19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜੁਆਇੰਟ ਐਕਸ਼ਨ ਕਮੇਟੀ ਖਰੜ ਵਲੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਵਿਰੁੱਧ ਰੋਸ ਮੁਜ਼ਾਹਰਾ <br/>

Ad Position 21
No active advertisement
ਅਜੀਤ ਡੈਸਕ 07-03-2026
ਖਰੜ, 6 ਮਾਰਚ (ਜੰਡਪੁਰੀ)-ਜੁਆਇੰਟ ਐਕਸ਼ਨ ਕਮੇਟੀ ਖਰੜ ਵਲੋਂ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਰਡਿਆਲਾ ਦੀ ਅਗਵਾਈ ਹੇਠ ਸਥਾਨਕ ਬਿਜਲੀ ਬੋਰਡ ਦੀ ਪ੍ਰਾਪਰਟੀ 'ਤੇ ਕਲੋਨਾਈਜ਼ਰਾਂ ਵਲੋਂ ਨਾਜਾਇਜ਼ ਕਬਜ਼ਾ ਕੀਤੇ ਜਾਣ, ਜਥੇਬੰਦੀ ਦੇ ਆਗੂਆਂ ਖ਼ਿਲਾਫ਼ ਬਦਲੇ ਦੀ ਭਾਵਨਾ ਤਹਿਤ ਦਫ਼ਤਰੀ ਆਰਡਰ ਜਾਰੀ ਕਰਨ ਅਤੇ ਮੁਲਾਜ਼ਮਾਂ ਦੇ ਰਹਿੰਦੇ ਮਸਲੇ ਹੱਲ ਨਾ ਕਰਨ ਦੇ ਰੋਸ ਵਜੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਵਿਰੁੱਧ ਜਬਰਦਸਤ ਮੁਜ਼ਾਹਰਾ ਕੀਤਾ ਗਿਆ | ਇਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਦੇ ਆਗੂ ਸੁਖਵਿੰਦਰ ਸਿੰਘ ਦੁੱਮਣਾ, ਵਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਐੱਮ. ਐੱਸ. ਯੂ. ਪੰਜਾਬ, ਸੁਰਮੁੱਖ ਸਿੰਘ ਜ਼ੋਨ ਪ੍ਰਧਾਨ ਈਸਟ ਜ਼ੋਨ ਮੁਹਾਲੀ, ਬਲਵਿੰਦਰ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸਕੱਤਰ ਪੈਨਸ਼ਨਰ ਐਸੋਸੀਏਸ਼ਨ, ਸਵਰਨਜੀਤ ਸਿੰਘ ਕਨਵੀਨਰ ਪੈਨਸ਼ਨਰ ਜੁਆਇੰਟ ਐਕਸ਼ਨ ਕਮੇਟੀ, ਬਲਜਿੰਦਰ ਸਿੰਘ ਸਰਕਲ ਸਕੱਤਰ, ਧਰਮਪਾਲ ਗੁਪਤਾ ਸਰਕਲ ਮੀਤ ਪ੍ਰਧਾਨ, ਸੁਰਿੰਦਰ ਕੁਮਾਰ ਸ਼ਰਮਾ ਡਵੀਜ਼ਨ ਪ੍ਰਧਾਨ ਕੁਰਾਲੀ, ਰਮੇਸ਼ ਕੁਮਾਰ ਪੈਨਸ਼ਨਰ ਆਗੂ, ਸੁਰਿੰਦਰ ਕੁਮਾਰ ਜੋਸ਼ੀ ਪੈਨਸ਼ਨਰ ਆਗੂ, ਸਿਮਰਪ੍ਰੀਤ ਸਿੰਘ ਡਵੀਜ਼ਨ ਪ੍ਰਧਾਨ ਐੱਮ. ਐੱਸ. ਯੂ ਅਤੇ ਯੋਗਰਾਜ ਸਿੰਘ ਜ਼ੋਨ ਆਗੂ ਨੇ ਕਿਹਾ ਕਿ ਵਧੀਕ ਨਿਗਰਾਨ ਇੰਜੀਨੀਅਰ ਖਰੜ ਨੂੰ ਜਥੇਬੰਦੀ ਵਲੋਂ ਵਾਰ-ਵਾਰ ਮੀਟਿੰਗਾਂ ਕਰਕੇ ਜਾਣੂ ਕਰਵਾਇਆ ਗਿਆ ਸੀ ਕਿ ਕਲੋਨਾਈਜ਼ਰਾਂ ਵਲੋਂ ਬਿਜਲੀ ਬੋਰਡ ਦੀ ਪ੍ਰਾਪਰਟੀ 'ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਪਾਸੇ ਬਿਜਲੀ ਬੋਰਡ ਦਾ ਮੁੱਖ ਰਸਤਾ ਹੈ, ਉਸ ਪਾਸੇ ਵੱਲ ਕਲੋਨਾਈਜ਼ਰ ਵਲੋਂ ਆਪਣੇ ਫਲੈਟਾਂ ਦਾ ਮੁੱਖ ਗੇਟ ਰੱਖਿਆ ਗਿਆ ਹੈ, ਪ੍ਰੰਤੂ ਅਧਿਕਾਰੀਆਂ ਵਲੋਂ ਇਸ ਪਾਸੇ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਗਿਆ, ਸਗੋਂ ਬਦਲਾਖੋਰੀ ਦੀ ਨੀਤੀ ਤਹਿਤ ਜਥੇਬੰਦੀ ਦੇ ਆਗੂਆਂ ਖ਼ਿਲਾਫ਼ ਦਫ਼ਤਰੀ ਆਰਡਰ ਜਾਰੀ ਕਰ ਦਿੱਤੇ ਗਏ | ਉਨਾਂ ਕਿਹਾ ਕਿ ਸਰਕਾਰਾਂ ਨੂੰ ਮੁਲਾਜ਼ਮਾਂ ਦੀ ਗੱਲ ਸੁਣਨ ਦੇ ਨਾਲ ਹੀ ਵੱਧ ਤੋਂ ਵੱਧ ਨਵੀਂ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਬਿਜਲੀ ਬੋਰਡ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ | ਉਨ•ਾਂ ਕਿਹਾ ਕਿ ਬਿਜਲੀ ਬੋਰਡ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਵਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਲੋਨਾਈਜ਼ਰਾਂ ਨੂੰ ਬਿਜਲੀ ਬੋਰਡ ਦੀ ਪ੍ਰਾਪਰਟੀ 'ਤੇ ਨਾਜਾਇਜ਼ ਕਬਜ਼ਾ ਕਰਨ ਤੋਂ ਨਾ ਰੋਕਿਆ ਗਿਆ ਅਤੇ ਜਥੇਬੰਦੀ ਦੇ ਆਗੂਆਂ ਖ਼ਿਲਾਫ਼ ਜਾਰੀ ਦਫ਼ਤਰੀ ਆਰਡਰ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰਕਾਮ ਦੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ | ਇਸ ਰੋਸ ਮੁਜ਼ਾਹਰੇ ਨੂੰ ਸ਼ੇਰ ਸਿੰਘ ਪ੍ਰਧਾਨ ਸਿਟੀ-2, ਗੁਲਜਾਰ ਸਿੰਘ ਪ੍ਰਧਾਨ ਮੋਰਿੰਡਾ, ਜਰਨੈਲ ਸਿੰਘ ਪ੍ਰਧਾਨ ਸ/ਬ ਅਰਬਨ ਖਰੜ, ਹਰਜਿੰਦਰ ਸਿੰਘ ਪ੍ਰਧਾਨ ਮੋਰਿੰਡਾ, ਸੁਖਬੀਰ ਸਿੰਘ ਪ੍ਰਧਾਨ ਕੁਰਾਲੀ, ਭਾਗ ਸਿੰਘ ਪ੍ਰਧਾਨ ਮਾਜਰਾ, ਸਿਮਰਨਜੀਤ ਸਿੰਘ, ਗੋਪੀ ਚੰਦ, ਮਨਦੀਪ ਰੱਤੂ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਮਦਨ ਲਾਲ, ਯੋਗੇਸ਼ ਕੁਮਾਰ ਤੇ ਸ਼ਮਸ਼ੇਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਯੂ. ਪੀ. ਐਸ. ਸੀ ਸਿਵਲ ਸੇਵਾਵਾਂ ਪ੍ਰੀਖਿਆ 'ਚੋਂ ਨੀਰਜ ਤਰਾਰ ਨੇ ਆਲ ਇੰਡੀਆ ਰੈਂਕ 180 ਕੀਤਾ ਪ੍ਰਾਪਤ <br/> ਅਗਲੀ ਖ਼ਬਰ ਵਾਹਨਾਂ ਤੇ ਮੋਬਾਈਲਾਂ ਦੀ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 3 ਮੁਲਜ਼ਮ ਗਿ੍ਫ਼ਤਾਰ <br/>
Ad Position 24