26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮੁਹਾਲੀ ਨੂੰ ਸੁੰਦਰ ਬਣਾਉਣ ਲਈ ਨਗਰ ਨਿਗਮ ਤੇ ਸ਼ਹਿਰ ਵਾਸੀ ਨਿਭਾਉਣਗੇ ਟੀਮ ਦੀ ਭੂਮਿਕਾ-ਸੰਯੁਕਤ ਕਮਿਸ਼ਨਰ

Ad Position 21
No active advertisement
ਅਜੀਤ ਡੈਸਕ 08-03-2026
ਐੱਸ. ਏ. ਐੱਸ. ਨਗਰ, 7 ਮਾਰਚ (ਪ੍ਰੋ. ਅਵਤਾਰ ਸਿੰਘ)-ਨਗਰ ਨਿਗਮ ਮੁਹਾਲੀ ਦੇ ਸੰਯੁਕਤ ਕਮਿਸ਼ਨਰ ਜਸਜੀਤ ਸਿੰਘ (ਪੀ. ਸੀ. ਐਸ.) ਨੇ ਸ਼ਹਿਰ ਦੇ ਵਸਨੀਕਾਂ ਨੂੰ ਕੂੜਾ ਪ੍ਰਬੰਧਨ ਤੇ ਸਫ਼ਾਈ ਮੁਹਿੰਮ 'ਚ ਨਗਰ ਨਿਗਮ ਦੇ ਬਰਾਬਰ ਦੇ ਭਾਗੀਦਾਰ ਬਣਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਮੁਹਾਲੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਸ਼ਹਿਰ ਹੈ ਤੇ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਅਤੇ ਜਨਤਾ ਦਾ ਇਕਜੁੱਟ ਹੋਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਅਕਸਰ ਅਸੀਂ ਆਪਣੇ ਘਰਾਂ ਨੂੰ ਸਾਫ਼ ਰੱਖਣ ਲਈ ਤਤਪਰ ਰਹਿੰਦੇ ਹਾਂ ਅਤੇ ਜੇਕਰ ਅਸੀਂ ਸੜਕਾਂ ਅਤੇ ਜਨਤਕ ਥਾਵਾਂ ਨੂੰ ਵੀ ਆਪਣੇ ਘਰ ਦਾ ਹੀ ਹਿੱਸਾ ਮੰਨਣਾ ਸ਼ੁਰੂ ਕਰ ਦਈਏ ਤਾਂ ਸਾਡਾ ਸ਼ਹਿਰ ਮਿਸਾਲੀ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਂਝੀਆਂ ਥਾਵਾਂ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਨਾ ਸਿਰਫ਼ ਬਿਮਾਰੀਆਂ ਨੂੰ ਦੂਰ ਰੱਖੇਗੀ, ਸਗੋਂ ਦਿਨ-ਰਾਤ ਮਿਹਨਤ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਦੇ ਮਨੋਬਲ ਨੂੰ ਵੀ ਵਧਾਏਗੀ | ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਵਿਚਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਿਹਨਤ ਕਰਨ ਵਾਲੇ ਹਰ ਵਿਅਕਤੀ ਦੀ ਇੱਜ਼ਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਲੋਕ ਕੂੜੇ ਨੂੰ ਸ੍ਰੋਤ 'ਤੇ ਹੀ ਵੱਖ-ਵੱਖ ਕਰਕੇ ਦੇਣ ਤਾਂ ਸਫ਼ਾਈ ਕਰਮਚਾਰੀਆਂ ਨੂੰ ਗੰਦਗੀ 'ਚ ਹੱਥ ਨਹੀਂ ਪਾਉਣੇ ਪੈਣਗੇ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਮੁਹਾਲੀ ਦੇ ਜਨ-ਔਸ਼ਧੀ ਕੇਂਦਰ ਦੇ ਬਾਹਰ ਬਜ਼ੁਰਗ ਨਾਲ ਹੋਈ ਠੱਗੀ ਅਗਲੀ ਖ਼ਬਰ ਸੀ. ਆਈ. ਏ. ਸਟਾਫ਼ ਨੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਨਾਜਾਇਜ਼ .32 ਬੋਰ ਦਾ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਕੀਤੇ...
Ad Position 24