19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਆਨਲਾਈਨ ਨਿਵੇਸ਼ ਸਕੀਮ ਦਾ ਝਾਂਸਾ ਦੇ ਕੇ 1.30 ਕਰੋੜ ਰੁਪਏ ਤੋਂ ਵੱਧ ਦੀ ਮਾਰੀ ਠੱਗੀ <br/>

Ad Position 21
No active advertisement
ਅਜੀਤ ਡੈਸਕ 26-02-2026
ਐੱਸ. ਏ. ਐੱਸ. ਨਗਰ, 25 ਫਰਵਰੀ (ਕਪਿਲ ਵਧਵਾ)-ਆਨਲਾਈਨ ਨਿਵੇਸ਼ ਰਾਹੀਂ ਵੱਡੇ ਮੁਨਾਫ਼ੇ ਦਾ ਲਾਲਚ ਦੇ ਕੇ ਇਕ ਵਿਅਕਤੀ ਨਾਲ 1,30,74,645 ਰੁ. ਦੀ ਵੱਡੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਦਰਜ ਐੱਫ. ਆਈ. ਆਰ. ਅਨੁਸਾਰ ਸ਼ਿਕਾਇਤਕਰਤਾ ਨੇ 2 ਸਤੰਬਰ 2025 ਨੂੰ ਨੈਸ਼ਨਲ ਸਾਇਬਰ ਕ੍ਰਾਈਮ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ ਸੀ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਵਟਸਐਪ ਰਾਹੀਂ ਸੰਪਰਕ ਕਰਕੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਸ਼ੇਅਰ ਮਾਰਕੀਟ ਅਤੇ ਆਨਲਾਈਨ ਟ੍ਰੇਡਿੰਗ ਵਿਚ ਵੱਡੇ ਮੁਨਾਫ਼ੇ ਦਾ ਭਰੋਸਾ ਦਿਵਾਇਆ | ਸ਼ੁਰੂਆਤੀ ਦੌਰ ਵਿਚ ਛੋਟੀ ਰਕਮ ਲਗਵਾ ਕੇ ਨਕਲੀ ਲਾਭ ਦਰਸਾਇਆ ਗਿਆ, ਜਿਸ ਨਾਲ ਸ਼ਿਕਾਇਤਕਰਤਾ ਦਾ ਮੁਲਜ਼ਮਾਂ 'ਤੇ ਭਰੋਸਾ ਬਣ ਗਿਆ | ਬਾਅਦ 'ਚ ਵੱਖ-ਵੱਖ ਤਰੀਕਾਂ 'ਤੇ ਵੱਡੀਆਂ ਰਕਮਾਂ ਕਈ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਵਾਈਆਂ ਗਈਆਂ | ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਕਮ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਖੁੱਲ੍ਹੇ ਖਾਤਿਆਂ 'ਚ ਭੇਜੀ ਗਈ ਹੈ | ਇਨ੍ਹਾਂ 'ਚ ਮੇਰਠ, ਕੋਚੀ, ਕਲਕੱਤਾ, ਬੰਗਲੌਰ, ਅਜਮੇਰ, ਰਾਜਕੋਟ, ਊਧਮ ਸਿੰਘ ਨਗਰ ਅਤੇ ਗੌਤਮ ਬੁੱਧ ਨਗਰ ਸਮੇਤ ਹੋਰ ਥਾਵਾਂ ਦੇ ਬੈਂਕ ਖਾਤੇ ਸ਼ਾਮਿਲ ਹਨ | ਕਈ ਖਾਤੇ ਨਿੱਜੀ ਫਰਮਾਂ ਅਤੇ ਪ੍ਰੋਪਰਾਈਟਰਸ਼ਿਪ ਦੇ ਨਾਂਅ 'ਤੇ ਖੁੱਲ੍ਹੇ ਹੋਏ ਦੱਸੇ ਜਾ ਰਹੇ ਹਨ | ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਵਲੋਂ ਕਦੇ ਕੇ. ਆਈ. ਸੀ. ਅੱਪਡੇਟ ਕਰਨ, ਕਦੇ ਪ੍ਰੀਮੀਅਮ ਮੈਂਬਰਸ਼ਿਪ ਅਤੇ ਕਦੇ ਟੈਕਸ ਕਲੀਅਰੈਂਸ ਦੇ ਨਾਂਅ 'ਤੇ ਹੋਰ ਰਕਮ ਜਮ੍ਹਾਂ ਕਰਵਾਈ ਗਈ | ਕੁੱਲ ਮਿਲਾ ਕੇ ਵੱਖ-ਵੱਖ ਤਰੀਕਾਂ ਵਿਚ 50 ਹਜ਼ਾਰ ਤੋਂ ਲੈ ਕੇ 17 ਲੱਖ ਰੁ. ਤੱਕ ਦੀਆਂ ਕਈ ਟਰਾਂਸਜੈਕਸ਼ਨਾਂ ਕੀਤੀਆਂ ਗਈਆਂ | ਸ਼ਿਕਾਇਤਕਰਤਾ ਨੂੰ ਜਦੋਂ ਸ਼ੱਕ ਹੋਇਆ ਤਾਂ ਉਸ ਨੇ ਆਪਣੀ ਰਕਮ ਵਾਪਸ ਮੰਗੀ, ਪਰ ਮੁਲਜ਼ਮਾਂ ਵਲੋਂ ਹੋਰ ਪੈਸੇ ਦੀ ਮੰਗ ਕੀਤੀ ਗਈ | ਇਸ ਤੋਂ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਸ ਨਾਲ ਠੱਗੀ ਹੋ ਚੁੱਕੀ ਹੈ | ਪੁਲਿਸ ਨੇ ਧਾਰਾ 318 (4) ਤੇ 61 (2) ਆਈ. ਟੀ. ਐਕਟ ਸਮੇਤ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਕ ਖਾਤਿਆਂ ਦੀ ਜਾਣਕਾਰੀ ਇਕੱਠੀ ਕਰਕੇ ਮਨੀ ਟ੍ਰੇਲ ਖੰਗਾਲੀ ਜਾ ਰਹੀ ਹੈ ਅਤੇ ਸੰਬੰਧਿਤ ਰਾਜਾਂ ਦੀ ਪੁਲਿਸ ਨਾਲ ਵੀ ਸਹਿਯੋਗ ਕੀਤਾ ਜਾ ਰਿਹਾ ਹੈ | ਸਾਇਬਰ ਸੈੱਲ ਵਲੋਂ ਸ਼ੱਕੀ ਮੋਬਾਈਲ ਨੰਬਰਾਂ ਅਤੇ ਆਈ. ਪੀ. ਐੱਡਰੈੱਸ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਨਲਾਈਨ ਨਿਵੇਸ਼ ਜਾਂ ਟ੍ਰੇਡਿੰਗ ਦੇ ਨਾਂਅ 'ਤੇ ਅਣਜਾਣ ਵਿਅਕਤੀਆਂ ਦੇ ਝਾਂਸੇ 'ਚ ਨਾ ਆਉਣ ਅਤੇ ਕਿਸੇ ਵੀ ਲਿੰਕ ਜਾਂ ਐਪ 'ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਪੂਰੀ ਤਸਦੀਕ ਕਰ ਲੈਣ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਨੇ ਮੀਟਿੰਗ ਸੱਦ ਕੇ ਪਾਰਟੀ ਵਰਕਰਾਂ ਨੂੰ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਸੰਬੰਧੀ ਕੀਤਾ ਲਾਮਬੰਦ... ਅਗਲੀ ਖ਼ਬਰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪ੍ਰਬੰਧਾਂ ਨੂੰ ਲੈ ਕੇ ਡੀ. ਸੀ. ਵਲੋਂ ਸੀ. ਏ. ਗਮਾਡਾ ਤੇ ਐੱਸ. ਐੱਸ. ਪੀ. ਨ...
Ad Position 24