19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ <br/>

Ad Position 21
No active advertisement
ਅਜੀਤ ਡੈਸਕ 26-02-2026
ਐੱਸ. ਏ. ਐੱਸ. ਨਗਰ, 25 ਫਰਵਰੀ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਮੁਹਾਲੀ ਵਲੋਂ ਅੱਜ 26 ਫਰਵਰੀ ਨੂੰ ਓਰੀਅਨ ਐਜੂਕੇਸ਼ਨਲ ਸੁਸਾਇਟੀ ਐੱਚ. ਡੀ. ਐੱਫ. ਸੀ. ਬੈਂਕ ਹਾਊਸ ਪਹਿਲੀ ਮੰਜ਼ਿਲ ਟਾਵਰ ਨੰ. 2 ਪਲਾਟ ਨੰ. 1-15 ਸੈਕਟਰ-101 ਅਲਫਾ ਆਈ. ਟੀ. ਸਿਟੀ ਮੁਹਾਲੀ ਵਿਖੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਪਲੇਸਮੈਂਟ ਕੈਂਪ-ਕਮ-ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ 'ਚ ਡਿਜ਼ੀਟੈੱਕ ਕਾਲ ਸਿਸਟਮ ਪ੍ਰਾ. ਲਿ., ਅਸ਼ਾ ਐਕਸਕਲੂਸ਼ਿਵ ਐੱਲ. ਐੱਲ. ਪੀ., ਡੀ-ਮਾਰਟ, ਆਰ. ਐੱਸ. ਮੈਨਪਾਵਰ ਪ੍ਰੋਵਾਈਡਰ, ਜ਼ਿਕਿਤਸਾ ਹੈਲਥਕੇਅਰ ਲਿ., ਫਲਿੱਪਕਾਰਟ ਹੋਲਸੇਲ, ਆਈ-ਪ੍ਰੋਸੈੱਸ, ਟਾਟਾ ਟ੍ਰੇਂਟ-ਵੇਸਟਸਾਈਡ, ਕਿਊਰੇਜਰਜ਼ ਦਾ ਕੇਅਰ ਗਿਵਰਜ਼ ਅਤੇ ਅਨਪੋਡ ਆਦਿ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਚੈਟ ਪ੍ਰੋਸੈੱਸ ਐਗਜ਼ੀਕਿਊਟਿਵ (ਰਾਤ ਦੀ ਸ਼ਿਫਟ), ਟੈਲੀ-ਕਾਲਿੰਗ ਐਗਜ਼ੀਕਿਊਟਿਵ (ਹਿੰਦੀ/ਪੰਜਾਬੀ), ਕੈਸ਼ੀਅਰ, ਪੈਕਰ, ਸੇਲਜ਼ ਐਸੋਸੀਏਟ, ਗਡਾਊਨ ਸਹਾਇਕ, ਡੀ. ਈ. ਓ., ਟੈਲੀ-ਕਾਲਰ ਤੇ ਬਿਜ਼ਨੈੱਸ ਡਿਵੈਲਪਮੈਂਟ ਐਸੋਸੀਏਟ (ਬੀ. ਡੀ. ਏ.) ਆਦਿ ਅਸਾਮੀਆਂ, ਜਦਕਿ ਸਾਫਟਵੇਅਰ ਡਿਵੈਲਪਰ ਪਾਇਥਨ ਕੰਪਨੀਆਂ ਵਲੋਂ ਚੈਟ ਪ੍ਰੋਸੈੱਸ ਐਗਜ਼ੀਕਿਊਟਿਵ (ਰਾਤ ਦੀ ਡਿਊਟੀ), ਟੈਲੀ ਕਾਲਿੰਗ ਐਗਜ਼ੀਕਿਊਟਿਵ (ਹਿੰਦੀ, ਪੰਜਾਬੀ), ਕੈਸ਼ੀਅਰ, ਪੈਕਰ, ਸੈੱਲਜ਼ ਐਸੋਸੀਏਟ, ਗੋਦਾਮ ਸਹਾਇਕ, ਡਾਟਾ ਐਂਟਰੀ ਆਪ੍ਰੇਟਰ, ਟੈਲੀ ਕਾਲਰ, ਬਿਜ਼ਨੈੱਸ ਡਿਵੈਲਪਮੈਂਟ ਐਸੋਸੀਏਟ, ਸਾਫਟਵੇਅਰ ਡਿਵੈਲਪਰ ਪਾਈਥਨ ਆਦਿ ਅਸਾਮੀਆਂ ਲਈ 12ਵੀਂ, ਗ੍ਰੈਜੂਏਸ਼ਨ, ਏ. ਐੱਨ. ਐੱਮ., ਜੀ. ਐੱਨ. ਐੱਮ, ਬੀ. ਐੱਸ. ਸੀ. ਨਰਸਿੰਗ ਐਂਡ ਕੁਆਲੀਫਾਈਡ ਜੀ. ਡੀ. ਏ. ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਨੌਕਰੀ ਲਈ ਚੁਣੇ ਗਏ ਉਮੀਦਵਾਰਾਂ ਨੂੰ ਤਨਖਾਹ ਕੰਪਨੀ ਦੇ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ, ਜਦਕਿ ਉਨ੍ਹਾਂ ਦੇ ਕੰਮ ਕਰਨ ਦਾ ਸਥਾਨ ਮੁਹਾਲੀ ਹੋਵੇਗਾ | ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਮੌਕੇ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫ਼ਿਕੇਟ, ਉਨ੍ਹਾਂ ਦੀਆਂ ਫੋਟੋ ਕਾਪੀਆਂ ਤੇ ਰਿਜ਼ੀਊਮ ਨਾਲ ਲੈ ਕੇ ਆਉਣ ਨੂੰ ਯਕੀਨੀ ਬਣਾਉਣ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪਲੇਸਮੈਂਟ ਕੈਂਪ ਲਈ ਕੋਈ ਟੀ. ਏ./ਡੀ. ਏ. ਨਹੀਂ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਭਾਰਤ ਦੀ ਪਹਿਲੀ ਪ੍ਰੋਫੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਮੁਕੰਮਲ... ਅਗਲੀ ਖ਼ਬਰ ਇਤਿਹਾਸਕ ਕਸਬਾ ਖਿਜ਼ਰਾਬਾਦ ਵਿਖੇ ਸਾਲਾਨਾ ਹੋਲੇ-ਮਹੱਲੇ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ <br/>
Ad Position 24