26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੀ. ਆਈ. ਏ. ਸਟਾਫ਼ ਨੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਨਾਜਾਇਜ਼ .32 ਬੋਰ ਦਾ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਕੀਤੇ ਬਰਾਮਦ

Ad Position 21
No active advertisement
ਅਜੀਤ ਡੈਸਕ 08-03-2026
ਖਰੜ, 7 ਮਾਰਚ (ਤਰਸੇਮ ਸਿੰਘ ਜੰਡਪੁਰੀ)-ਸੀ. ਆਈ. ਏ. ਸਟਾਫ਼ ਖਰੜ ਦੀ ਟੀਮ ਨੇ ਇਸ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਨਾਜਾਇਜ਼ .32 ਬੋਰ ਦਾ ਪਿਸਤੌਲ ਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਇਸ ਸੰਬੰਧੀ ਸੀ. ਆਈ. ਸਟਾਫ਼ ਦੇ ਇਕ ਬੁਲਾਰੇ ਨੇ ਦੱਸਿਆ ਸੀ. ਆਈ. ਏ. ਦੀ ਟੀਮ ਖਰੜ-ਲੁਧਿਆਣਾ ਰੋਡ ਨੇੜੇ ਪਿੰਡ ਘੜੂੰਆਂ ਵਿਖੇ ਮੌਜੂਦ ਸੀ | ਇਸੇ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਦਲਵੀਰ ਸਿੰਘ ਉਰਫ਼ ਕਾਕਾ ਜੋ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖਦਾ ਹੈ, ਸਕੋਡਾ ਰੈਪਿਡ ਕਾਰ 'ਚ ਸਵਾਰ ਹੋ ਕੇ ਮੋਰਿੰਡਾ ਵੱਲ ਤੋਂ ਖਰੜ ਨੂੰ ਆ ਰਿਹਾ ਹੈ | ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਉਕਤ ਕਾਰ ਨੂੰ ਰੋਕ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਇਕ ਨਾਜਾਇਜ਼ .32 ਬੋਰ ਦੀ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ | ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਦਲਵੀਰ ਸਿੰਘ ਉਰਫ਼ ਕਾਕਾ ਜੋ ਕਿ ਵਿਆਹਿਆ ਹੋਇਆ ਹੈ ਅਤੇ 12ਵੀਂ ਕਲਾਸ ਪਾਸ ਹੈ, ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਅਸਲ੍ਹਾ ਉਸ ਨੇ 7-8 ਮਹੀਨੇ ਪਹਿਲਾਂ ਖ਼ਰੀਦਿਆ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਚੋਰੀ ਤੇ ਲੜਾਈ-ਝਗੜੇ ਦੇ ਕਈ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਇਸ ਇਸ ਮਾਮਲੇ 'ਚ ਮੁਲਜ਼ਮ ਦੇ ਹੋਰਨਾਂ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਰਮਜ਼ ਐਕਟ ਅਧੀਨ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਨੂੰ ਸੁੰਦਰ ਬਣਾਉਣ ਲਈ ਨਗਰ ਨਿਗਮ ਤੇ ਸ਼ਹਿਰ ਵਾਸੀ ਨਿਭਾਉਣਗੇ ਟੀਮ ਦੀ ਭੂਮਿਕਾ-ਸੰਯੁਕਤ ਕਮਿਸ਼ਨਰ ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੋਸਟ ਗ੍ਰੈਜੂਏਟ ਕਾਲਜ-11 'ਚ 'ਸਸ਼ਕਤ ਨਾਰੀ ਸਮਿ੍ੱਧ ਸਮਾਜ' ਪ੍ਰੋਗਰਾਮ ਕਰਵਾਇਆ <br/...
Ad Position 24