲ ਨੂੰ ਭੇਜਿਆ ਜਾ ਰਿਹਾ ਹੈ | ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਖ਼ਤਰਨਾਕ ਵੇਸਟ ਨੂੰ ਲੈ ਕੇ ਅਲੱਗ ਤੋਂ ਕਾਰਵਾਈ ਕੀਤੀ ਜਾਣੀ ਬਾਕੀ ਹੈ | ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੀਰਵਾਰ ਨੂੰ ਅਲੱਗ ਤੋਂ ਮੌਕਾ ਦਾ ਮੁਆਇਨਾ ਕਰੇਗੀ, ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੁਲਵੰਤ ਸਿੰਘ 'ਆਪ' ਦੇ ਬੀ. ਸੀ. ਵਿੰਗ ਦੇ ਹਲਕਾ ਕੋਆਰਡੀਨੇਟਰ ਨਿਯੁਕਤ <br/> ਅਗਲੀ ਖ਼ਬਰ ਪੰਜਾਬ 'ਚ ਕਈ ਇਲਾਕਿਆਂ 'ਚ ਸਵੇਰ ਵੇਲੇ ਪੈ ਰਹੀ ਹੈ ਸੰਘਣੀ ਧੁੰਦ <br/>
Ad Position 24