19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੋਟਰਸਾਈਕਲ ਦੀ ਟੱਕਰ ਕਾਰਨ ਬਜ਼ੁਰਗ ਮਹਿਲਾ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 07-03-2026
ਜ਼ੀਰਕਪੁਰ, 6 ਮਾਰਚ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਬਜ਼ੁਰਗ ਔਰਤ ਦੀ ਮੌਤ ਦੇ ਮਾਮਲੇ 'ਚ ਇਕ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਔਰਤ ਦੀ ਪਛਾਣ ਨਰਿੰਦਰ ਕੌਰ (84) ਵਾਸੀ ਦਸਮੇਸ਼ ਕਾਲੋਨੀ ਜ਼ੀਰਕਪੁਰ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਮਿ੍ਤਕ ਔਰਤ ਦੀ ਧੀ ਰਜਿੰਦਰ ਕੌਰ ਨੇ ਦੱਸਿਆ ਕਿ ਹੋਲੀ ਤੋਂ ਇਕ ਦਿਨ ਪਹਿਲਾਂ ਸ਼ਾਮ ਦੇ 5.30 ਵਜੇ ਦੇ ਕਰੀਬ ਉਹ ਆਪਣੀ ਮਾਂ ਨਾਲ ਜ਼ੀਰਕਪੁਰ-ਪਟਿਆਲਾ ਰੋਡ 'ਤੇ ਏ. ਕੇ. ਐੱਸ. ਕਾਲੋਨੀ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਮੱਥਾ ਟੇਕਣ ਲਈ ਜਾ ਰਹੀ ਸੀ | ਇਸੇ ਦੌਰਾਨ ਜਦੋਂ ਉਹ ਸਲਿੱਪ ਰੋਡ 'ਤੇ ਅਗਰਵਾਲ ਸਵਿਟਸ ਦੇ ਸਾਹਮਣੇ ਪੁੱਜੀਆਂ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਅਣਪਛਾਤੇ ਮੋਟਰਸਾਈਕਲ ਚਾਲਕ ਨੇ ਉਸ ਦੀ ਮਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸਿਰ ਦੇ ਭਾਰ ਹੇਠ ਡਿੱਗ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ | ਇਸ ਹਾਦਸੇ 'ਚ ਮੋਟਰਸਾਈਕਲ ਚਾਲਕ ਵੀ ਡਿੱਗ ਗਿਆ | ਰਾਹਗੀਰਾਂ ਤੇ ਮੋਟਰਸਾਈਕਲ ਚਾਲਕ ਦੀ ਮਦਦ ਨਾਲ ਉਸ ਦੀ ਮਾਂ ਨੂੰ ਇਲਾਜ ਲਈ ਪਹਿਲਾਂ ਅਸ਼ੀਰਵਾਦ ਹਸਪਤਾਲ ਅਤੇ ਬਾਅਦ 'ਚ ਸੈਕਟਰ-21 ਪੰਚਕੂਲਾ ਦੇ ਐਲਕਮਿਸਟ ਹਸਪਤਾਲ ਵਿਖ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਨਰਿੰਦਰ ਕੌਰ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਉਸ ਦੀ ਮਾਂ ਨੂੰ ਅਸ਼ੀਰਵਾਦ ਹਸਪਤਾਲ ਵਿਖੇ ਦਾਖ਼ਲ ਕਰਵਾਉਣ ਤੋਂ ਬਾਅਦ ਮੌਕੇ ਤੋਂ ਚਲਾ ਗਿਆ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 45ਵਾਂ ਦਿਨ ਪੰਜਾਬ ਪੁਲਿਸ ਵਲੋਂ 400 ਥਾਵਾਂ 'ਤੇ ਛਾਪੇਮਾਰੀ ਤੇ 126 ਗਿ੍ਫ਼ਤਾਰ <br/> ਅਗਲੀ ਖ਼ਬਰ ਯੂ. ਪੀ. ਐਸ. ਸੀ ਸਿਵਲ ਸੇਵਾਵਾਂ ਪ੍ਰੀਖਿਆ 'ਚੋਂ ਨੀਰਜ ਤਰਾਰ ਨੇ ਆਲ ਇੰਡੀਆ ਰੈਂਕ 180 ਕੀਤਾ ਪ੍ਰਾਪਤ <br/>
Ad Position 24