03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਫ਼ੌਜੀ ਅਤੇ ਉਸ ਦੀ ਪਤਨੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਮਾਂ-ਪੁੱਤਰ ਖ਼ਿਲਾਫ਼ ਮਾਮਲਾ ਦਰਜ ਪੁਲਿਸ ਨੇ ਹਮਲਾਵਰ ਨੂੰ ਕੀਤਾ ਕਾਬੂ <br/>

Ad Position 21
No active advertisement
ਅਜੀਤ ਡੈਸਕ 03-03-2026
ਡੇਰਾਬੱਸੀ, 2 ਮਾਰਚ (ਗੁਰਮੀਤ ਸਿੰਘ)-ਡੇਰਾਬੱਸੀ ਦੇ ਬੱਸ ਸਟੈਂਡ 'ਤੇ ਪਤਨੀ ਅਤੇ ਬੱਚੇ ਨਾਲ ਜਾਂਦੇ ਫ਼ੌਜੀ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ 'ਚ ਇਕ ਨੌਜਵਾਨ ਅਤੇ ਉਸ ਦੀ ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮ ਦੀ ਪਛਾਣ 24 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਭਾਂਖਰਪੁਰ ਦੇ ਰੂਪ 'ਚ ਹੋਈ ਹੈ | ਥਾਣਾ ਮੁਖੀ ਡੇਰਾਬੱਸੀ ਸੁਮੀਤ ਮੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੂਲ ਵਾਸੀ ਐਸ ਕਿ੍ਸ਼ਨਾ ਰੈਡੀ ਪੁੱਤਰ ਐਸ ਲਕਸਮੀ ਨਾਰਾਇਣ ਰੈਡੀ ਵਾਸੀ ਓੜੀਸਾ ਤੇ ਹਾਲ ਵਾਸੀ ਵਾਸ ਅਸਲ੍ਹਾ ਡਿੱਪੂ ਦੱਪਰ ਵਿਖੇ ਰਹਿੰਦਾ ਹੈ, ਜੋ ਕਿ ਇੰਡੀਅਨ ਆਰਮੀ 'ਚ ਬਤੌਰ ਸਿਪਾਹੀ ਤਾਇਨਾਤ ਹੈ | ਬੀਤੀ ਸ਼ਾਮ ਉਹ ਆਪਣੀ ਪਤਨੀ ਤਪਸਵੀਨੀ ਜੈਨਾ ਨਾਲ ਡੇਰਾਬੱਸੀ ਮਾਰਕੀਟ ਵਿਖੇ ਆਇਆ ਸੀ ਅਤੇ ਇਸ ਦੌਰਾਨ ਜਦੋਂ ਉਹ ਆਪਣੀ ਪਤਨੀ ਨਾਲ ਮੁੱਖ ਸੜਕ ਕਿਨਾਰੇ ਪੈਦਲ ਜਾ ਰਹੇ ਸਨ ਤਾਂ ਪਿੱਛੋਂ ਆਈ ਕਾਰ ਦੇ ਚਾਲਕ ਨੇ ਉਨ੍ਹਾਂ ਦੇ ਅੱਗੇ ਕਾਰ ਘੁੰਮਾ ਕੇ ਲਗਾ ਦਿੱਤੀ | ਫ਼ੌਜੀ ਮੁਤਾਬਿਕ ਕਾਰ ਚਾਲਕ ਨੇ ਬਿਨਾਂ ਗੱਲ ਕੀਤੇ ਉਨ੍ਹਾਂ ਅੱਗੇ ਗੱਡੀ ਲਗਾ ਦਿੱਤੀ ਅਤੇ ਕਾਰ 'ਚੋਂ ਉਤਰ ਕੇ ਉਨ੍ਹਾਂ ਖਹਿਬੜਨਾ ਸ਼ੁਰੂ ਕਰ ਦਿੱਤਾ ਅਤੇ ਫ਼ਿਰ ਉਸ ਨਾਲ ਕੁੱਟਮਾਰ ਕੀਤੀ | ਫ਼ੌਜੀ ਮੁਤਾਬਿਕ ਹਮਲਾਵਰ ਨੇ ਆਪਣੇ ਹੱਥ 'ਚ ਪਾਏ ਕੜੇ ਦਾ ਵਾਰ ਉਸ ਦੇ ਸਿਰ ਅਤੇ ਮੱਥੇ 'ਤੇ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ | ਉਕਤ ਹਮਲਾਵਰ ਤੋਂ ਛੁਡਵਾਉਣ ਲਈ ਜਦੋਂ ਫ਼ੌਜੀ ਦੀ ਪਤਨੀ ਅੱਗੇ ਆਈ ਤਾਂ ਹਮਲਾਵਰ ਨਾਲ ਮੌਜੂਦ ਉਸ ਦੀ ਮਾਤਾ ਨੇ ਉਸ ਨੂੰ ਧੱਕੇ ਮਾਰੇ ਅਤੇ ਉਸ ਨਾਲ ਕੁੱਟਮਾਰ ਕੀਤੀ | ਫ਼ੌਜੀ ਨੇ ਦੋਸ਼ ਲਗਾਇਆ ਕਿ ਹਮਲੇ 'ਚ ਉਸ ਦੀ ਪਤਨੀ ਅਤੇ 2 ਸਾਲ ਦੀ ਬੱਚੀ ਦੇ ਵੀ ਸੱਟ ਲੱਗੀ | ਇਸੇ ਦੌਰਾਨ ਮੌਕੇ 'ਤੇ ਇਕੱਤਰ ਹੋਏ ਲੋਕਾਂ ਨੂੰ ਦੇਖ ਕੇ ਹਮਲਾਵਰ ਆਪਣੀ ਗੱਡੀ 'ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਜ਼ਖ਼ਮੀ ਦੀ ਸ਼ਿਕਾਇਤ 'ਤੇ ਉਕਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ, ਜਿਸ ਨੂੰ ਅੱਜ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਮੌਕੇ 'ਤੇ ਮੌਜੂਦ ਘਟਨਾ ਦੀ ਲੋਕਾਂ ਵਲੋਂ ਫੋਟੋ ਵੀ ਖਿੱਚ ਲਈ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਨਾਇਬ ਸਿੰਘ ਸੈਣੀ ਨੇ ਬਤੌਰ ਵਿੱਤ ਮੰਤਰੀ ਸਦਨ 'ਚ ਪੇਸ਼ ਕੀਤਾ 2026-27 ਦਾ ਬਜਟ <br/> ਅਗਲੀ ਖ਼ਬਰ ਕੇਂਦਰ ਸਰਕਾਰ ਪਟਿਆਲਾ ਵਿਖੇ ਪ੍ਰਮਾਣੂ ਪਾਵਰ ਪਲਾਂਟ ਲਗਾਉਣ ਬਾਰੇ ਮੁੜ ਤੋਂ ਕਰੇਗੀ ਵਿਚਾਰ-ਕੇਂਦਰੀ ਰਾਜ ਮੰਤਰੀ ਡਾ. ਜਤਿੰ...
Ad Position 24
No active advertisement