ਰਾਜੀਵ ਕਾਲੋਨੀ ਦੇ ਬਰਸਾਤੀ ਨਾਲੇ ’ਚ ਰੁੜ੍ਹੇ ਵਿਅਕਤੀ ਦੀ ਭਾਲ ਜਾਰੀ
ਪੰਚਕੂਲਾ, 18 ਅਗਸਤ (ਕਪਿਲ)-ਰਾਜੀਵ ਕਾਲੋਨੀ ‘ਚ ਅੱਜ ਸ਼ਾਮ ਸਮੇਂ ਪਏ ਤੇਜ਼ ਮੀਂਹ ਦੌਰਾਨ ਦੋ ਵਿਅਕਤੀ ਬਰਸਾਤੀ ਨਾਲੇ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਏ। ਇਨ੍ਹਾਂ ‘ਚੋਂ ਇਕ ਵਿਅਕਤੀ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲ ਆਇਆ, ਜਦਕਿ ਦੂਜਾ ਪਾਣੀ ਦੇ ਨਾਲ ਹੀ ਵਹਿ ਗਿਆ।
ਪੰਚਕੂਲਾ, 18 ਅਗਸਤ (ਕਪਿਲ)-ਰਾਜੀਵ ਕਾਲੋਨੀ ‘ਚ ਅੱਜ ਸ਼ਾਮ ਸਮੇਂ ਪਏ ਤੇਜ਼ ਮੀਂਹ ਦੌਰਾਨ ਦੋ ਵਿਅਕਤੀ ਬਰਸਾਤੀ ਨਾਲੇ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਏ। ਇਨ੍ਹਾਂ ‘ਚੋਂ ਇਕ ਵਿਅਕਤੀ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲ ਆਇਆ, ਜਦਕਿ ਦੂਜਾ ਪਾਣੀ ਦੇ ਨਾਲ ਹੀ ਵਹਿ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰੁੜ੍ਹੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਪਾਣੀ ‘ਚ ਰੁੜ੍ਹੇ ਵਿਅਕਤੀ ਦੀ ਪਛਾਣ ਰਾਜੀਵ ਕਾਲੋਨੀ ਦੇ ਰਹਿਣ ਵਾਲੇ ਰਾਜੇਸ਼ ਵਜੋਂ ਹੋਈ ਹੈ। ਉਸ ਦੇ ਨਾਲ ਮੌਜੂਦ ਰਣਧੀਰ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਰਾਜੀਵ ਕਾਲੋਨੀ ‘ਚ ਬਣੇ ਬਰਸਾਤੀ ਨਾਲੇ ਦੇ ਨੇੜੇ ਖੜ੍ਹੇ ਸਨ ਅਤੇ ਇਸੇ ਦੌਰਾਨ ਰਾਜੇਸ਼ ਦਾ ਪੈਰ ਤਿਲਕ ਗਿਆ ਅਤੇ ਉਹ ਨਾਲੇ ‘ਚ ਡਿੱਗ ਗਿਆ। ਰਾਜੇਸ਼ ਨੂੰ ਬਚਾਉਣ ਲਈ ਰਣਧੀਰ ਵੀ ਪਾਣੀ ‘ਚ ਉਤਰ ਗਿਆ, ਪਰ ਉਹ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲ ਆਇਆ, ਜਦਕਿ ਰਾਜੇਸ਼ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਾਜੇਸ਼ ਦੀ ਭਾਲ ਲਈ ਯਤਨ ਜਾਰੀ ਹਨ।