28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਯੂ. ਪੀ. ਐਸ. ਸੀ. ਨਤੀਜਿਆਂ 'ਚ 422ਵਾਂ ਰੈਂਕ ਹਾਸਿਲ ਕਰਨ ਵਾਲੀ ਜਸਪ੍ਰੀਤ ਕੌਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 09-03-2026
ਡੇਰਾਬੱਸੀ, 8 ਮਾਰਚ (ਗੁਰਮੀਤ ਸਿੰਘ)-ਡਾ. ਬੀ. ਆਰ. ਅੰਬੇਡਕਰ ਐਜ਼ੂਕੇਸ਼ਨਲ ਸੁਸਾਇਟੀ ਡੇਰਾਬੱਸੀ (ਰਜਿ. 421) ਨੇ ਪਿਛਲੇ ਦਿਨੀਂ ਯੂ. ਪੀ. ਐਸ. ਸੀ. ਵਲੋਂ ਐਲਾਨੇ ਨਤੀਜਿਆਂ 'ਚ 422ਵਾਂ ਸਥਾਨ ਹਾਸਸਿਲ ਕਰ ਡੇਰਾਬੱਸੀ ਦਾ ਨਾਂਅ ਰੌਸ਼ਨ ਕਰਨ ਵਾਲੀ ਜਸਪ੍ਰੀਤ ਕੌਰ ਦਾ ਅੱਜ ਸਨਮਾਨ ਕੀਤਾ | ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੋੜੇਵਾਲ ਨੇ ਆਪਣੀ ਟੀਮ ਨਾਲ ਉਨ੍ਹਾਂ ਦੇ ਪਿੰਡ ਕਕਰਾਲੀ ਪਹੁੰਚ ਕੇ ਵਿਸੇਸ਼ ਤੌਰ 'ਤੇ ਜਸਪ੍ਰੀਤ ਕੌਰ ਨੂੰ ਗੁਲਦਸਤਾ ਭੇਟ ਕਰਕੇ ਉਸਦੀ ਸ਼ਲਾਘਾ ਕੀਤੀ ਅਤੇ ਮੁਬਾਰਕਬਾਦ ਦਿੱਤੀ | ਇਸੇ ਮੌਕੇ ਪ੍ਰਧਾਨ ਨੇ ਜਸਪ੍ਰੀਤ ਨਾਲ ਹੀ ਨਹੀਂ, ਸਗੋਂ ਭਾਰਤ ਦੀਆਂ ਸਾਰੀਆਂ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਜਸਪ੍ਰੀਤ ਦੇ ਮਾਤਾ-ਪਿਤਾ ਅਤੇ ਪਰਿਵਾਰ ਨੂੰ ਵੀ ਇਸ ਪ੍ਰਾਪਤੀ 'ਤੇ ਮੁਬਾਰਕਬਾਦ ਦਿੱਤੀ | ਸਮਾਗਮ 'ਚ ਜਸਪ੍ਰੀਤ ਦੇ ਪਿਤਾ ਰਘਬੀਰ ਸਿੰਘ, ਮਾਤਾ ਦਵਿੰਦਰ ਕੌਰ, ਛੋਟਾ ਭਰਾ ਹਰਪ੍ਰੀਤ ਸਿੰਘ, ਮਾਮਾ ਜਤਿੰਦਰ ਸਿੰਘ, ਮਾਮੀ ਜਸਵਿੰਦਰ ਕੌਰ, ਸੁਸਾਇਟੀ ਦੇ ਸੈਕਟਰੀ ਅਨਮੋਲ ਸਿੰਘ ਐਡਵੋਕੇਟ, ਪ੍ਰਚਾਰ ਸਕੱਤਰ ਪ੍ਰੋ. ਰਵਿੰਦਰ ਸਿੰਘ ਅਤੇ ਸਹਾਇਕ ਖਜ਼ਾਨਚੀ ਮਾ. ਵਰਿੰਦਰਪਾਲ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਪੰਜਾਬ ਨੂੰ ਕੰਗਾਲ ਕਰਨ ਵਾਲਾ ਬਜਟ ਕੀਤਾ ਪੇਸ਼- ਟਿੰਕੂ <br/> ਅਗਲੀ ਖ਼ਬਰ ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/>
Ad Position 24