18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬੀ ਸ਼ਾਰਟਹੈਂਡ ਸਿਖਲਾਈ ਲਈ 24 ਤੱਕ ਦਾਖ਼ਲੇ ਜਾਰੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 19-08-2026
ਐੱਸ. ਏ. ਐੱਸ. ਨਗਰ, 18 ਅਗਸਤ (ਪ੍ਰੋ. ਅਵਤਾਰ ਸਿੰਘ)-ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਸੈਸ਼ਨ 2026-27 ਲਈ ਪੰਜਾਬੀ ਸ਼ਾਰਟਹੈਂਡ ਦੀ ਮੁੱਢਲੀ ਸਿਖਲਾਈ, ਤੇਜ਼ ਗਤੀ ਤੇ ਅਧਿਐਨ ਤੇ ਅਧਿਆਪਨ ਦੀਆਂ ਕਲਾਸਾਂ ਲਈ ਨਵਾਂ ਦਾਖ਼ਲਾ ਹੋਣ ਜਾ ਰਿਹਾ ਹੈ। ਪੰਜਾਬੀ ਸ਼ਾਰਟਹੈਂਡ ਸਿੱਖਣ ਦੇ ਚਾਹਵਾਨ ਇਨ੍ਹਾਂ ਕਲਾਸਾਂ ‘ ਚ ਦਾਖ਼ਲਾ ਲੈ ਸਕਦੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਜਗਰੀਤ ਕੌਰ ਖੋਜ ਅਫ਼ਸਰ ਨੇ ਦੱਸਿਆ ਕਿ ਸੈਸ਼ਨ 2026-27 ਲਈ ਪੰਜਾਬੀ ਸ਼ਾਰਟਹੈਂਡ ਲਈ ਦਾਖ਼ਲ ਫਾਰਮ 24 ਅਗਸਤ ਤੱਕ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਸ਼ਾਰਟਹੈਂਡ ਲਈ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਰੱਖੀ ਗਈ ਹੈ। ਇਨ੍ਹਾਂ ਕਲਾਸਾਂ ਲਈ ਇੰਟਰਵਿਊ 25 ਅਗਸਤ ਨੂੰ ਸਵੇਰੇ 9.30 ਵਜੇ ਹੋਵੇਗੀ। ਇਸ ਦਿਨ ਉਮੀਦਵਾਰ ਸਹੀ ਸਮੇਂ ‘ਤੇ ਆਪਣੇ ਅਸਲ ਸਰਟੀਫਿਕੇਟਾਂ ਸਮੇਤ ਹਾਜ਼ਰ ਹੋਣ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਚਾਹਵਾਨ ਉਮੀਦਵਾਰ 24 ਅਗਸਤ ਤੱਕ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਫ਼ਤਰੀ ਸਮੇਂ ਦੌਰਾਨ ਦਫ਼ਤਰ ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਸੰਪਰਕ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਖਿਜ਼ਰਾਬਾਦ ਵਿਖੇ ਗੁਰਮਤਿ ਸਮਾਗਮ 21 ਤੋਂ ਅਗਲੀ ਖ਼ਬਰ ਰਾਜੀਵ ਕਾਲੋਨੀ ਦੇ ਬਰਸਾਤੀ ਨਾਲੇ ’ਚ ਰੁੜ੍ਹੇ ਵਿਅਕਤੀ ਦੀ ਭਾਲ ਜਾਰੀ
Ad Position 24