ਚੰਡੀਗੜ੍ਹ, 6 ਮਾਰਚ (ਮਾਰਕੰਡਾ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਸੀਨੀਅਰ ਫੈਕਲਟੀ ਡਾ. ਦੇਵ ਰਾਜ ਦੇ ਪੁੱਤਰ ਨੀਰਜ ਤਰਾਰ ਨੇ ਯੂ. ਪੀ. ਐਸ. ਸੀ. ਸਿਵਲ ਸੇਵਾਵਾਂ ਪ੍ਰੀਖਿਆ 'ਚੋਂ ਆਲ ਇੰਡੀਆ ਰੈਂਕ 180 ਪ੍ਰਾਪਤ ਕੀਤਾ ਹੈ | ਇਹ ਸ਼ਾਨਦਾਰ ਪ੍ਰਾਪਤੀ ਪੂਰੀ ਸੰਸਥਾ ਲਈ ਬਹੁਤ ਖੁਸ਼ੀ ਤੇ ਮਾਣ ਦੀ ਗੱਲ ਹੈ | ਨੀਰਜ ਤਰਾਰ ਜੀ. ਐਮ. ਐਸ. ਐਸ. ਐਸ. 10 ਤੇ ਜੀ. ਐਮ. ਐਸ. ਐਸ. ਐਸ-16 ਚੰਡੀਗੜ੍ਹ ਤੋਂ ਸਕੂਲਿੰਗ ਤੇ ਐਨ. ਆਈ. ਟੀ. ਦਿੱਲੀ ਤੋਂ ਬੀ. ਟੈੱਕ ਕਰ ਰਹੇ ਹਨ |